ਸੈਮਸੰਗ ਦੀ ਪਹਿਲੀ ''Happy Hours'' ਸੇਲ ਅਮੇਜ਼ਨ ''ਤੇ 12 ਦਸੰਬਰ ਨੂੰ ਹੋਵੇਗੀ ਸ਼ੁਰੂ

12/10/2017 8:40:50 PM

ਨਵੀਂ ਦਿੱਲੀ—ਪਹਿਲੀ ਵਾਰ ਸੈਮਸੰਗ ਇੰਡੀਆ ਕ੍ਰਿਸਮਸ ਤੋਂ ਪਹਿਲੇ 'ਹੈਪੀ ਆਵਰਸ' ਸੇਲ ਤਹਿਤ ਆਪਣੇ ਕੁਝ ਗਲੈਕਸੀ ਸਮਾਰਟਫੋਨਸ ਦੀਆਂ ਕੀਮਤਾਂ 'ਚ ਕਟੌਤੀ ਕਰਨ ਜਾ ਰਹੀ ਹੈ, ਜੋ ਅਮੇਜ਼ਨ ਡਾਟ ਇਨ 'ਤੇ 12 ਦਸੰਬਰ ਨੂੰ ਸ਼ੁਰੂ ਹੋਵੇਗੀ। ਉਦਯੋਗ ਸੂਤਰਾਂ ਨੇ ਆਈ.ਏ.ਐੱਨ.ਐੱਸ. ਨੂੰ ਦੱਸਿਆ  'ਹੈਪੀ ਆਵਰਸ' ਸੇਲ ਇਸ ਦੇ ਨਾਲ ਹੀ ਸੈਮਸੰਗ ਦੇ ਈ-ਸਟੋਰ 'ਤੇ ਵੀ ਲੱਗੇਗੀ, ਜਿੱਥੇ ਗਲੈਕਸੀ ਆਨ7 ਪ੍ਰੋ 8,990 ਰੁਪਏ ਦੀ ਕੀਮਤ 'ਚ ਉਪਲੱਬਧ ਹੋਵੇਗਾ।
ਮਾਰਕੀਟ ਰਿਸਰਚ ਫਰਮ ਗਾਰਟਨਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਦੱਖਣੀ ਕੋਰੀਆਈ ਤਕਨਾਲੋਜੀ ਦਿੱਗਜ ਨੇ ਸਾਲ ਦੀ ਤੀਸਰੀ ਤਿਮਾਹੀ 'ਚ ਸਮਾਰਟਫੋਨ ਦੀ ਵਿਕਰੀ 'ਚ ਦੋਹਰੇ ਅੰਕੜਿਆਂ 'ਚ ਵਾਧਾ ਦਰ ਹਾਸਲ ਕੀਤਾ ਹੈ। ਸੈਮਸੰਗ ਸਾਲ 2017 ਦੀ ਤੀਸਰੀ ਤਿਮਾਹੀ 'ਚ 22.3 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਐਪਲ ਨੂੰ ਪਿੱਛੇ ਛੱਡ ਕੇ ਵੈਸ਼ਵਿਕ ਸਮਾਰਟਫੋਨ ਦੀ ਵਿਕਰੀ 'ਚ ਸਿਖਰ ਕੰਪਨੀ ਬਣ ਗਈ। ਵੈਸ਼ਵਿਕ ਸਮਾਰਟਫੋਨ ਬਾਜ਼ਾਰ 'ਚ ਐਪਲ ਦੀ ਹਿੱਸੇਦਾਰੀ 11.9 ਫੀਸਦੀ ਹੈ। ਇਸ ਦੇ ਨਾਲ ਹੀ ਹੁਵਾਵੇ 9.5 ਫੀਸਦੀ ਨਾਲ ਤੀਸਰੇ ਸਥਾਨ 'ਤੇ ਹੈ। ਦੁਨੀਆ ਭਰ 'ਚ ਤੀਸਰੀ ਤਿਮਾਹੀ 'ਚ 38.3 ਕਰੋੜ ਸਮਾਰਟਫੋਨ ਦੀ ਵਿਕਰੀ ਹੋਈ। ਸਾਲ ਦੀ ਦੂਜੀ ਤਿਮਾਹੀ 'ਚ ਸੈਮਸੰਗ ਦੀ ਬਾਜ਼ਾਰ ਹਿੱਸੇਦਾਰੀ 20.7 ਫੀਸਦੀ ਸੀ, ਜਦਕਿ ਐਪਲ ਦੀ ਬਾਜ਼ਾਰ ਹਿੱਸੇਦਾਰੀ 13.7 ਫੀਸਦੀ ਸੀ।