Jio ਗਾਹਕਾਂ ਲਈ ਵੱਡੀ ਖ਼ਬਰ, ਮੁਫ਼ਤ ’ਚ ਵੇਖ ਸਕੋਗੇ IPL 2020 ਦੀ ਲਾਈਵ ਸਟਰੀਮਿੰਗ

08/18/2020 10:50:11 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਰਿਲਾਇੰਸ ਜਿਓ ਦੇ ਨੈੱਟਵਰਕ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। 91 ਮੋਬਾਇਲਸ ਦੀ ਇਕ ਰਿਪੋਰਟ ਮੁਤਾਬਕ, ਸਟਾਰ ਇੰਡੀਆ ਅਤੇ ਜਿਓ ਵਿਚਕਾਰ ਸਮਝੌਤਾ ਹੋਇਆ ਹੈ, ਜਿਸ ਤਹਿਤ ਜਿਓ ਗਾਹਕਾਂ ਨੂੰ IPL 2020 ਦਾ ਮੁਫ਼ਤ ਐਕਸੈਸ ਮਿਲੇਗਾ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੰਪਨੀ ਕੁਝ ਚੁਣੇ ਹੋਏ ਪਲਾਨਸ ’ਚ ਮੁਫ਼ਤ ਆਈ.ਪੀ.ਐੱਲ. ਦਾ ਐਕਸੈਸ ਦੇਵੇਗੀ। ਇਹ ਸੁਵਿਧਾ ਜਿਓ ਫਾਈਬਰ ਦੇ ਵੀ ਕੁਝ ਪਲਾਨਸ ’ਚ ਮਿਲੇਗੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਗਾਹਕਾਂ ਕੋਲ ਡਿਜ਼ਨੀ+ ਹਾਟਸਟਾਰ ਦੀ ਸਬਸਕ੍ਰਿਪਸ਼ਨ ਜਾਂ ਮੁਫ਼ਤ ਐਕਸੈਸ ਨਹੀਂ ਹੋਵੇਗਾ ਉਹ ਸਿਰਫ 5 ਮਿੰਟ ਤਕ ਹੀ IPL 2020 ਦੀ ਲਾਈਵ ਸਟਰੀਮਿੰਗ ਵੇਖ ਸਕਣਗੇ। 

PunjabKesari

ਇਨ੍ਹਾਂ ਪਲਾਨਸ ’ਚ ਮਿਲੇਗਾ ਮੁਫ਼ਤ IPL 2020 ਵੇਖਣ ਦਾ ਮੌਕਾ
ਰਿਪੋਰਟ ਮੁਤਾਬਕ, ਜਿਓ ਦੇ 401 ਰੁਪਏ ਅਤੇ 2599 ਰੁਪਏ ਵਾਲੇ ਪਲਾਨ ’ਚ ਡਿਜ਼ਨੀ+ ਹਾਟਸਟਾਰ ’ਤੇ ਗਾਹਕ IPL 2020 ਦੀ ਲਾਈਵ ਸਟਰੀਮਿੰਗ ਵੇਖ ਸਕਣਗੇ। ਫਿਲਹਾਲ ਇਸ ਬਾਰੇ ਕੰਪਨੀ ਨੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। 


Rakesh

Content Editor

Related News