Revolt ਦੀ ਪਹਿਲੀ ਇਲੈਕਟ੍ਰਿਕ ਬਾਈਕ RV 400 ਭਾਰਤ ''ਚ ਹੋਈ ਪੇਸ਼

06/18/2019 9:52:29 PM

ਆਟੋ ਡੈਸਕ—Revolt Intellicorp ਦੇ ਫਾਊਂਡਰ र Rahul Sharma   ਨੇ ਭਾਰਤ 'ਚ ਪਹਿਲੀ ਇਲੈਕਟ੍ਰਿਕ ਬਾਈਕ  (RV 400) ਨੂੰ ਲਾਂਚ ਕਰ ਦਿੱਤਾ ਹੈ। ਇਸ ਇਲੈਕਟ੍ਰਿਕ ਬਾਈਕ 'ਚ ਕਿਕ ਸਟਾਰਟ ਅਤੇ ਸੈਲਫ ਦੋਵੇਂ ਫੀਚਰਸ ਮਿਲਦੇ ਹਨ। ਤੁਸੀਂ ਇਸ ਇਲੈਕਟ੍ਰਿਕ ਬਾਈਕ ਨੂੰ ਆਪਣੇ ਫੋਨ 'ਚ ਮੌਜੂਦ Revolt ਦੀ ਐਪ ਰਾਹੀਂ ਸਟਾਰਟ ਕਰ ਸਕਦੇ ਹੋ। ਇਸ ਐਪ ਨੂੰ ਤੁਸੀਂ ਆਪਣੇ ਫੋਨ 'ਚ ਗੂਗਲ ਪਲੇਅ ਸਟੋਰ ਰਾਹੀਂ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਬਾਈਕ ਦੀ ਲੋਕੇਸ਼ਨ ਨੂੰ ਵੀ ਐਪ ਰਾਹੀਂ ਟਰੈਕ ਕੀਤਾ ਜਾ ਸਕਦਾ ਹੈ। ਸਮਾਰਟਫੋਨ 'ਚ ਇਹ ਐਪ ਤੁਹਾਡੇ ਲਈ ਕਾਫੀ ਮਦਦਗਾਰ ਹੋਵੇਗੀ। ਇਸ 'ਚ ਤੁਹਾਨੂੰ ਪਤਾ ਚੱਲੇਗਾ ਕਿ ਬਾਈਕ ਕਿੰਨੇ ਕਿਲੋਮੀਟਰ ਹੋਰ ਚੱਲ ਸਕਦੀ ਹੈ। ਇਸ 'ਚ ਤੁਹਾਨੂੰ ਬੈਟਰੀ ਦਾ ਪਰਸੈਂਟੇਜ ਵੀ ਦਿਖਾਈ ਦੇਵੇਗੀ। ਫੋਨ ਦੀ ਐਪ ਨਾਲ ਬਾਈਕ ਦੀ ਐਕਜਾਸਟ ਸਾਊਂਡ ਨੂੰ ਵੀ ਬਦਲਿਆ ਜਾ ਸਕਦਾ ਹੈ।

ਤੁਸੀਂ ਇਸ ਬਾਈਕ ਦੀ ਪ੍ਰੀ-ਬੁਕਿੰਗ 25 ਜੂਨ 2019 ਤੋਂ ਐਮਾਜ਼ੋਨ ਇੰਡੀਆ ਅਤੇ WWW.Revoltmotors.com ਤੋਂ ਵੀ ਕਰ ਸਕਦੇ ਹੋ। ਹਾਲਾਂਕਿ ਇਵੈਂਟ 'ਚ ਕੰਪਨੀ ਨੇ ਪ੍ਰਾਈਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।  ਵੱਖ-ਵੱਖ ਤਰ੍ਹਾਂ ਨਾਲ ਕਰ ਸਕੋਗੇ ਚਾਰਜ ਤੁਸੀਂ ਬਾਈਕ ਦੀ ਚਾਰਜਿੰਗ ਨੂੰ ਵੱਖ-ਵੱਖ ਮੋਡ ਰਾਹੀਂ ਚਾਰਜ ਕਰ ਸਕਦੇ ਹੋ। ਤੁਸੀਂ ਆਨ ਬੋਰਡ ਵੀ ਇਸ ਦੀ ਬੈਟਰੀ ਨੂੰ ਚਾਰਜ ਕਰ ਸਕਦੇ ਹੋ, ਜੋ ਕਿ ਨਾਰਮਲ ਮਾਰਕੀਟ 'ਚ ਵੀ ਕੰਮ ਕਰੇਗੀ। ਇਸ ਤੋਂ ਇਲਾਵਾ ਇਸ ਨੂੰ ਪੋਰਟੇਬਲ ਚਾਰਜਿੰਗ ਨਾਲ ਵੀ ਚਾਰਜ ਕੀਤਾ ਜਾ ਸਕੇਗਾ। ਇਸ ਦਾ ਮਤਲਬ ਇਸ ਦੀ ਬੈਟਰੀ ਕੱਢ ਕੇ ਆਪਣੇ ਘਰ 'ਚ ਵੀ ਇਸ ਨੂੰ ਚਾਰਜ ਕਰਨ ਤੋਂ ਬਾਅਦ ਆਪਣੀ ਬਾਈਕ 'ਚ ਫਿਕਸ ਕਰ ਸਕਦੇ ਹੋ। ਤੁਸੀਂ  MOBILE SWAP STATIONS ਰਾਹੀਂ ਬਾਈਕ ਦੀ ਬੈਟਰੀ ਨੂੰ ਸਵਾਈਪ ਵੀ ਕਰ ਸਕਦੇ ਹੋ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤ 'ਚ ਸਬਸਿਡੀ ਤੋਂ ਬਾਅਦ 1 ਲੱਖ ਰੁਪਏ ਦੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ।

Karan Kumar

This news is Content Editor Karan Kumar