ZOOOK ਨੇ ਭਾਰਤ ’ਚ ਲਾਂਚ ਕੀਤਾ 50W ਦਾ ਟਰਾਲੀ ਸਪੀਕਰ, ਜਾਣੋ ਕੀਮਤ

10/17/2019 12:47:53 PM

ਗੈਜੇਟ ਡੈਸਕ– ਫਰਾਂਸ ਦੀ ਇਲੈਕਟ੍ਰੋਨਿਕ ਕੰਪਨੀ ਜ਼ੂਕ (ZOOOK) ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਬਲੂਟੁੱਥ ਟਰਾਲੀ ਸਪੀਕਰ Rocker Thunder XL ਲਾਂਚ ਕੀਤਾ ਹੈ ਜਿਸ ਵਿਚ 50W ਦਾ ਸਪੀਕਰ ਹੈ। ਗਾਣ ਦੇ ਸ਼ੌਕੀਨਾਂ ਲਈ ਇਸ ਵਿਚ ਵਾਇਰਲੈੱਸ ਮਾਈਕ ਅਤੇ ਕੈਰੀਓਕੇ ਵੀ ਦਿੱਤਾ ਗਿਆ ਹੈ। ਰਾਕਰ ਥੰਡਰ ਐਕਸ ਐੱਲ ’ਚ ਬਲੂਟੁੱਥ V4.2 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਯੂ.ਐੱਸ.ਬੀ. ਅਤੇ ਮੈਮਰੀ ਕਾਰਡ ਰੀਡਰ ਸਲਾਟ ਵੀ ਹੈ। ਪਾਰਟੀ ਲਈ ਇਸ ਵਿਚ ਡੀ.ਜੇ. ਲਾਈਟਸ ਵੀ ਹਨ। Rocker Thunder XL ਸਪੀਕਰ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲੈ ਕੇ ਜਾਣ ਲਈ ਇਸ ਵਿਚ ਪਹੀਏ ਵੀ ਦਿੱਤੇ ਗਏ ਹਨ। ਸ਼ਾਨਦਾਰ ਮਿਊਜ਼ਿਕ ਐਕਸਪੀਰੀਅੰਸ ਲਈ ਇਸ ਵਿਚ ਮੈਨੁਅਲ ਈਕੋ, ਬੇਸ ਅਤੇ ਵਾਲਿਊਮ ਕੰਟਰੋਲ ਦਾ ਆਪਸ਼ਨ ਦਿੱਤਾ ਗਿਆ ਹੈ। 

ਇਸ ਦੀ ਬੈਟਰੀ ਨੂੰ ਲੈ ਕੇ ਕੰਪਨ ਨੇ 6 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਹੈ ਇਸ ਦੇ ਨਾਲ ਮਿਲਣ ਵਾਲੇ ਰਿਮੋਟ ਰਾਹੀਂ ਡੀ.ਜੇ. ਲਾਈਟਾਂ ਅਤੇ ਵਾਲਿਊਮ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਸਪੀਕਰ ਨੂੰ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਡਿਵਾਈਸ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। Rocker Thunder XL ਸਪੀਕਰ ਦੀ ਕੀਮਤ 4,999 ਰੁਪਏ ਹੈ। 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ Zoook ਨੇ ਭਾਰਤ ’ਚ ਆਪਣਾ ਇਕ ਨਵਾਂ ਬਲੂਟੁੱਥ ਹੈੱਡਫੋਨ Jazz Duo ਪੇਸ਼ ਕੀਤਾ ਹੈ ਜਿਸ ਵਿਚ ਬਲੂਟੁੱਥ ਸਪੀਕਰ ਵੀ ਦਿੱਤਾ ਗਿਆ ਹੈ। ਅਜਿਹੇ ’ਚ ਤੁਹਾਨੂੰ ਹੈੱਡਫੋਨ ’ਚ ਹੀ ਬਲੂਟੁੱਥ ਸਪੀਕਰ ਦਾ ਮਜ਼ਾ ਮਿਲੇਗਾ। ਇਸ ਹੈੱਡਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਹੈ ਕਿ ਇਸ ਵਿਚ ਹੈੱਡਫੋਨ ਦੇ ਨਾਲ-ਨਾਲ ਤੁਹਾਨੂੰ ਸਪੀਕਰਵੀ ਮਿਲ ਰਿਹਾ ਹੈ।