Royal Enfield ਨੇ ਲਾਂਚ ਕੀਤੀ ਖ਼ਾਸ ਮੋਬਾਇਲ ਐਪ, ਮਿਲਣਗੀਆਂ ਇਹ ਸੁਵਿਧਾਵਾਂ

08/22/2020 12:56:45 PM

ਗੈਜੇਟ ਜੈਸਕ– ਰਾਇਲ ਐਨਫੀਲਡ ਨੇ ਭਾਰਤ ’ਚ ਆਪਣੀ ਨਵੀਂ ਮੋਬਾਇਲ ਐਪ ਲਾਂਚ ਕਰ ਦਿੱਤੀ ਹੈ। ਲਾਂਚਿੰਗ ਦੇ ਨਾਲ ਹੀ ਇਸ ਮੋਬਾਇਲ ਐਪ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮਾਂ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਨਵੀਂ ਐਪ ਰਾਹੀਂ ਤੁਸੀਂ ਰਾਇਲ ਐਨਫੀਲਡ ਦੀ ਰਾਈਡ ਅਤੇ ਈਵੈਂਟਸ ਲਈ ਰਜਿਸਟਰ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਦੀ ਮਦਦ ਨਾਲ ਕੰਪਨੀ ਦੇ ਅਧਿਕਾਰਤ ਸਰਵਿਸ ਸੈਂਟਰ ’ਚ ਬਾਈਕ ਦੀ ਸਰਵਿਸ ਵੀ ਬੁੱਕ ਕਰ ਸਕਦੇ ਹੋ। 

PunjabKesari

ਇਸ ਐਪ ’ਚ ਐਨਫੀਲਡ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਖ਼ੁਦ ਠੀਕ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਦੀ ਮਦਦ ਨਾਲ ਤੁਰੰਤ ਰੋਡਸਾਈਡ ਅਸਿਸਟੈਂਟ ਲਈ ਵੀ ਕਾਨਟੈਕਟ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਐਪ ਰਾਹੀਂ ਹੁਣ ਘਰ ਬੈਠੇ ਹੀ ਨਵੀਂ ਰਾਇਲ ਐਨਫੀਲਡ ਬਾਈਕ ਨੂੰ ਬੁੱਕ ਕਰ ਸਕੋਗੇ, ਇਸ ਲਈ ਡੀਲਰਸ਼ਿਪ ਕੋਲ ਜਾਣ ਦੀ ਵੀ ਲੋੜ ਨਹੀਂ ਪਵੇਗੀ। 

PunjabKesari

ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਰਾਇਲ ਐਨਫੀਲਡ ਕੁਲ 5 ਮੋਟਰਸਾਈਕਲ ਮਾਡਲਾਂ ਦੀ ਵਿਕਰੀ ਕਰ ਰਹੀ ਹੈ ਜਿਨ੍ਹਾਂ ’ਚ ਬੁਲੇਟ, ਕਲਾਸਿਕ, ਹਿਮਾਲਿਅਨ, ਇੰਟਰਸੈਪਟਰ 650 ਅਤੇ ਕਾਂਟੀਨੈਂਟਲ ਜੀ.ਟੀ. 650 ਸ਼ਾਮਲ ਹਨ। 

PunjabKesari


Rakesh

Content Editor

Related News