ਸਸਤਾ ਹੋਇਆ ਸੈਮਸੰਗ ਦਾ 50MP ਕੈਮਰੇ ਵਾਲਾ ਸਮਾਰਟਫੋਨ, ਇੰਨੀ ਘਟੀ ਕੀਮਤ

07/16/2022 3:38:22 PM

ਗੈਜੇਟ ਡੈਸਕ– ਜੇਕਰ ਤੁਸੀਂ ਸੈਮਸੰਗ ਦੇ ਫੋਨ ਦੇ ਦੀਵਾਨੇ ਹੋ ਅਤੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਸੈਮਸੰਗ ਦੇ ਇਕ ਫੋਨ ਦੀ ਕੀਮਤ ’ਚ 1,000 ਰੁਪਏ ਦੀ ਕਟੌਤੀ ਹੋਈ ਹੈ। Samsung Galaxy A23 ਨੂੰ ਹੁਣ ਘੱਟ ਕੀਮਤ ’ਚ ਖਰਦਿਆ ਜਾ ਸਕਦਾ ਹੈ। Samsung Galaxy A23 ਨੂੰ ਇਸੇ ਸਾਲ ਮਾਰਚ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। ਨਵੀਂ ਕੀਮਤ ਨਾਲ Samsung Galaxy A23 ਨੂੰ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਐਮਾਜ਼ੋਨ ’ਤੇ ਵੀ ਸੈਮਸੰਗ ਦੇ ਇਸ ਫੋਨ ਨੂੰ ਨਵੀਂ ਕੀਮਤ ਨਾਲ ਲਿਸਟ ਕਰ ਦਿੱਤਾ ਗਿਆ ਹੈ। 

Samsung Galaxy A23 ਦੀ ਕੀਮਤ

Samsung Galaxy A23 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 19,499 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ ਜਿਸ ਨੂੰ ਹੁਣ ਐਮਾਜ਼ੋਨ ’ਤੇ 19,499 ਰੁਪਏ ’ਚ ਲਿਸਟ ਕੀਤਾ ਗਿਆ ਹੈ। ਉੱਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਫੋਨ ਦੀ ਪਹਿਲਾਂ ਕੀਮਤ 20,999 ਰੁਪਏ ਸੀ ਜਿਸ ਨੂੰ ਹੁਣ 19,999 ਰੁਪਏ ’ਚ ਲਿਸਟ ਕੀਤਾ ਗਿਆ ਹੈ। ਇਸ ਫੋਨ ਨੂੰ ਕਾਲੇ, ਲਾਈਟ ਬਲਿਊ, ਓਰੇਂਜ ਅਤੇ ਚਿੱਟੇ ਰੰਗ ’ਚ ਖਰੀਦਿਆ ਜਾ ਸਕਦਾ ਹੈ।

Samsung Galaxy A23 ਦੇ ਫੀਚਰਜ਼

ਫੋਨ ’ਚ ਐਂਡਰਾਇਡ 12 ਆਧਾਰਿਤ One UI 4.1 ਹੈ। ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਹੈ ਜਿਸ ਦੇ ਮਾਡਲ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ। ਇਸ ਵਿਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਹੈ। 

Samsung Galaxy A23 ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 5 ਮੈਗਾਪਿਕਸਲ ਦਾ ਹੈ ਅਤੇ ਹੋਰ ਦੋ ਲੈੱਨਜ਼ 2-2 ਮੈਗਾਪਿਕਸਲ ਦੇ ਹਨ। ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ ਫੋਨ ’ਚ 4G, Wi-Fi, ਬਲੂਟੁੱਥ v5.0, GPS, 3.5mm ਹੈੱਡਫੋਨ ਜੈੱਕ ਅਤੇ ਟਾਈਪ-ਸੀ ਚਾਰਜਿੰਗ ਪੋਰਟ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ 5000mAh ਦੀ ਬੈਟਰੀ ਹੈ ਜਿਸ ਦੇ ਨਾਲ 25 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।

Rakesh

This news is Content Editor Rakesh