ਰਾਇਲ ਐਨਫੀਲਡ 650cc ''ਚ ਸਸਤੀ ਬਾਈਕ ਕਰ ਸਕਦੀ ਹੈ ਲਾਂਚ, ਇੰਨੀ ਹੋਵੇਗੀ ਕੀਮਤ

05/15/2019 2:38:43 PM

ਨਵੀਂ ਦਿੱਲੀ—ਰਾਇਲ ਐਨਫੀਲਡ ਦੀ ਬਾਈਕਸ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। ਰਾਇਲ ਐਨਫੀਲਡ ਛੇਤੀ ਹੀ 650 ਸੀਸੀ 'ਚ ਸਸਤੀ ਬਾਈਕ ਲਾਂਚ ਕਰ ਸਕਦਾ ਹੈ। ਖਬਰ ਹੈ ਕਿ ਕੰਪਨੀ ਨੇ ਇਸ ਦੇ ਟ੍ਰੇਡਮਾਰਟ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਹੈ। ਜਿਸ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਰਾਇਲ ਐਨਫੀਲਡ ਇੰਟਰਸੈਪਟਰ ਦਾ ਸਸਤਾ ਵਰਜ਼ਨ ਬਾਜ਼ਾਰ 'ਚ ਉਤਾਰ ਸਕਦੀ ਹੈ। 
1950 'ਚ ਸੀ Meteor ਬਾਈਕ
ਦਰਅਸਲ ਰਾਇਲ ਐਨਫੀਲਡ ਨੇ ਬ੍ਰਿਟਿਸ਼ ਸਰਕਾਰ ਦੀ ਇੰਟੇਲੇਕਚੁਅਲ ਪ੍ਰਾਪਰਟੀ ਆਫਿਸ 'ਚ Meteor ਟ੍ਰੇਡਮਾਰਕ ਰਜਿਸਟਰ ਕਰਨ ਲਈ ਅਪਲਾਈ ਕੀਤਾ ਹੈ। ਇਹ Meteor ਟ੍ਰੇਡਮਾਰਕ ਇਸ ਸਾਲ ਫਰਵਰੀ 2019 ਨੂੰ ਅਪਲਾਈ ਕੀਤਾ ਗਿਆ ਸੀ। Meteor ਟ੍ਰੇਡਮਾਰਕ ਨੂੰ ਫਿਰ ਤੋਂ ਰਜਿਸਟ੍ਰੇਸ਼ਨ ਕਰਨ ਦੇ ਪਿੱਛੇ ਇਕ ਇਤਿਹਾਸ ਲੁੱਕਿਆ ਹੋਇਆ ਹੈ। ਅਸਲ 'ਚ 1950 ਦੇ ਦਹਾਕੇ 'ਚ ਰਾਇਲ ਐਨਫੀਲਡ ਅਮਰੀਕੀ ਬਾਜ਼ਾਰ 'ਚ Meteor ਨਾਂ ਨਾਲ 500 ਸੀਸੀ ਦੀ ਬਾਈਕ ਵੇਚਦੀ ਸੀ। ਬਾਅਦ 'ਚ ਇਸ ਬਾਈਕ ਦੀ ਥਾਂ 1956 'ਚ 700 ਸੀਸੀ ਸੁਪਰ ਲੈ ਲਈ। ਉੱਧਰ ਬਾਅਦ 'ਚ 1962 'ਚ ਇਸ ਦੀ ਥਾਂ ਇੰਟਰਸੈਪਟਰ ਨੇ ਲਈ। 
ਕਲੋਥਿੰਗ ਰੇਂਜ ਅਤੇ ਐਸੇਸਰੀਜ਼ ਵੀ ਲਾਂਚ ਕਰੇਗੀ
ਇਤਿਹਾਸ ਦਰਸਾਉਂਦਾ ਹੈ ਕਿ   ਅਸਲ 'ਚ ਇੰਟਰਸੈਪਟਰ 650 ਦਾ ਸਸਤਾ ਵਰਜ਼ਨ ਹੈ। ਰਾਇਲ ਐਨਫੀਲਡ ਨੇ ਇਸ ਨੂੰ ਦੋ ਕੈਟੇਗਿਰੀ ਕਲਾਸ 12 ਅਤੇ 25 'ਚ ਅਪਲਾਈ ਕੀਤਾ ਹੈ। ਕਲਾਸ 12 ਕੈਟੇਗਿਰੀ ਲਈ ਜਦੋਂ ਕਲਾਸ 25 ਕੈਟੇਗਿਰੀ ਕਪੱੜਿਆਂ, ਫੁੱਟਵੀਅਰ ਅਤੇ ਹੈੱਡਗੀਅਰ ਲਈ ਹੈ। ਭਾਵ ਕਿ ਕੰਪਨੀ ਇਸ ਬਾਇਕ ਦੇ ਨਾਲ ਕਲੋਥਿੰਗ ਰੇਂਜ ਅਤੇ ਐਸੇਸਰੀਜ਼ ਵੀ ਲਾਂਚ ਕਰੇਗੀ। 
ਕੀਮਤ ਇੰਟਰਸੈਪਟਰ 650 ਤੋਂ ਘਟ
ਨਿਊਜ਼ ਰਿਪੋਰਟ 'ਚ ਦਾਅਰਾ ਕੀਤਾ ਗਿਆ ਹੈ ਕਿ  Meteor 'ਚ ਕੰਪਨੀ ਇੰਟਰਸੈਪਟਰ ਵਾਲਾ 650ਸੀਸੀ ਪੈਰਲਲ-ਟਵਿਨ ਇੰਜਣ ਦੇ ਸਕਦੀ ਹੈ। ਪਰ ਇਸ ਦੀ ਕੀਮਤ ਇੰਟਰਸੈਪਟਰ 650 ਤੋਂ ਘਟ ਰੱਖੀ ਜਾਵੇਗੀ। ਉੱਧਰ ਇੰਟਰਸੈਪਟਰ ਨੂੰ ਪ੍ਰੀਮੀਅਮ ਕੁਆਲਿਟੀ 'ਚ ਵੇਚੇਗੀ। Meteor ਦਾ ਲੁੱਕ ਕਲਾਸਿਕ ਹੋਵੇਗਾ ਅਤੇ ਇਸ 'ਚ ਸਿੰਗਲ ਪੋਡ ਕੰਸੋਲ ਹੋਵੇਗਾ। ਉੱਧਰ  ਨੂੰ ਕੰਪਨੀ 650 ਸੀਸੀ ਸੈਗਮੈਂਟ 'ਚ ਐਂਟਰੀ ਲੈਵਲ ਬ੍ਰਾਂਡ ਵੀ ਬਣਾ ਸਕਦੀ ਹੈ। 
ਕੀਮਤ 2.3 ਲੱਖ ਦੇ ਆਲੇ-ਦੁਆਲੇ
ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ ਇਸ ਬਾਈਕ ਨੂੰ ਇਸ ਸਾਲ ਹੋਣ ਵਾਲੇ EICMA ਸ਼ੋਅ 'ਚ ਪ੍ਰਦਰਸ਼ਿਤ ਕਰ ਸਕਦੀ ਹੈ। ਉੱਧਰ ਕੰਪਨੀ ਇਸ ਬਾਈਕ ਦੀ ਐਕਸ-ਸ਼ੋਅਰੂਮ ਕੀਮਤ 2.3 ਲੱਖ ਦੇ ਆਲੇ-ਦੁਆਲੇ ਕਰ ਸਕਦੀ ਹੈ। ਉੱਧਰ ਰਾਇਲ ਐਨਫੀਲਡ ਨੇ ਦੇਸ਼ 'ਚ ਕੱਪੜੇ ਦੀ ਕੈਟੇਗਿਰੀ 'ਚ Meteor ਟਰੇਡਮਾਰਕ ਲਈ ਅਪਲਾਈ ਕਰ ਦਿੱਤਾ ਹੈ। 

Aarti dhillon

This news is Content Editor Aarti dhillon