ਡਿਊਲ ਡਿਸਪਲੇਅ ਦੇ ਨਾਲ Samsung ਨੇ ਚੁੱਕਿਆ ਫੋਲਡੇਬਲ ਸਮਾਰਟਫੋਨ ਤੋਂ ਪਰਦਾ

11/08/2018 1:17:06 PM

ਗੈਜੇਟ ਡੈਸਕ– ਲੋਕਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਸੈਮਸੰਗ ਨੇ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ ਪੇਸ਼ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਵਰਟਿਕਲੀ ਫੋਲਡ ਕੀਤਾ ਜਾ ਸਕੇਗਾ। ਕੰਪਨੀ ਨੇ ਆਪਣੇ ਇਸ ਫੋਲਡੇਬਲ ਸਮਾਰਟਫੋਨ ’ਚ 7.3-ਇੰਚ ਦੀ ਮੇਨ ਡਿਸਪਲੇਅ ਦਿੱਤੀ ਹੈ ਜਿਸ ਨੂੰ ਫੋਲਡ ਕਰਕੇ 4.6-ਇੰਚ ਦੀ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਅਗਲੇ ਸਾਲ ਲਾਂਚ ਕਰੇਗੀ। ਕੰਪਨੀ ਨੇ ਆਪਣੇ ਇਸ ਖਾਸ ਸਮਾਰਟਫੋਨ ਦੀ ਕੀਮਤ ਅਤੇ ਫੀਚਰਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਦੱਸ ਦੇਈਏ ਕਿ ਕੰਪਨੀ ਨੇ ਆਪਣੇ ਇਸ ਸਮਾਰਟਫੋਨ ਦਾ ਖੁਲਾਸਾ ਨਿਊਯਾਰਕ ’ਚ ਚੱਲ ਰਹੀ ਸਾਲਾਨਾ ਡਿਵੈਲਪਰ ਕਾਨਫਰੰਸ (SDC 2018) ’ਚ ਕੀਤਾ ਹੈ। 

ਖਾਸ ਫੀਚਰ
ਕੰਪਨੀ ਨੇ ਕਾਨਫਰੰਸ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫੋਨ ’ਚ ਸਿੰਗਲ ਯੂ.ਆਈ. (ਯੂਜ਼ਰ ਇੰਟਰਫੇਸ) ਦਾ ਇਸਤੇਮਾਲ ਕੀਤਾ ਹੈ। ਸੈਮਸੰਗ ਮੁਤਾਬਕ, ਇਕ ਹੀ ਯੂ.ਆਈ. ਹੋਣ ਕਾਰਨ ਇਸ ਫੋਨ ’ਚ ਯੂਜ਼ਰਸ ਮਲਟੀਟਾਸਕਿੰਗ ਆਸਾਨੀ ਨਾਲ ਕਰ ਸਕਣਗੇ ਅਤੇ ਇਸ ਨੂੰ ਟੈਬਲੇਟ ਦੇ ਰੂਪ ’ਚ ਇਸਤੇਮਾਲ ਕਰਨ ’ਤੇ ਇਕ ਵਾਰ ’ਚ ਤਿੰਨ ਐਪਸ ਨੂੰ ਖੋਲ੍ਹਿਆ ਜਾ ਸਕੇਗਾ। ਉਥੇ ਹੀ ਸੈਮਸੰਗ ਦੇ ਫੋਲਡੇਬਲ 7.3-ਇੰਚ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 1536X2152 ਹੈ ਜਦੋਂ ਕਿ 4.6-ਇੰਚ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 840X1960 ਹੈ।

FlexPai
ਦੱਸ ਦੇਈਏ ਕਿ ਇਸ ਤੋਂ ਪਹਿਲਾਂ Royole ਕੰਪਨੀ ਨੇ ਦੁਨੀਆ ਦਾ ਪਹਿਲਾ ਸਮਾਰਟਫੋਨ Royole ਲਾਂਚ ਕੀਤਾ ਹੈ। ਇਸ ਫੋਨ ’ਚ ਵੀ 7.8-ਇੰਚ ਦੀ ਡਿਸਪਲੇਅ ਹੈ, ਜਿਸ ਨੂੰ ਫੋਲਡ ਕਰਕੇ 4-ਇੰਚ ਦਾ ਫੋਨ ਬਣਾਇਆ ਜਾ ਸਕਦਾ ਹੈ। 

ਲਾਂਚਿੰਗ
ਰਿਪੋਰਟਾਂ ਮੁਤਾਬਕ, ਸੈਮਸੰਗ ਅਗਸੇ ਸਾਲ ਗਲੈਕਸੀ-ਸੀਰੀਜ਼ ਦੀ 10ਵੀਂ ਵਰ੍ਹੇਗੰਢ ਦੇ ਮੌਕੇ ਗਲੈਕਸੀ ਐੱਸ10 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਫੋਨ ਦੀ ਲਾਂਚਿੰਗ ਤੋਂ ਬਾਅਦ ਹੀ ਫੋਲਡੇਬਲ ਫੋਨ ਨੂੰ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਸਮਾਰਟਫੋਨ ਦੇ ਫੀਚਰਸ ਦੀ ਪੂਰੀ ਜਾਣਕਾਰੀ ਤਾਂ ਇਸ ਦੀ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਏਗੀ।