iPhone 11 ਨੂੰ ਟੱਕਰ ਦੇਵੇਗਾ ਸੈਮਸੰਗ ਦਾ ਇਹ ਸਮਾਰਟਫੋਨ

12/09/2019 11:24:52 PM

ਗੈਜੇਟ ਡੈਸਕ—ਸੈਮਸੰਗ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨ 'ਚ ਆਈਫੋਨ 11 ਨੂੰ ਟੱਕਰ ਦੇਣ ਵਾਲਾ ਕੈਮਰਾ ਮਾਡਿਊਲ ਦੇਣ ਦੀ ਤਿਆਰੀ ਕਰ ਰਿਹਾ ਹੈ। ਸੈਮਸੰਗ ਗਲੈਕਸੀ ਐੱਸ11 ਸੀਰੀਜ਼ ਦੀ ਲਾਂਚਿੰਗ ਫਰਵਰੀ 2020 ਦੇ ਤੀਸਰੇ ਹਫਤੇ ਕਰ ਸਕਦੀ ਹੈ ਅਤੇ ਇਸ ਨਾਲ ਜੁੜੀਆਂ ਕਈ ਲੀਕਸ ਸਾਹਮਣੇ ਆਈਆਂ ਹਨ। ਕੰਪਨੀ ਇਸ ਸੀਰੀਜ਼ ਦੇ ਤਿੰਨ ਸਮਾਰਟਫੋਨ Samsung Galaxy S11, Samsung Galaxy S11e ਅਤੇ Samsung Galaxy S11+ ਲਾਂਚ ਕਰ ਸਦਦੀ ਹੈ। ਸੈਮਸੰਗ ਦੀ ਇਸ ਸੀਰੀਜ਼ ਦੇ ਫੋਨ 5ਜੀ ਕੁਨੈਕਟੀਵਿਟੀ ਸਪੋਰਟ ਨਾਲ ਆ ਸਕਦੇ ਹਨ। ਨਵੀਂ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਸੈਮਸੰਗ ਇਸ ਲਾਈਨਅਪ ਦੇ ਸਭ ਤੋਂ ਪ੍ਰੀਮਿਅਮ ਸਮਾਰਟਫੋਨ 'ਚ ਇੰਟੀਗ੍ਰੇਟੇਡ 108 ਮੈਗਾਪਿਕਸਲ ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ਇਹ ਸੈਂਸਰ ਕੁਝ ਮਹੀਨੇ ਪਹਿਲਾਂ ਸਾਹਮਣੇ ਆਏ। SOCELL HMX ਬ੍ਰਾਈਟ ਸੈਂਸਰ ਤੋਂ ਵੱਖ ਹੋਵੇਗਾ। ਟਿਪਸਟਰ Ice Universe ਨੇ ਦਾਅਵਾ ਕੀਤਾ ਹੈ ਕਿ ਗਲੈਕਸੀ ਐੱਸ11 ਦੇ ਨਵੇਂ ਪ੍ਰੀਮਿਅਮ ਵੇਰੀਐਂਟ 'ਚ ਯੂਜ਼ਰਸ ਨੂੰ 108 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਟਿਪਸਟਰ ਦਾ ਦਾਅਵਾ ਹੈ ਕਿ ਨਵੇਂ ਕਸਟਮ ਸੈਂਸਰ ਦੀ ਮਦਦ ਨਾਲ ਬਿਹਤਰ ਇਮੇਜ ਕੁਆਲਟੀ ਮਿਲੇਗੀ ਪਰ ਇਸ ਦਾ ਅਸਰ ਡਿਵਾਈਸ ਦੀ ਕੀਮਤ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।

