ਟ੍ਰਿਪਲ ਕੈਮਰਾ ਤੇ 4,000mAh ਦੀ ਬੈਟਰੀ ਨਾਲ ਲਾਂਚ ਹੋਇਆ Samsung Galaxy A20s

09/24/2019 10:59:12 AM

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਏ ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਆਪਣਾ ਨਵਾਂ ਸਮਾਰਟਫੋਨ Galaxy A20s ਅੰਤਰਰਾਸ਼ਟਰੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ ’ਚ 4,000mAh ਦੀ ਦਮਦਾਰ ਬੈਟਰੀ ਮਿਲੇਗੀ। ਇਸ ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ। 

ਕੀਮਤ
ਕੰਪਨੀ ਨੇ ਅਜੇ ਤਕ ਗਲੈਕਸੀ ਏ20ਐੱਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਮਲੇਸ਼ੀਆ ’ਚ ਇਸ ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 699 ਮਲੇਸ਼ੀਅਨ ਰਿੰਗਿਟ (ਕਰੀਬ 12,000 ਰੁਪਏ) ਹੈ. Galaxy A20s ਬਲੈਕ, ਬਲਿਊ, ਗਰੀਨ ਅਤੇ ਰੈੱਡ ਕਲਰ ਵੇਰੀਐਂਟ ’ਚ ਮਿਲੇਗਾ। ਫੋਨ ’ਚ ਗਲਾਸੀ ਫਿਨਿਸ਼ ਦਿੱਤੀ ਗਈ ਹੈ।

ਫੀਚਰਜ਼
Galaxy A20s  ’ਚ ਡਿਊਲ ਸਿਮ ਸਪੋਰਟ ਦੇ ਨਾਲ ਐਂਡਰਾਇਡ ਪਾਈ 9.0 ਅਤੇ 6.5 ਇੰਚ ਦੀ ਐੱਚ.ਡੀ.ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1560 ਪਿਕਸਲ ਹੈ। ਫੋਨ ’ਚ ਵੀ ਟਾਈਪ ਨੌਚ ਹੈ। ਇਸ ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਹੈ। ਹਾਲਾਂਕਿ, ਕੰਪਨੀ ਨੇ ਪ੍ਰੋਸੈਸਰ ਦੇ ਨਾਂ ਅਤੇ ਵਰਜ਼ਨ ਦੀ ਜਾਣਕਾਰੀ ਨਹੀਂ ਦਿੱਤੀ। ਫੋਨ ’ਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। 

ਫੋਟੋਗ੍ਰਾਫੀ ਲਈਫੋਨ ’ਚ ਟ੍ਰਿਪਲ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਕੈਮਰਾ 13 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਤੀਜਾ 5 ਮੈਗਾਪਿਕਸਲ ਦਾ ਡੈੱਫਥ ਸੈਂਸਰ ਹੈ। ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਫੋਨ ’ਚ ਲਾਈਵ ਫੋਕਸ ਯਾਨੀ ਪੋਟਰੇਟ ਮੋਡ ਵੀ ਹੈ ਜਿਸ ਨੂੰ ਤੁਸੀਂ ਫੋਟੋ ਕਲਿੱਕ ਕਰਨ ਤੋਂ ਬਾਅਦ ਵੀ ਐਡਜਸਟ ਕਰ ਸਕਦੇ ਹੋ। 

ਫੋਨ ਦੇ ਬੈਕ ’ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਫੇਸ ਅਨਲਾਕ ਵੀ ਹੈ। ਇਸ ਫੋਨ ’ਚ 4ਜੀ ਐੱਲ.ਟੀ.ਈ. ਦੇ ਨਾਲ ਬਲੂਟੁੱਥ 4.2, ਵਾਈ-ਫਾਈ 802.11 ਬੀ/ਜ/ਐੱਨ, ਵਾਈ-ਫਾਈ ਡਾਇਰੈਕਟ ਅਤੇ ਜੀ.ਪੀ.ਐੱਸ. ਵਰਗੇ ਫੀਚਰਜ਼ ਮਿਲਣਗੇ। ਫੋਨ ’ਚ 4,000mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਲਈ ਫੋਨ ਦੇ ਨਾਲ 15 ਵਾਟ ਦਾ ਫਾਸਟ ਚਾਰਜਰ ਮਿਲੇਗਾ।


Related News