ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ 1,500 ਰੁਪਏ ਦੀ ਕਟੌਤੀ

05/27/2019 12:33:33 AM

ਗੈਜੇਟ ਡੈਸਕ—ਜੇਕਰ ਤੁਸੀਂ ਸੈਮਸੰਗ ਦਾ ਗਲੈਕਸੀ A50 ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 'ਚ 1,500 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਤੁਸੀਂ ਨਵੀਂ ਕੀਮਤ ਨਾਲ 4ਜੀ.ਬੀ. ਰੈਮ ਮਾਡਲ ਨੂੰ 18,490 ਰੁਪਏ ਅਤੇ 6 ਜੀ.ਬੀ. ਰੈਮ ਵੇਰੀਐਂਟ ਨੂੰ 21,490 ਰੁਪਏ 'ਚ ਖਰੀਦ ਸਕਦੇ ਹੋ। ਤੁਸੀਂ ਨਵੀਂ ਕੀਮਤ ਨਾਲ ਇਸ ਸਮਾਰਟਫੋਨ ਨੂੰ ਫਲਿੱਪਕਾਰਟ, ਐਮਾਜ਼ੋਨ ਅਤੇ ਸੈਮਸੰਗ ਦੀ ਆਫੀਸ਼ੀਅਲ ਇੰਡੀਅਨ ਸਾਈਟ ਤੋਂ ਖਰੀਦ ਸਕਦੇ ਹੋ। ਤੁਸੀਂ ਇਸ ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਵ੍ਹਾਈਟ ਕਲਰ ਆਪਸ਼ਨ 'ਚ ਖਰੀਦ ਸਕਦੇ ਹੋ।

ਫੀਚਰਸ
ਇਸ 'ਚ 6.4 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ (1080x2340 ਪਿਕਸਲ) ਹੈ। ਕੰਪਨੀ ਨੇ ਗਲੈਕਸੀ A50 'ਚ Exynos 9610 ਆਕਟਾ ਕੋਰ SoC ਦਿੱਤਾ ਹੈ। ਇਸ ਫੋਨ 'ਚ ਫਾਸਟ ਚਾਰਜਿੰਗ ਨਾਲ ਯੂ.ਐੱਸ.ਬੀ. ਟਾਈਪ ਸੀ ਪੋਰਟ ਦਿੱਤਾ ਹੈ। ਫੋਨ ਦੇ ਬੈਕ 'ਚ ਟ੍ਰਿਪਲ (25+5+8 ਮੈਗਾਪਿਕਸਲ) ਕੈਮਰਾ ਸੈਟਅਪ ਅਤੇ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਦਿੱਤਾ ਗਿਆ ਹੈ। ਸੈਮਸੰਗ ਨੇ ਆਪਣੇ ਇਸ ਸਮਾਰਟਫੋਨ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਹੈ। ਇਹ ਸਮਾਰਟਫੋਨ 15w ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ।

Karan Kumar

This news is Content Editor Karan Kumar