ਸੈਮਸੰਗ ਦਾ ਫੋਲਡੇਬਲ ਸਮਾਰਟਫੋਨ ਮਾਰਚ 2019 ''ਚ ਹੋਵੇਗਾ ਲਾਂਚ, ਜਾਣੋ ਕੀਮਤ

11/13/2018 9:07:58 PM

ਗੈਜੇਟ ਡੈਸਕ—ਸੈਮਸੰਗ ਕਈ ਮਹੀਨਿਆਂ ਤੋਂ ਇਸ ਗੱਲ ਦਾ ਐਲਾਨ ਕਰ ਰਿਹਾ ਹੈ ਕਿ ਉਹ ਅਗਲੇ ਸਾਲ ਆਪਣਾ ਫੋਲਡੇਬਲ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਕੰਪਨੀ ਨੇ ਆਖਿਰਕਾਰ ਇਸ ਗੱਲ ਦਾ ਐਲਾਨ ਕਰ ਹੀ ਦਿੱਤਾ ਹੈ ਕਿ ਉਹ ਆਪਣੇ ਫੋਨ ਨੂੰ iPhone XS ਜਿਨੀ ਕੀਮਤ 'ਤੇ ਲਾਂਚ ਕਰੇਗਾ ਭਾਵ ਫੋਨ ਦੀ ਕੀਮਤ ਹੋਵੇਗੀ 1 ਲੱਖ 29 ਹਜ਼ਾਰ ਰੁਪਏ। ਉੱਥੇ ਫੋਨ ਦਾ ਨਾਂ ਗਲੈਕਸੀ ਐਕਸ ਜਾਂ ਗਲੈਕਸੀ ਐੱਫ ਰੱਖਿਆ ਜਾ ਸਕਦਾ ਹੈ।

ਇਕ ਰਿਪੋਰਟ ਮੁਤਾਬਕ ਫੋਨ ਨੂੰ ਅਗਲੇ ਸਾਲ ਮਾਰਚ ਮਹੀਨੇ ਲਾਂਚ ਕੀਤਾ ਜਾਵੇਗਾ। ਗਲੈਕਸੀ ਐੱਫ 5ਜੀ ਸਪੋਰਟ ਕਰੇਗਾ। ਸੈਮਸੰਗ ਇਹ ਵੀ ਕਹਿ ਰਿਹਾ ਹੈ ਕਿ ਉਹ ਗਲੈਕਸੀ ਐੱਸ10 ਸੀਰੀਜ਼ 'ਚ ਵੀ 5ਜੀ ਦੀ ਸੁਵਿਧਾ ਦੇਣ ਵਾਲਾ ਹੈ ਜਿਸ 'ਚ ਸਾਲ 2019 ਦੇ ਜਨਵਰੀ ਮਹੀਨੇ 'ਚ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਗਲੈਕਸੀ ਐੱਸ10 ਦਾ ਐਲਾਨ ਮੋਬਾਇਲ ਵਲਰਡ ਕਾਂਨਫਰਸ 2019 'ਚ ਕੀਤਾ ਜਾਵੇਗਾ ਤਾਂ ਉੱਥੇ ਸੈਮਸੰਗ ਆਪਣੇ ਫੋਲਡੇਬਲ ਸਮਾਰਟਫੋਨ ਦੇ ਬਾਰੇ 'ਚ ਵੀ ਇਸ ਦੌਰਾਨ ਜਾਣਕਾਰੀ ਦੇਵੇਗਾ।

ਜਿਸ ਫੋਲਡੇਬਲ ਫੋਨ ਦਾ ਐਲਾਨ ਪਿਛਲੇ ਹਫਤੇ ਸੈਮਸੰਗ ਡਿਵੈੱਲਪਰ ਕਾਂਨਫਰਸ 'ਚ ਕੀਤਾ ਗਿਆ ਸੀ ਉਸ 'ਚ 7.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਨੂੰ 2 ਹਿੱਸਿਆਂ 'ਚ ਫੋਲਡ ਕੀਤਾ ਜਾ ਸਕਦਾ ਹੈ। ਹਾਲਾਂਕਿ ਫੋਨ ਦੇ ਬਾਰੇ 'ਚ ਕੰਪਨੀ ਨੇ ਹੋਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਸੈਮਸੰਗ ਇਲੈਕਟ੍ਰਾਨਿਕ ਚੀਫ ਡੀਜੇ ਕੋਹ ਨੇ ਕਿਹਾ ਕਿ ਫੋਨ ਸਾਲ 2019 ਦੇ ਪਹਿਲੇ ਹਾਫ ਤੋਂ ਉਪਲੱਬਧ ਹੋ ਜਾਵੇਗਾ ਉੱਥੇ ਸਾਊਥ ਕੋਰੀਅਨ ਕੰਪਨੀ ਦਾ ਟਾਰਗੇਟ ਇਸ ਫੋਨ ਦੇ ਇਕ ਮਿਲੀਅਨ ਯੂਨਿਟਸ ਨੂੰ ਵੇਚਣ ਦਾ ਹੈ। ਫੋਨ ਨੂੰ ਫੋਲਡ ਕਰਨ ਤੋਂ ਬਾਅਦ ਇਹ ਟੈਬਲੇਟ ਦਾ ਰੂਪ ਲੈ ਲੈਂਦਾ ਹੈ। ਕੁਝ ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਫੋਨ 'ਚ ਮਲਟੀ ਐਕਟੀਵ ਵਿੰਡੋ ਦੀ ਮਦਦ ਨਾਲ ਇਕ ਨਾਲ ਤਿੰਨ ਐਪਸ ਚਲਾ ਸਕਦੇ ਹੋ। ਫੋਨ ਨੂੰ ਪੂਰੀ ਤਰ੍ਹਾਂ ਖੋਲ੍ਹਣ 'ਤੇ ਇਸ ਦੀ ਡਿਸਪਲੇਅ 7.3 ਇੰਚ ਹੋ ਜਾਂਦੀ ਹੈ।