ਬਿਹਤਰ ਨਾਈਟ ਫੋਟੋਗ੍ਰਾਫੀ
ਟਿਪਸਟਰ ਨੇ ਕਿਹਾ ਕਿ ਨਵੇਂ ਸੈਂਸਰ ਦਾ ਸਾਈਜ਼ ਵੀ 1/1.3 ਇੰਚ ਹੋ ਸਕਦਾ ਹੈ। ਹਾਲਾਂਕਿ ਨਵੇਂ ਸੁਪੀਰੀਅਰ ਕੁਆਲਟੀ ਅਤੇ ਦੋਵਾਂ ਸੈਂਸਰ ਵਿਚਾਲੇ ਕੀ ਅੰਤਰ ਹੈ ਇਹ ਗੱਲ ਸ਼ੇਅਰ ਨਹੀਂ ਕੀਤੀ ਗਈ ਹੈ। ਸੈਮਸੰਗ ਅਗਲੇ ਕੁਝ ਹਫਤਿਆਂ 'ਚ ਇਨ੍ਹਾਂ ਨਾਲ ਜੁੜੀਆਂ ਡੀਟੇਲਸ ਸ਼ੇਅਰ ਕਰ ਸਕਦਾ ਹੈ। ਬੇਸ ਗਲੈਕਸੀ ਐੱਸ11 ਦੇ ਬੇਸ ਵੇਰੀਐਂਟ 'ਚ ਵੀ ਸੈਕੰਡ ਜਨਰੇਸ਼ਨ 108 ਮੈਗਾਪਿਕਸਲ ਸੈਂਸਰ 5ਐਕਸ ਆਪਟੀਕਲ ਜ਼ੂਮ ਨਾਲ ਦਿੱਤਾ ਜਾ ਸਕਦਾ ਹੈ। ਸੈਮਸੰਗ ਦੇ ਇਸ ਡਿਵਾਈਸ 'ਚ ਬ੍ਰਾਈਟ ਨਾਈਟ ਕੈਮਰਾ ਸੈਂਸਰ ਮਿਲ ਸਕਦਾ ਹੈ। ਕੰਪਨੀ ਦਾ ਇਹ ਸੈਂਸਰ ਗੂਗਲ, ਹੁਵਾਵੇਈ ਅਤੇ ਐਪਲ ਦੇ ਡਿਵਾਈਸੇਜ ਨੂੰ ਨਾਈਟ ਫੋਟੋਗ੍ਰਾਫੀ 'ਚ ਟੱਕਰ ਦੇ ਸਕਦੇ ਹਨ।

ਅਜਿਹੇ ਹੋਣਗੇ ਕੈਮਰਾ ਫੀਚਰਸ
ਕੁਝ ਰਿਪੋਰਟਸ ਦੀ ਮੰਨੀਏ ਤਾਂ ਗੈਲਕਸੀ ਐੱਸ11 ਸੀਰੀਜ਼ 'ਚ ਕੈਮਰਾ ਸਪਸੈਸੀਫਿਕੇਸ਼ਨਸ ਅਤੇ ਫੀਚਰ 'ਚ ਵੱਡੇ ਅਪਗ੍ਰੇਡੇਡ ਦੇਖਣ ਨੂੰ ਮਿਲ ਸਕਦੇ ਹਨ। ਰਿਪੋਰਟਸ 'ਚ ਕਿਹਾ ਗਿਆ ਸੀ ਕਿ ਐੱਸ11 ਸੀਰੀਜ਼ 'ਚ ਅਲਟਰਾਹਾਈ ਰੈਜੋਲਿਉਸ਼ਨ ਨੂੰ ਹਾਈ ਜੂਮ ਲੈਵਲਸ 'ਤੇ ਰਿਕਾਡਿਡਗ ਸਪੋਰਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਫੋਨ ਦੇ ਰੀਅਰ ਕੈਮਰਾ ਸੈਟਅਪ 'ਚ ਐਕਸਟਰਾ ਟਾਈਮ-ਆਫ-ਫਲਾਈਟ ਸੈਂਸਰਸ ਦੀ ਗੱਲ ਵੀ ਕਹੀ ਗਈ ਸੀ। ਐੱਸ11 ਸੀਰੀਜ਼ ਨੂੰ ਲੈ ਕੇ ਲੇਟੈਸਟ ਰਿਪੋਰਟ ਦੀ ਮੰਨੀਏ ਇਹ ਸਪੇਸ ਜ਼ੂਮ ਫੀਚਰ ਨਾਲ ਆਉਣਗੇ। ਕਿਹਾ ਜਾ ਰਿਹਾ ਹੈ ਕਿ ਐੱਸ11 ਅਤੇ ਐੱਸ11+ 'ਚ ਕੰਪਨੀ 100x Space Zoom ਫੀਚਰ ਦੇਣ ਵਾਲੀ ਹੈ।

Karan Kumar

This news is Content Editor Karan Kumar