Royal Enfield ਨੇ ਬਣਾਇਆ ਰਿਕਾਰਡ, ਇਕ ਦਿਨ ’ਚ ਹੀ ਕਰ ਦਿੱਤੀ 1000 ਮੋਟਰਸਾਈਕਲਾਂ ਦੀ ਡਿਲਿਵਰੀ

08/31/2020 1:48:57 PM

ਆਟੋ ਡੈਸਕ– ਦੇਸ਼ ਭਰ ’ਚ ਵਾਹਨਾਂ ਦਾ ਉਤਪਾਦਨ ਸ਼ੁਰੂ ਹੋਣ ਨਾਲ ਡੀਲਰਸ਼ਿਪ ’ਤੇ ਸਟਾਕ ਵਾਪਸ ਆ ਗਿਆ ਹੈ। ਰਾਇਲ ਐਨਫੀਲਡ ਨੇ ਓਣਮ ਦੇ ਮੌਕੇ ’ਤੇ ਕੇਰਲ ’ਚ ਇਕ ਹੀ ਦਿਨ ’ਚ 1000 ਮੋਟਰਸਾਈਕਲਾਂ ਦੀ ਡਿਲਿਵਰੀ ਕਰ ਦਿੱਤੀ ਹੈ। ਇਨ੍ਹਾਂ ’ਚ ਕੰਪਨੀ ਦੇ ਲੋਕਪ੍ਰਸਿੱਧ ਮੋਟਰਸਾਈਕਲ ਜਿਵੇਂ- ਕਲਾਸਿਕ 350, ਬੁਲੇਟ, ਹਿਮਾਲਿਅਨ ਅਤੇ 650 ਟਵਿਨਸ ਆਦਿ ਸ਼ਾਮਲ ਹਨ। ਕੇਰਲ ਰਾਜ ’ਚ ਰਾਇਲ ਐਨਫੀਲਡ ਦੀਆਂ ਕੁਲ 59 ਡੀਲਰਸ਼ਿਪਸ ਅਤੇ 25 ਸਟੂਡੀਓ ਸੋਰ ਹਨ। ਇਨ੍ਹਾਂ ਥਾਵਾਂ ਤੋਂ ਕੰਪਨੀ ਨੇ 1000 ਮੋਟਰਸਾਈਕਲਾਂ ਦੀ ਡਿਲਿਵਰੀ ਕੀਤੀ ਹੈ। 

PunjabKesari

ਦੱਸ ਦੇਈਏ ਕਿ ਕੰਪਨੀ ਜਲਦੀ ਹੀ ਆਪਣਾ ਨਵਾਂ ਮੋਟਰਸਾਈਕਲ ਮਿਟਿਓਰ 350 ਲਿਆਉਣ ਵਾਲੀ ਹੈ। ਰਾਇਲ ਐਨਫੀਲਡ ਨੇ ਇਸ ਮੋਟਰਸਾਈਕਲ ਨੂੰ ਇਕ ਨਵੇਂ ਪਲੇਟਫਾਰਮ ’ਤੇ ਤਿਆਰ ਕੀਤਾ ਹੈ। ਇਸ ਵਿਚ ਬਿਹਤਰ ਏਅਰ-ਕੂਲਡ ਇੰਜਣ ਅਤੇ ਕਈ ਮਾਡਰਨ ਫੀਚਰਜ਼ ਤੇ ਉਪਕਰਣ ਦਿੱਤੇ ਗਏ ਹਨ। ਰਾਇਲ ਐਨਫੀਲਡ ਮਿਟਿਓਰ 350 ਨੂੰ 3 ਮਾਡਲਾਂ- ਫਾਇਰਬਾਲ, ਸਟੇਲਰ ਅੇਤ ਸੁਪਰਨੋਵਾ ’ਚ ਲਿਆਇਆ ਜਾਵੇਗਾ। 

PunjabKesari


Rakesh

Content Editor

Related News