Royal Enfield ਭਾਰਤ ’ਚ ਬੰਦ ਕਰ ਸਕਦੀ ਹੈ 500cc ਵਾਲੀਆਂ ਬਾਈਕਸ

11/21/2019 2:02:32 PM

ਆਟੋ ਡੈਸਕ– ਰਾਇਲ ਐਨਫੀਲਡ ਭਾਰਤੀ ਬਾਜ਼ਾਰ ’ਚ 500 ਸੀਸੀ ਵਾਲੀਆਂ ਬਾਈਕਸ ਬੰਦ ਕਰ ਸਕਦੀ ਹੈ। ਐੱਚ.ਟੀ. ਮਿੰਟ ਦੀ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਭਾਰਤ ’ਚ ਕੰਪਨੀ 500 ਸੀਸੀ ਇੰਜਣ ਦੇ ਨਾਲ Bullet 500, Classic 500 ਅਤੇ Thunderbird 500 ਬਾਈਕਸ ਵੇਚਦੀ ਹੈ। ਐੱਚ.ਟੀ. ਮਿੰਟ ਦੀ ਰਿਪੋਰਟ ਮੁਤਾਬਕ, ਮੌਜੂਦਾ ਇੰਜਣ ਨੂੰ ਬੀ.ਐੱਸ.-6 ਨਾਲ ਅਪਗ੍ਰੇਡ ਕਰਨ ਦੀ ਜ਼ਿਆਦਾ ਲਾਗਤ ਅਤੇ ਘੱਟ ਮੰਗ ਦੇ ਚੱਲਦੇ ਇਨ੍ਹਾਂ ਬਾਈਕਸ ਨੂੰ ਬੰਦ ਕੀਤਾ ਜਾ ਸਕਦਾ ਹੈ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦੀ ਬਜਾਏ ਕੰਪਨੀ ਆਪਣੀ 350 ਸੀਸੀ ਰੇਂਜ ਦੀਆਂ ਬਾਈਕਸ ਨੂੰ ਅਪਗ੍ਰੇਡ ਕਰੇਗੀ, ਜਿਨ੍ਹਾਂ ਦੀ ਕਾਫੀ ਮੰਗ ਹੈ। ਰਾਇਲ ਐਨਫੀਲਡ ਦੇ 350 ਸੀਸੀ ਵਾਲੇ ਮਾਡਲ ਆਉਣ ਵਾਲੇ ਨਵੇਂ ਨਿਯਮਾਂ ਨੂੰ ਪੂਰਾ ਨਹੀਂ ਕਰਦੇ, ਇਸ ਲਈ ਕੰਪਨੀ ਨਵੇਂ ਇੰਜਣ ਦੇ ਨਾਲ 350 ਸੀਸੀ ਵਾਲੀਆਂ ਬਾਈਕਸ ਦੀ ਨਵੀਂ ਅਤੇ ਅਪਡੇਟਿਡ ਰੇਂਜ ਭਾਰਤ ’ਚ ਲਿਆਏਗੀ। 

ਰਿਪੋਰਟ ’ਚ ਕਿਹਾ ਗਿਆ ਹੈ ਕਿ 500 ਸੀਸੀ ਵਾਲੀਆਂ ਬਾਈਕਸ ਨੂੰ ਸ਼ੁਰੂਆਤ ’ਚ ਐਕਸਪੋਰਟ ਮਾਰਕੀਟ ਲਈ ਬਣਾਇਆ ਗਿਆ ਸੀ। ਭਾਰਤ ’ਚ 500 ਸੀਸੀ ਮੋਟਰਸਾਈਕਲ ਦੀ ਮੰਗ ਉਦੋਂ ਵਧੀ, ਜਦੋਂ ਕੰਪਨੀ ਨੇ 2009 ’ਚ ਇਕ ਨਵੇਂ ਲਾਈਟਵੇਟ ਯੂਨਿਟ ਕੰਸਟ੍ਰਕਸ਼ਨ ਇੰਜਣ ਪਲੇਟਫਾਰਮ ਦਾ ਇਸਤੇਮਾਲ ਕਰਕੇ ਇਸ ਨੂੰ ਫਿਰ ਤੋਂ ਲਾਂਚ ਕੀਤਾ। 

ਕੰਪਨੀ ਨੇ ਨਹੀਂ ਕੀਤੀ ਪੁੱਸ਼ਟੀ
ਰਾਇਲ ਐਨਫੀਲਡ ਮੁਤਾਬਕ, ਕੰਪਨੀ ਆਪਣੀਆਂ ਯੋਜਨਾਵਾਂ ਦੇ ਨਾਲ ਟ੍ਰੈਕ ’ਤੇ ਹੈ ਅਤੇ ਜ਼ਰੂਰੀ ਸਮਾਂ ਮਿਆਦ ’ਚ ਪੋਰਟਫੋਲੀਓ ਦੇ ਬਾਕੀ ਹਿੱਸਿਆਂ ਦੇ ਨਾਲ ਇਸ ਨੂੰ ਬਦਲ ਦੇਵੇਗੀ। ਹਾਲਾਂਕਿ, ਕੰਪਨੀ ਨੇ ਆਪਣੀਆਂ 500 ਸੀਸੀ ਬਾਈਕਸ ਨੂੰ ਬੰਦ ਕਰਨ ਦੀ ਪੁੱਸ਼ਟੀ ਨਹੀਂ ਕੀਤੀ ਅਤੇ ਕਿਹਾ ਹੈ ਕਿ ਉਹ ਸਮੇਂ ਸਿਰ ਇਸ ਦਾ ਐਲਾਨ ਕਰੇਗੀ।