ਇੰਟਰਨੈੱਟ ਸਪੀਡ ਮਾਮਲੇ 'ਚ ਜਿਓ ਫਾਡੀ, ਇਹ ਕੰਪਨੀ ਰਹੀ ਟਾਪ 'ਤੇ

11/16/2019 8:30:43 PM

ਗੈਜੇਟ ਡੈਸਕ-ਇੰਟਰਨੈੱਟ ਸਪੀਡ ਦੇ ਮਾਮਲੇ 'ਚ ਰਿਲਾਇੰਸ ਜਿਓਫਾਇਬਰ ਦੂਜੀਆਂ ਕੰਪਨੀਆਂ ਤੋਂ ਪਿੱਛੇ ਰਹਿ ਗਿਆ ਹੈ। ਇਸ ਦਾ ਪਤਾ ਹਾਲ ਹੀ 'ਚ ਨੈੱਟਫਲਿਕਸ ਦੁਆਰਾ ਜਾਰੀ ਕੀਤੀ ਗਈ ਇਕ ਰਿਪੋਰਟ 'ਚ ਚੱਲਿਆ ਹੈ। ਦੇਸ਼ 'ਚ ਜਿੰਨੇ ਵੀ ਇੰਟਰਨੈੱਟ ਪ੍ਰੋਵਾਇਡਰ ਹਨ ਨੈੱਟਫਲਿਕਸ ਉਨ੍ਹਾਂ ਦੁਆਰਾ ਦਿੱਤੀ ਜਾਣ ਵਾਲੀ ਸਪੀਡ ਨੂੰ ਮਾਨੀਟਰ ਕਰਦਾ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨੈੱਟਫਲਿਕਸ ਇੰਟਰਨੈੱਟ ਸਪੀਡ ਨੂੰ ਸਿਰਫ ਆਪਣੇ ਪਲੇਟਫਾਰਮ 'ਤੇ ਮੌਜੂਦ ਕੰਟੈਂਟ ਦੇ ਸਟਰੀਮਿੰਗ ਸਪੀਡ ਦੇ ਆਧਾਰ 'ਤੇ ਤੈਅ ਕਰਦਾ ਹੈ।

ਇਸ ਸਰਵਿਸ ਦਾ ਨਾਂ Netflix ISP Index ਹੈ। ਕੰਪਨੀ ਇੰਟਰਨੈੱਟ ਸਪੀਡ ਡਾਟਾ ਨੂੰ ਹਰ ਮਹੀਨੇ ਜਾਰੀ ਕਰਦੀ ਹੈ। ਪਿਛਲੇ ਕੁਝ ਮਹੀਨਿਆਂ ਦੀ ਗੱਲ ਕਰੀਏ ਤਾਂ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਹਾਲ ਹੀ 'ਚ ਕੰਪਨੀ ਨੇ ਅਕਤੂਬਰ 2019 ਦਾ ਡਾਟਾ ਜਾਰੀ ਕੀਤਾ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਲੇਟੈਸਟ ਰਿਪੋਰਟ ਮੁਤਾਬਕ ਕਿਹੜਾ ਇੰਟਰਨੈੱਟ ਸਰਵਿਸ ਪ੍ਰੋਡਵਾਇਡਰ ਟਾਪ 'ਤੇ ਰਿਹਾ।

ਅਕਤੂਬਰ ਦੀ ਰੈਕਿੰਗ 'ਚ ਨਹੀਂ ਹੋਇਆ ਖਾਸ ਬਦਲਾਅ
ਇੰਟਰਨੈੱਟ ਸਪੀਡ ਦੀ ਗੱਲ ਕਰੀਏ ਤਾਂ ਅਕਤੂਬਰ 'ਚ ਇਸ ਨੂੰ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਇਸ ਨਾਲ ਕੰਪਨੀਆਂ ਦੀ ਰੈਂਕਿੰਗ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਵਾਰ ਦੀ ਰਿਪੋਰਟ 'ਚ 7 ਸਟਾਰ ਡਿਜ਼ੀਟਲ ਟਾਪ 'ਤੇ ਰਿਹਾ। ਕੰਪਨੀ ਨੇ ਆਪਣੀ ਇੰਟਰਨੈੱਟ ਸਪੀਡ ਨੂੰ 3.46Mbps ਤੋਂ ਵਧਾ ਕੇ 3.74Mbps ਕੀਤਾ ਹੈ। ਪਹਿਲੇ ਦੇ ਮੁਕਾਬਲੇ ਇਸ ਨੂੰ ਕਾਫੀ ਬਿਹਤਰ ਕਿਹਾ ਜਾ ਸਕਦਾ ਹੈ।

