ਇਕ ਵਾਰ ’ਚ 100 ਪਲੇਟਾਂ ਧੋ ਦੇਵੇਗਾ ਇਹ ਰੋਬੋਟਿਕ ਡਿਸ਼ਵਾਸ਼ਰ

06/20/2019 12:22:37 PM

ਗੈਜੇਟ ਡੈਸਕ– ਅਮਰੀਕਾ ਦੀ ਇਕ ਸਟਾਰਟ-ਅਪ ਨੇ ਅਜਿਹਾ ਰੋਬੋਟਿਕ ਡਿਸ਼ਵਾਸ਼ਰ ਤਿਆਰ ਕੀਤਾ ਹੈ ਜਿਸ ਰਾਹੀਂ ਇਕ ਵਾਰ ’ਚ 100 ਤੋਂ ਵੀ ਜ਼ਿਆਦਾ ਪਲੇਟਾਂ ਨੂੰ ਸਾਫ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਅਮਰੀਕਾ ’ਚ ਕਰੀਬ 5 ਲੱਖ ਕਰਮਚਾਰੀ ਅਜਿਹੇ ਹਨ ਜੋ ਭਾਂਡੇ ਸਾਫ ਕਰਨ ਦਾ ਕੰਮ ਕਰਦੇ ਹਨ। 

ਉਨ੍ਹਾਂ ਲਈ ਇਹ ਕੰਮ ਕਾਫੀ ਥਕਾਨ ਭਰਿਆ ਤਾਂ ਹੈ ਹੀ, ਨਾਲ ਹੀ ਇੰਨੀ ਮਿਹਨਤ ਲਈ ਉਨ੍ਹਾਂ ਨੂੰ ਸੈਲਰੀ ਵੀ ਕਾਫੀ ਘੱਟ ਮਿਲਦੀ ਹੈ। ਅਜਿਹੇ ’ਚ ਇਹ ਟੈਕਨਾਲੋਜੀ ਇਸ ਕੰਮ ਨੂੰ ਕਾਫੀ ਆਸਾਨ ਕਰ ਸਕਦੀ ਹੈ। ਸੀ.ਐੱਨ.ਬੀ.ਸੀ. ਦੀ ਰਿਪੋਰਟ ਮੁਤਾਬਕ, ਸਿਲੀਕਾਨ ਵੈਲੀ ਦੀ ਕੰਪਨੀ ਡਿਸ਼ਕ੍ਰਾਫਟ ਦਾ ਅਜਿਹਾ ਮੰਨਣਾ ਹੈ ਕਿ ਇਸ ਨਾਲ ਭਾਂਡੇ ਧੋਣ ਵਰਗੇ ਮਿਹਨਤ ਵਾਲੇ ਕੰਮ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 

ਇੰਝ ਕੰਮ ਕਰਦਾ ਹੈ ਇਹ ਰੋਬੋਟ
ਡਿਸ਼ਕ੍ਰਾਫਟ ਦੁਆਰਾ ਤਿਆਰ ਕੀਤੇ ਗਏ ਇਸ ਰੋਬੋਟ ਰਾਹੀਂ ਫਿਲਹਾਲ ਸਿਰਫ ਅਜਿਹੇ ਬੋਲ (ਕਟੋਰੀਆਂ) ਅਤੇ ਪਲੇਟਾਂ ਹੀ ਧੋਈਆਂ ਜਾ ਸਕਦੀਆਂ ਹਨ, ਜਿਸ ਵਿਚ ਮੈਟਲ ਦਾ ਇਸਤੇਮਾਲ ਕੀਤਾ ਗਿਆ ਹੋਵੇ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਨੂੰ ਕਟੋਰੀਆਂ ਅਤੇ ਪਲੇਟਾਂ ਤੋਂ ਇਲਾਵਾ ਦੂਜੇ ਭਾਂਡਿਆਂ ਦੀ ਸਫਾਈ ਲਈ ਵੀ ਤਿਆਰ ਕੀਤਾ ਜਾਵੇਗਾ। ਇਸ ਮਸ਼ੀਨ ’ਚ ਹੇਠਲੇ ਪਾਸੇ ਇਕ ਮੈਟਲ ਦਾ ਪੀਸ ਲਗਾਇਆ ਗਿਆ ਹੈ ਜੋ ਕਿ ਦੂਜੇ ਕਿਸੇ ਵੀ ਡਿਸ਼ਵਾਸ਼ਰ ਤੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਹੈ। 

ਭਾਂਡੇ ਧੋਣ ਲਈ ਸਭ ਤੋਂ ਪਹਿਲਾਂ ਇਕ ਸਲਾਟ ’ਚ ਪਲੇਟਾਂ ਨੂੰ ਰੱਖ ਕੇ ਮਸ਼ੀਨ ਨੂੰ ਬੰਦ ਕਰਨਾ ਹੁਦਾ ਹੈ, ਜਿਥੇ ਇਕ-ਇਕ ਕਰਕੇ ਰੋਬੋਟ ਪਲੇਟਾਂ ਨੂੰ ਚੁੱਕ ਕੇ ਫੂਡ ਸਕ੍ਰੈਪਰ ਸੈਕਸ਼ਨ ’ਚ ਦਿੰਦੇ ਹਨ, ਜਿਥੇ ਪਲੇਟਾਂ ’ਤੇ ਬਚੇ ਹੋਏ ਖਾਣੇ ਨੂੰ ਸਾਫ ਕਰਕੇ ਇਸ ਨੂੰ ਧੋਇਆ ਜਾਂਦਾ ਹੈ। ਪਲੇਟਾਂ ਨੂੰ ਚੁੱਕਣ ਲਈ ਰੋਬੋਟਸ ਮੈਗਨੇਟ (ਚੁੰਬਕ) ਦਾ ਇਸਤੇਮਾਲ ਕਰਦੇ ਹਨ। 

ਇਸ ਤੋਂ ਬਾਅਦ ਰੋਬੋਟ ਕੈਮਰੇ ਅਤੇ ਸੈਂਸਰ ਰਾਹੀਂ ਇਹ ਦੇਖਣ ਦਾ ਕੰਮ ਕਰਦੇ ਹਨ ਕਿ ਪਲੇਟ ਚੰਗੀ ਤਰ੍ਹਾਂ ਸਾਫ ਹੋਈ ਹੈ ਜਾਂ ਨਹੀਂ, ਉਸ ਤੋਂ ਬਾਅਦ ਸਾਰੀਆਂ ਪਲੇਟਾਂ ਦੇ ਇਕ ਆਰਡਰ ’ਚ ਰੱਖਿਆ ਜਾਂਦਾ ਹੈ। ਇਨ੍ਹਾਂ ਭਾਂਡਿਆਂ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਸੈਨੇਟਾਈਜ਼ਰ ’ਚ ਲਿਜਾਇਆ ਜਾਂਦਾ ਹੈ, ਜਿਸ ਨਾਲ ਭਾਂਡਿਆਂ ’ਚ ਕਿਸੇ ਵੀ ਤਰ੍ਹਾਂ ਦੇ ਕਿਟਾਣੂ ਬਾਕੀ ਨਾ ਰਹਿ ਜਾਣ।