ਦਮਦਾਰ ਬੈਟਰੀ ਨਾਲ ਭਾਰਤ ''ਚ ਅੱਜ ਲਾਂਚ ਹੋਵੇਗਾ ਸੈਮਸੰਗ ਦਾ ਇਹ ਸਮਾਰਟਫੋਨ

03/18/2020 2:24:24 AM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਸਮੰਗ ਆਪਣੀ ਐੱਮ ਸੀਰੀਜ਼ ਤਹਿਤ ਨਵਾਂ ਸਮਾਰਟਫੋਨ ਲਾਂਚ ਕਰੇਗੀ। ਇਸ ਸਮਾਰਟਫੋਨ ਦਾ ਨਾਂ Galaxy M21 ਹੈ। ਪਹਿਲਾ ਇਹ ਸਮਾਰਟਫੋਨ 16 ਮਾਰਚ ਨੂੰ ਭਾਰਤ 'ਚ ਲਾਂਚ ਕੀਤਾ ਜਾਣਾ ਸੀ ਪਰ ਕੰਪਨੀ ਨੇ ਇਸ ਦੀ ਲਾਂਚ ਡੇਟ 'ਚ ਬਦਲਾਅ ਕਰਦੇ ਹੋਏ ਇਸ ਨੂੰ 18 ਮਾਰਚ ਕਰ ਦਿੱਤਾ ਹੈ। ਹੁਣ ਗਲੈਕਸੀ ਐੱਮ21 ਭਾਰਤ 'ਚ 18 ਮਾਰਚ ਭਾਵ ਅੱਜ ਦੁਪਹਿਰ 12 ਵਜੇ ਲਾਂਚ ਹੋਵੇਗਾ ਅਤੇ ਲਾਂਚ ਤੋਂ ਪਹਿਲਾਂ ਹੀ ਐਮਾਜ਼ੋਨ 'ਤੇ ਲਿਸਟ ਕੀਤਾ ਜਾ ਚੁੱਕਿਆ ਹੈ। ਨਾਲ ਹੀ ਕੰਪਨੀ ਵੀ ਇਸ ਦੇ ਫੀਚਰਸ ਅਤੇ ਕੀਮਤ ਨੂੰ ਲੈ ਕੇ ਕੁਝ ਹਿੰਟ ਦੇ ਚੁੱਕੀ ਹੈ।

ਸੰਭਾਵਿਤ ਕੀਮਤ ਅਤੇ ਫੀਚਰਸ
ਸੈਮਸੰਗ ਗਲੈਕਸੀ ਐੱਮ21 ਨੂੰ ਲੈ ਕੇ ਕੰਪਨੀ ਨੇ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ 'ਤੇ ਇਕ ਟੀਜ਼ਰ ਜਾਰੀ ਕੀਤਾ ਸੀ ਜਿਸ 'ਚ ਫੋਨ ਦੀ ਕੀਮਤ ਨੂੰ ਲੈ ਕੇ ਯੂਜ਼ਰਸ ਤੋਂ ਅੰਦਾਜ਼ਾ ਲਗਾਉਣ ਨੂੰ ਕਿਹਾ ਗਿਆ। ਇਸ 'ਚ ਕੰਪਨੀ ਨੇ ਇਕੱਠੇ ਕਈ ਪ੍ਰਾਈਸ ਸ਼ੋਅ ਕੀਤੇ ਸਨ। ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਇਸ ਸਮਾਰਟਫੋਨ ਨੂੰ ਭਾਰਤ ਬਾਜ਼ਾਰ 'ਚ 11,700 ਰੁਪਏ ਤੋਂ ਲਾ ਕੇ 12,999 ਰੁਪਏ ਦੀ ਕੀਮਤ 'ਚ ਲਾਂਚ ਕਰ ਸਕਦੀ ਹੈ।

 

ਉੱਥੇ ਗਲੈਕਸੀ ਐੱਮ21 ਨੂੰ ਦਮਦਾਰ ਬੈਟਰੀ ਨਾਲ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਯੂਜ਼ਰਸ ਨੂੰ 6,000 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ। ਇਸ ਦੇ ਨਾਲ ਹੀ ਸਾਹਮਣੇ ਆਈ ਇਮੇਜ ਨੂੰ ਬਲੂ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਮਾਜ਼ੋਨ 'ਤੇ ਹੋਈ ਲਿਸਟਿੰਗ ਮੁਤਾਬਕ ਇਸ ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਜਾਵੇਗਾ। ਜਦਕਿ ਫੋਨ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਹੋਵੇਗਾ।

Karan Kumar

This news is Content Editor Karan Kumar