ਉੱਥੇ, ਦੂਜੇ ਪਾਸੇ ਇਸ ਸੂਚੀ 'ਚ ਦੂਜੇ ਸਥਾਨ 'ਤੇ ਸਪੈਕਰਟਾ ਨੇ ਆਪਣੀ ਜਗ੍ਹਾ ਬਣਾਈ ਹੈ। ਸੈਪਕਰਟਾ ਖਾਸਤੌਰ 'ਤੇ ਦਿੱਲੀ ਅਤੇ ਉਸ ਦੇ ਨੇੜਲੇ ਇਲਾਕਿਆਂ 'ਚ ਸਰਵਿਸ ਦਿੰਦਾ ਸੀ ਪਰ ਹਾਲ ਹੀ 'ਚ ਇਸ ਆਪਣੇ ਬਿਜ਼ਨੈੱਸ ਨੂੰ ਦੂਜੇ ਸ਼ਹਿਰਾਂ 'ਚ ਵੀ ਫੈਲਾਇਆ ਹੈ। ਸਪੀਡ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਇਹ 3.43Mbps ਤੋਂ ਵਧ ਕੇ 3.72Mbps ਰਹੀ। ਤੀਸਰੇ ਨੰਬਰ 'ਤੇ ਏਅਰਟੈੱਲ ਐਕਸਟਰੀਮ ਫਾਇਬਰ ਸਰਵਿਸ ਰਹੀ ਅਤੇ ਇਸ ਦੀ ਸਪੀਡ ਪਿਛਲੇ ਮਹੀਨੇ 3.64 Mbps ਰਹੀ ਜੋ ਪਿਛਲੀ ਵਾਰ 3.37Mbps  ਸੀ।

ਚੌਥੇ ਸਥਾਨ 'ਤੇ ACT ਫਾਇਬਰਨੈੱਟ ਅਤੇ ਰਿਲਾਇੰਸ ਜਿਓ ਫਾਇਬਰ ਨੂੰ ਜਗ੍ਹਾ ਮਿਲੀ ਹੈ। ACT ਫਾਇਬਰ ਨੈੱਟ ਨੇ ਜਿਥੇ ਆਪਣੀ ਸਪੀਡ ਨੂੰ 3.3 Mbps ਤੋਂ ਵਧਾ ਕੇ 3.63 Mbp ਕੀਤਾ, ਉੱਥੇ ਜਿਓ ਦੀ ਸਪੀਡ ਵੀ 3.23Mbps ਤੋਂ ਵਧ ਕੇ 3.63Mbps ਰਹੀ।

ਫਾਇਦੇ 'ਤੇ ਰਹੇ ACT ਫਾਇਬਰ ਨੈੱਟ ਅਤੇ 7 ਸਟਾਰ ਡਿਜ਼ੀਟਲ
ਸਤੰਬਰ ਅਕਤੂਬਰ 'ਚ ਸਾਰੇ ਬ੍ਰਾਡਬੈਂਡ ਆਪਰੇਟਰਸ ਦੀ ਸਪੀਡ 'ਚ ਸੁਧਾਰ ਹੋਇਆ ਹੈ। 7 ਸਟਾਰ ਡਿਜ਼ੀਟਲ ਨੇ ਸਭ ਤੋਂ ਪਹਿਲੀ ਵਾਰ ਅਪ੍ਰੈਲ 2019 'ਚ ਜਿਓ ਫਾਇਬਰ ਨੂੰ ਪਿਛੇ ਛੱਡਿਆ ਸੀ। ਇਸ ਤੋਂ ਬਾਅਦ ਲਗਾਤਾਰ ਜਿਓ ਫਾਇਬਰ ਨੈੱਟਫਲਿਕਸ ਦੇ ਇੰਡੈਕਸ 'ਤੇ ਹੇਠਾਂ ਆਉਂਦਾ ਰਿਹਾ ਹੈ। ਇਸ ਦੇ ਪਿਛੇ ਦਾ ਵੱਡਾ ਕਾਰਨ ਸ਼ੇਅਰ ਕੀਤੀ ਜਾਣ ਵਾਲੀ ਬੈਂਡਵਿਥ ਨੂੰ ਦੱਸਿਆ ਜਾ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜਿਵੇਂ-ਜਿਵੇਂ ਜਿਓ ਦੇ ਸਬਸਕਰਾਈਬਰਸ ਵਧਦੇ ਗਏ ਉਸੇ ਤਰ੍ਹਾਂ ਇਸ ਦੀ ਸਪੀਡ ਘਟਦੀ ਗਈ। ਉੱਥੇ ਏ.ਸੀ.ਟੀ. ਫਾਇਬਰ ਨੈੱਟ ਦੀ ਗੱਲ ਕਰੀਏ ਤਾਂ ਇਸ ਦੀ ਪੋਜ਼ੀਸ਼ਨ 'ਚ ਕਾਫੀ ਸੁਧਾਰ ਹੋਇਆ ਹੈ ਅਤੇ ਇਹ ਜਿਓ ਫਾਇਬਰ ਤੋਂ ਅਗੇ ਨਿਕਲਣ 'ਚ ਸਫਲ ਰਿਹਾ।

Karan Kumar

This news is Content Editor Karan Kumar