ਜਲਦ ਲਾਂਚ ਹੋਵੇਗਾ Samsung Galaxy A10e

05/25/2019 1:53:20 AM

ਗੈਜੇਟ ਡੈਸਕ—ਸੈਮਸੰਗ ਨੇ ਇਸ ਸਾਲ ਗਲੈਕਸੀ ਏ ਸੀਰੀਜ਼ ਦੇ ਕਈ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਦੀ ਗਲੈਕਸੀ ਏ ਸੀਰੀਜ਼ ਨੂੰ ਭਾਰਤ 'ਚ ਇਨ੍ਹਾਂ ਜ਼ਬਰਦਸਤ ਰਿਸਪਾਂਸ ਮਿਲਿਆ ਕਿ ਸਿਰਫ 40 ਦਿਨਾਂ ਅੰਦਰ ਹੀ ਇਸ ਦੀਆਂ 20 ਲੱਖ ਯੂਨਿਟਸ ਦੀ ਵਿਕਰੀ ਹੋ ਗਈ। ਹੁਣ ਕੰਪਨੀ ਇਕ ਹੋਰ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਪਿਛਲੇ ਮਹੀਨੇ ਇਸ ਨੂੰ ਬਲੂਟੁੱਥ ਸਪੈਸ਼ਲ ਇੰਟਰੈਸਟ ਗਰੁੱਪ ਅਤੇ ਵਾਈ-ਫਾਈ ਅਲਾਇੰਸ ਨਾਲ ਸਰਟੀਫਿਕੇਸ਼ਨ ਮਿਲਿਆ ਸੀ ਅਤੇ ਹੁਣ ਐੱਫ.ਸੀ.ਸੀ. ਸਰਟੀਫਿਕੇਸ਼ਨ ਡਾਟਾਬੇਸ 'ਚ ਵੀ ਇਹ ਨਜ਼ਰ ਆ ਰਿਹਾ ਹੈ।

ਇਸ ਤੋਂ ਪਤਾ ਚੱਲਦਾ ਹੈ ਕਿ ਗਲੈਕਸੀ ਏ10ਈ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਰਿਪੋਰਟ ਦਾ ਕਹਿਣਾ ਹੈ ਕਿ ਇਹ ਗਲੈਕਸੀ ਏ ਸੀਰੀਜ਼ ਦਾ ਸਭ ਤੋਂ ਕਿਫਾਇਤੀ ਫੋਨ ਹੋਵੇਗਾ। ਅਜਿਹਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਕੀਮਤ 10,000 ਰੁਪਏ ਤੋਂ ਘੱਟ ਰੱਖੀ ਜਾਵੇਗੀ। ਰਿਪੋਰਟਸ ਮੁਤਾਬਕ ਇਸ 'ਚ 6.2 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਜਾਵੇਗੀ, ਨਾਲ ਹੀ ਟਾਪ 'ਤੇ ਵੀ ਸਟਾਈਲ ਦੀ ਨੌਚ ਦਿੱਤੀ ਜਾ ਸਕਦੀ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੇ ਲਾਂਚ ਦੇ ਬਾਰੇ 'ਚ ਕੰਪਨੀ ਵੱਲੋਂ ਕੋਈ ਆਫੀਸ਼ਅਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਸਟਰੀਫਿਕੇਸ਼ਨ ਵੈੱਬਸਾਈਟ 'ਤੇ ਫੋਨ ਦੀ ਮੌਜੂਦਗੀ ਤੋਂ ਇੰਨਾਂ ਕੰਫਰਮ ਹੋ ਗਿਆ ਹੈ ਕਿ ਹੁਣ ਇਹ ਜਲਦ ਹੀ ਲਾਂਚ ਹੋ ਸਕਦਾ ਹੈ।

Karan Kumar

This news is Content Editor Karan Kumar