ਅੱਜ ਦੇ ਦਿਨ ਹੋਇਆ ਸੀ ਗਰੈਵਿਟੀ ਦੇ ਖੋਜਕਾਰ ਵਿਗਿਆਨੀ ਨਿਊਟਨ ਦਾ ਜਨਮ

01/04/2018 5:25:33 PM

ਜਲੰਧਰ- ਅੱਜ ਹੀ ਦੇ ਦਿਨ 1643 'ਚ ਮਹਾਨ ਵਿਗਿਆਨੀ ਨਿਊਟਨ ਦਾ ਜਨਮ ਬ੍ਰਿਟੇਨ 'ਚ ਹੋਇਆ ਸੀ, ਉਹ ਇਕ ਮਹਾਨ ਗਣਿਤ-ਸ਼ਾਸਤਰੀ, ਭੌਤਿਕ ਵਿਗਿਆਨਕ, ਜੋਤਸ਼ੀ ਅਤੇ ਦਾਰਸ਼ਨਿਕ ਸਨ। ਪਹਿਲੀ ਵਾਰ ਸੇਬ ਨੂੰ ਡਿਗਦੇ ਦੇਖ ਉਨ੍ਹਾਂ ਧਿਆਨ ਦਿੱਤਾ ਸੀ ਕਿ ਆਖਿਰ ਚੀਜ਼ਾਂ ਜ਼ਮੀ 'ਤੇ ਹੀ ਕਿਉਂ ਡਿਗਦੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਗ੍ਰੈਵਿਟੀ ਦੇ ਨਿਯਮ ਦੀ ਖੋਜ ਕੀਤੀ ਸੀ ਅਤੇ ਉਨ੍ਹਾਂ ਦੀ ਇਸ ਖੋਜ ਨੇ ਦੁਨੀਆ ਨੂੰ ਅਲੱਗ ਦਿਸ਼ਾ ਦਿੱਤੀ। ਉਥੇ ਹੀ ਸਾਲ 2005 'ਚ ਹੋਏ ਇਕ ਅੰਤਰਰਾਸ਼ਟਰੀ ਸਰਵੇ 'ਚ ਨਿਊਟਨ ਨੂੰ ਸਭ ਤੋਂ ਜ਼ਿਆਦਾ ਲੋਕਪ੍ਰਿਅ ਵਿਗਿਆਨੀ ਠਹਿਰਾਇਆ ਗਿਆ ਸੀ। 
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਰੇਕ ਕਿਰਿਆ ਦੇ ਉਲਟ ਦਿਸ਼ਾ 'ਚ ਪ੍ਰਕਿਰਿਆ ਹੁੰਦੀ ਹੈ। ਗਤੀ ਦੇ ਪਹਿਲੇ ਨਿਯਮ ਮੁਤਾਬਕ ਕਿਸੇ ਵੀ ਚੀਜ਼ 'ਚ ਉਦੋਂ ਤੱਕ ਕੋਈ ਬਦਲਾਅ ਨਹੀਂ ਆਉਂਦਾ ਅਤੇ ਉਹ ਉਦੋਂ ਤੱਕ ਨਹੀਂ ਹਿਲਦੀ ਜਦੋਂ ਤੱਕ ਕਿ ਉਸ 'ਤੇ ਕੋਈ ਬਾਹਰੀ ਦਬਾਅ ਨਾ ਪਵੇ ਅਤੇ ਇਸ ਨੂੰ ਜਮਣ ਦਾ ਨਿਯਮ ਕਹਿੰਦੇ ਹਨ। 
ਦੱਸ ਦਈਏ ਕਿ ਪਹਿਲੀ ਵਾਰ ਮੌਨਟਰੀ ਸਟੈਂਡਰਡ ਅਤੇ ਭਾਰ ਵਿਚ ਅੰਤਰ ਵੀ ਨਿਊਟਨ ਨੇ ਹੀ ਦੱਸਿਆ ਸੀ। ਨਿਊਟਨ ਨੇ ਹੀ ਦੁਨੀਆ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਫੇਦ ਪ੍ਰਕੈਸ਼ ਅਸਲ 'ਚ ਕਈ ਰੰਗਾਂ ਦੇ ਪ੍ਰਕਾਸ਼ ਦਾ ਮਿਸ਼ਰਣ ਹੁੰਦਾ ਹੈ।