ਸੈਮਸੰਗ ਨੇ ਭਾਰਤੀਆਂ ਲਈ ਲਾਂਚ ਕੀਤਾ ''Make For India'' ਗਲੈਕਸੀ ਐਪ ਸਟੋਰ

03/26/2019 4:45:31 PM

ਗੈਜੇਟ ਡੈਸਕ– ਦੱਖਣ ਕੋਰੀਆਈ ਕੰਪਨੀ ਸੈਮਸੰਗ ਨੇ ਭਾਰਤੀ ਯੂਜ਼ਰਜ਼ ਲਈ 'Make For India' ਗਲੈਕਸੀ ਐਪ ਸਟੋਰ ਲਾਂਚ ਕੀਤਾ ਹੈ। ਇਸ ਐਪ ਸਟੋਰ ਨੂੰ ਅੰਗਰੇਜੀ ਤੋਂ ਇਲਾਵਾ 12 ਭਾਰਤੀ ਭਾਸ਼ਾਵਾਂ ਦੀ ਸਪੋਰਟ ਨਾਲ ਲਾਂਚ ਕੀਤਾ ਗਿਆ ਹੈ। ਇਸ ਐਪ ਸਟੋਰ ਲਈ ਯੂਜ਼ਰਜ਼ ਨੂੰ ਸਾਈਨ-ਇਨ ਨਹੀਂ ਕਰਨਾ ਪੈਂਦਾ। ਸੈਮਸੰਗ ਨੇ ਇਸ ਲਈ Indus App Bazaar ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਐਪ ਸਟੋਰ ਦਾ ਫਾਇਦਾ ਖਾਸਤੌਰ ’ਤੇ ਪਿੰਡਾਂ ਅਤੇ ਛੋਟੇ ਸ਼ਹਿਰਾਂ ’ਚ ਰਹਿਣ ਵਾਲੇ ਯੂਜ਼ਰਜ਼ ਨੂੰ ਮਿਲੇਗਾ। 

ਸੈਮਸੰਗ ਇੰਡੀਆ ਮੁਤਾਬਕ, ਇਸ ਐਪ ਸਟੋਰ ਰਾਹੀਂ ਟੀਅਰ 2 ਅਤੇ ਟੀਅਰ 3 ਨੂੰ ਧਿਆਨ ’ਚ ਰੱਖਦੇ ਹੋਏ ਲਾਂਚ ਕੀਤਾ ਗਿਆ ਹੈ। ਇਸ ਐਪ ਸਟੋਰ ’ਤੇ ਭਾਰਤੀ ਭਾਸ਼ਾਵਾਂ ’ਚ ਐਪਸ ਮਿਲਣਗੇ। ਸੈਮਸੰਗ ਦਾ ਇਹ ਲੇਟੈਸਟ ਮੋਬਾਇਲ ਐਪ ਯੂਜ਼ਰ ਫਰੈਂਡਲੀ ਹੋਣ ਦੇ ਨਾਲ ਹੀ ਬੇਸਿਕ ਸਮਾਰਟਫੋਨ ਯੂਜ਼ਰਜ਼ ਲਈ ਮਦਦਗਾਰ ਹੋਵੇਗਾ। ਸੈਮਸੰਗ ਦੇ ਇਸ ਮੇਕ ਫਾਰ ਇੰਡੀਆ ਐਪ ਸਟੋਰ ’ਤੇ ਲੱਖਾਂ ਯੂਜ਼ਰਜ਼ ਨੂੰ ਖੇਤਰੀ ਭਾਸ਼ਾਵਾਂ ’ਚ ਕੈਟਲਾਗ ਮਿਲਣਗੇ। ਗਲੈਕਸੀ ਐਪ ਸਟੋਰ ’ਤੇ ਅੰਗਰੇਜੀ ਤੋਂ ਇਲਾਵਾ, ਮਲਿਆਲਮ, ਤੇਲੁਗੂ, ਤਮਿਲ, ਉੜੀਆ, ਆਸਾਮੀ, ਪੰਜਾਬੀ, ਕਨੰੜ, ਗੁਜਰਾਤੀ, ਹਿੰਦੀ, ਉਰਦੂ, ਬੰਗਾਲੀ ਅਤੇ ਮਰਾਠੀ ਭਾਸ਼ਾਵਾਂ ’ਚ ਐਪ ਉਪਲੱਬਧ ਹੋਣਗੇ।

ਗਲੈਕਸੀ ਐਪ ਸਟੋਰ ਰਾਹੀਂ ਯੂਜ਼ਰਜ਼ ਫ੍ਰੀ ਐਪਲੀਕੇਸ਼ਨ ਬਿਨਾਂ ਲਾਗ-ਇਨ ਕੀਤੇ ਵੀ ਡਾਊਨਲੋਡ ਕਰ ਸਕਣਗੇ। ਜਿਸ ਕਾਰਨ ਯੂਜ਼ਰਜ਼ ਨੂੰ ਸਾਈਨ-ਇਨ ਦੇ ਚੱਕਰਾਂ ਤੋਂ ਛੁਟਕਾਰਾ ਮਿਲੇਗਾ। ਸੈਮਸੰਗ ਮੁਤਾਬਕ, ਇਸ ਐਪ ਸਟੋਰ ਨੂੰ ਭਾਰਤ ਸਰਕਾਰ ਦੇ ਸਟਾਰਟਅਪ ਇੰਡੀਆ ਇਨਸ਼ੀਏਟਿਵ ਤੌਰ ’ਤੇ ਪੇਸ਼ ਕੀਤਾ ਗਿਆਹੈ। ਇਸ ਐਪ ਸਟੋਰ ਤੋਂ ਕਿਸੇ ਵੀ ਫ੍ਰੀ ਐਪ ਲਈ ਯੂਜ਼ਰਜ਼ ਨੂੰ ਸਾਈਨ ਇਨ ਕਰਨਾ ਮੈਨਡੇਟਰੀ ਨਹੀਂ ਹੋਵੇਗਾ। ਇਹ ਐਪ ਸਟੋਰ ਖਾਸ ਤੌਰ ’ਤੇ ਸੈਮਸੰਗ ਸਮਾਰਟਫੋਨ ਯੂਜ਼ਰਜ਼ ਲਈ ਲਿਆਇਆ ਗਿਆ ਹੈ। ਇਸ ਐਪ ਸਟੋਰ ਤੋਂ ਯੂਜ਼ਰਜ਼ ਨੂੰ ਇਕ ਬਿਹਤਰ ਐਕਸਪੀਰੀਅੰਸ ਮਿਲ ਸਕਦਾ ਹੈ। ਕੰਪਨੀ ਮੁਤਾਬਕ, ਇਸ ਐਪ ਸਟੋਰ ’ਚ ਭਾਰਤੀ ਯੂਜ਼ਰਜ਼ ਦੇ ਪਸੰਦੀਦਾ ਐਪਸ ਲਈ ਅਲੱਗ ਤੋਂ ਸੈਕਸ਼ਨ ਦਿੱਤਾ ਗਿਆ ਹੈ।