6 ਕੈਮਰਿਆਂ ਨਾਲ ਲੈਸ ਹੋ ਸਕਦੈ ਸੈਮਸੰਗ ਦਾ ਇਹ ਨਵਾਂ ਫਲੈਗਸ਼ਿਪ ਸਮਾਰਟਫੋਨ

12/13/2018 1:37:37 PM

ਗੈਜੇਟ ਡੈਸਕ- ਅਜਕੱਲ੍ਹ ਦੇ ਸਮਾਰਟਫੋਨਜ਼ 'ਚ ਕੈਮਰਾ ਇਕ ਅਹਿਮ ਫੈਕਟਰ ਬਣ ਚੁੱਕਿਆ ਹੈ ਜਿਸ 'ਚ ਪਿਕਸਲ 3, ਹੁਵਾਵੇ ਮੇਟ 20 ਪ੍ਰੋ, ਐਪਲ ਤੇ ਦੂੱਜੇ ਟਾਪ ਸਮਾਰਟਫੋਨਸ ਸ਼ਾਮਲ ਹਨ। ਸੈਮਸੰਗ ਨੇ ਇਸ ਮਾਮਲੇ 'ਚ ਕੈਮਰੇ ਨੂੰ ਥੋੜ੍ਹਾ ਗੰਭੀਰਤਾ ਨਾਲ ਲਿਆ ਤੇ ਕੁਝ ਮਹੀਨੇ ਪਹਿਲਾਂ ਆਪਣੇ ਲੈਨਜ਼ 'ਚ ਬਦਲਾਵ ਕਰਦੇ ਹੋਏ ਸ਼ਾਨਦਾਰ ਕੈਮਰੇ ਵਾਲੇ ਸਮਾਰਟਫੋਨਜ਼ ਲਾਂਚ ਕੀਤੇ। ਕੰਪਨੀ ਨੇ ਹਾਲ ਹੀ 'ਚ 4 ਰੀਅਰ ਕੈਮਰਾ ਵਾਲਾ ਫੋਨ ਲਾਂਚ ਕੀਤਾ ਤਾਂ ਉਥੇ ਹੀ 5ਵੇਂ ਕੈਮਰੇ ਨੂੰ ਫਰੰਟ 'ਚ ਰੱਖਿਆ। ਹੈਂਡਸੈੱਟ ਮੇਕਰ ਇਹੀ ਨਹੀਂ ਰੁੱਕੇ ਤੇ ਹੁਣ ਕੰਪਨੀ ਛੇਤੀ ਹੀ 6 ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰਨ ਵਾਲੀ ਹੈ। 

Olixar ਇਕ ਮਸ਼ਹੂਰ ਸਮਾਰਟਫੋਨ ਕੇਸ ਨਿਰਮਾਤਾ ਕੰਪਨੀ ਹੈ ਜਿਨ੍ਹੇ ਸੈਮਸੰਗ ਗਲੈਕਸੀ S10 ਸਮਾਰਟਫੋਨ ਦੇ ਕੇਸ ਨੂੰ ਮੋਬਾਈਫਨ ਵੈੱਬਸਾਈਟ 'ਤੇ ਪਾਇਆ ਹੈ। ਈਮੇਜ 'ਚ ਵੇਖਿਆ ਗਿਆ ਹੈ ਕਿ ਸੈਮਸੰਗ ਗਲੈਕਸੀ S10+ 'ਚ 6 ਲੈਨਜ਼ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਇਸ ਦਾ ਮਤਲੱਬ ਇਹ ਹੋਇਆ ਕਿ 4 ਕੈਮਰੇ ਪਿੱਛੇ ਤੇ ਫਰੰਟ 'ਚ 2 ਹੋਣਗੇ।
ਤਿੰਨਾਂ ਕੇਸ 'ਚ ਇੰਫੀਨਿਟੀ O ਡਿਸਪਲੇਅ ਦੇਖਣ ਨੂੰ ਮਿਲਿਆ ਜਿੱਥੇ ਟਾਪ ਕਾਰਨਰ 'ਤੇ ਛੇਦ ਸੀ। ਉਥੇ ਹੀ ਲਾਈਟ ਵਰਜਨ 'ਚ 5.8 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦਾ ਹੈ। ਜਦ ਕਿ ਗਲੈਕਸੀ S10 ਤੇ ਪਲਸ ਮਾਡਲਸ 'ਚ 6.1 ਇੰਚ ਤੇ 6.4 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ।

ਉਥੇ ਹੀ ਇਸ ਤੋਂ ਪਹਿਲਾਂ ਫੋਨ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਸੀ ਕਿ ਫੋਨ 'ਚ 12 ਜੀ. ਬੀ. ਰੈਮ ਦਿੱਤੀ ਜਾ ਸਕਦੀ ਹੈ ਜੋ ਸੈਮਸੰਗ ਗਲੈਕਸੀ ਨੋਟ 9 ਦੇ 6 ਜੀ. ਬੀ ਰੈਮ ਤੋਂ ਜ਼ਿਆਦਾ ਹੋਵੇਗੀ। ਇਸ ਮਾਮਲੇ 'ਚ ਵਨਪਲੱਸ ਫਿਲਹਾਲ ਸਭ ਤੋਂ ਅੱਗੇ ਹੈ ਜਿਨ੍ਹੇ ਆਪਣੇ ਮੈਕਲੇਰਨ ਐਡੀਸ਼ਨ ਮਾਡਲ ਨੂੰ 10 ਜੀ. ਬੀ ਰੈਮ ਦੇ ਨਾਲ ਲਾਂਚ ਕੀਤਾ ਹੈ।