ਸੈਮਸੰਗ ਦੇ ਨਵੇਂ ਸਮਾਰਟਫੋਨ ''ਚ ਹੋ ਸਕਦੈ ਟ੍ਰਿਪਲ ਡਿਸਪਲੇਅ

07/29/2019 11:55:08 PM

ਨਵੀਂ ਦਿੱਲੀ— ਸਮਾਰਟਫੋਨ ਕੰਪਨੀਆਂ ਆਉਣ ਵਾਲੇ ਕੁਝ ਸਾਲਾਂ 'ਚ ਇਕ ਤੋਂ ਵਧ ਇਕ ਡਿਜ਼ਾਇਨ ਵਾਲੇ ਸਮਾਰਟਫੋਨ ਲਿਆਉਣ ਵਾਲੀਆਂ ਹਨ। ਕੰਪਨੀਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਨਵੇਂ ਅਤੇ ਵੱਖ-ਵੱਖ ਡਿਜ਼ਾਇਨ ਨੂੰ ਪੇਟੇਂਟ ਕਰਵਾ ਲਿਆ ਜਾਵੇ ਤਾਂਕਿ ਕੋਈ ਦੂਜੀ ਕੰਪਨੀ ਉਸ ਡਿਜ਼ਾਇਨ ਦਾ ਸਮਾਰਟਫੋਨ ਨਾ ਬਣਾ ਸਕੇ। ਇਸੇ ਦੌਰਾਨ ਸੈਮਸੰਗ ਨੇ ਵੀ ਇਕ ਨਵਾਂ ਡਿਜ਼ਾਇਨ ਦਾ ਪੇਟੇਂਟ ਕਰਵਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਇਸ ਨਵੇਂ ਡਿਜ਼ਾਇਨ ਨੂੰ ਆਪਣੇ ਅਪਕਮਿੰਗ ਫਲੈਗਸ਼ਿਪ ਸਮਾਰਟਫੋਨ 'ਚ ਇਸਤੇਮਾਲ ਕਰ ਸਕਦਾ ਹੈ।

ਫੋਨ 'ਚ ਹੋਣਗੇ ਤਿੰਨ ਡਿਸਪਲੇਅ
ਸੈਮਸੰਗ ਨੇ ਜਿਸ ਨਵੇਂ ਡਿਜ਼ਾਇਨ ਦਾ ਪੇਟੇਂਟ ਕਰਵਾਇਆ ਹੈ ਉਸ ਦੇ ਮੁਤਾਬਕ ਫੋਨ 'ਚ ਇਕ ਨਹੀਂ ਸਗੋਂ ਇਕ ਦੇ ਉੱਪਰ ਇਕ ਤਿੰਨ ਡਿਸਪਲੇਅ ਹੋਣਗੇ। ਕੰਪਨੀ ਨੇ ਇਸ ਡਿਜ਼ਾਇਨ ਦੇ ਪੇਟੇਂਟ ਨੂੰ ਪਿਛਲੇ ਸਾਲ ਅਗਸਤ 'ਚ ਫਾਇਲ ਕੀਤਾ ਸੀ ਤੇ ਇਸ ਸਾਲ ਮਾਰਚ 'ਚ ਕੰਪਨੀ ਨੂੰ ਇਹ ਪੇਟੇਂਟ ਮਿਲ ਗਿਆ ਹੈ।

ਸਾਹਮਣੇ ਆਇਆ ਫੋਨ ਦਾ ਰੇਂਡਰ
ਫੋਨ ਦੇ ਡਿਜ਼ਾਇਨ ਦਾ ਇਕ ਰੇਂਡਰ ਲੈਟਸਗੋ ਡਿਜੀਟਲ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ 'ਚ ਫੋਨ ਦੀ ਡਿਜ਼ਾਇਨ ਤੇ ਮੈਕਨਿਕਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫੋਨ 'ਚ ਹੇਠਾਂ ਵੱਲ ਇਕ ਮੈਟਲ ਰਾਡ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਫੋਨ ਦੇ ਤਿੰਨੇ ਹਿੱਸਿਆਂ ਨੂੰ ਜੋੜ ਕੇ ਰੱਖਦਾ ਹੈ। ਡਿਜ਼ਾਇਨ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਯੂਜ਼ਰ ਇਸ ਫੋਨ ਦੇ ਤਿੰਨੇ ਡਿਸਪਲੇਅ ਨੂੰ ਆਪਣੀ ਇੱਛਾ ਮੁਤਾਬਕ ਸੱਜੇ ਜਾਂ ਖੱਬੇ ਪਾਸੇ ਸਕਰਾਲ ਕਰ ਸਕਦੇ ਹਾਂ। ਫੋਨ ਦਾ ਹੇਠਲਾਂ ਹਿੱਸਾ ਰਾਊਂਡ ਸ਼ੇਪ 'ਚ ਹੈ ਇਸ ਦੇ ਲੁਕ ਨੂੰ ਬਿਹਤਰ ਬਣਾ ਰਿਹਾ ਹੈ।

ਲਾਂਚ ਦੀ ਤਰੀਕ ਪੱਕੀ ਨਹੀਂ
ਤਸਵੀਰ ਨੂੰ ਧਿਆਨ ਨਾਲ ਦੇਖਣ 'ਤੇ ਤੁਸੀਂ ਦੇਖੋਗੇ ਕਿ ਇਸ 'ਚ ਕੋਈ ਵੀ ਕੈਮਰਾ ਸੈਂਸਰ ਜਾਂ ਬਟਨ ਨਹੀਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ਦਾ ਬੈਕ ਪੈਨਲ ਵੀ ਸਮੂਦ ਰੱਖਿਆ ਗਿਆ ਹੈ। ਫੋਨ ਨੂੰ ਸੈਮਸੰਗ ਕਬ ਪ੍ਰੋਡਕਸ਼ਨ 'ਚ ਲਿਆਵੇਗਾ ਤੇ ਕਦੋਂ ਤਕ ਇਸ ਨੂੰ ਲਾਂਚ ਕੀਤਾ ਜਾਵੇਗਾ ਇਸ ਬਾਰੇ ਹਾਲੇ ਪੱਕੇ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ।


Inder Prajapati

Content Editor

Related News