ਅੱਜ ਲਾਂਚ ਹੋ ਸਕਦੈ Jio Phone 3, ਸਾਹਮਣੇ ਆਈ ਫੋਨ ਨਾਲ ਜੁੜੀ ਅਹਿਮ ਜਾਣਕਾਰੀ

07/15/2020 12:05:49 PM

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀਜ਼ ਵਲੋਂ 43ਵੀਂ ਸਾਲਾਨਾ ਆਮ ਮੀਟਿੰਗ (AGM) ਅੱਜ ਦੁਪਹਿਰ ਨੂੰ 2 ਵਜੇ ਸ਼ੁਰੂ ਹੋਵੇਗੀ। ਇਸ ਮੌਕੇ ਕੰਪਨੀ ਆਪਣਾ ਅਗਲਾ ਜਿਓ ਫੋਨ ਲਾਂਚ ਕਰ ਸਕਦੀ ਹੈ ਜਿਸ ਨੂੰ Jio Phone 3 ਨਾਂ ਨਾਲ ਪੇਸ਼ ਕੀਤਾ ਜਾਵੇਗਾ। ਇਸ ਸਾਲ ਹੋਣ ਵਾਲੇ ਬਾਕੀ ਈਵੈਂਟਸ ਦੀ ਤਰ੍ਹਾਂ ਹੀ ਰਿਲਾਇੰਸ ਜਿਓ ਦੀ ਸਾਲਾਨਾ ਆਮ ਮੀਟਿੰਗ ਵੀ ਵਰਚੁਅਲ ਹੋਵੇਗੀ ਯਾਨੀ ਇਸ ਨੂੰ ਵੀ ਆਨਲਾਈਨ ਹੀ ਆਯੋਜਿਤ ਕੀਤਾ ਜਾਵੇਗਾ। 

ਲੀਕ ਹੋਏ ਕੁਝ ਫੀਚਰਜ਼
- ਪਿਛਲੇ ਦੋਵਾਂ ਡਿਵਾਈਸਿਜ਼ਦਾ Jio Phone 3 ਇਕ ਅਪਗ੍ਰੇਡ ਵਰਜ਼ਨ ਹੋਵੇਗਾ।

- 5 ਇੰਚ ਦੀ ਡਿਸਪਲੇਅ ਨਾਲ ਆਉਣ ਵਾਲੇ ਇਸ ਜਿਓ ਫੋਨ 3 ’ਚ 2 ਜੀ.ਬੀ. ਰੈਮ ਨਾਲ 64 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। 

- ਇਸ ਸਮਾਰਟਫੋਨ ’ਚ 5 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 2,800mAh ਦੀ ਬੈਟਰੀ ਮਿਲ ਸਕਦੀ ਹੈ। 

- ਸਾਹਮਣੇ ਆਏ ਲੀਕਸ ਦੀ ਮੰਨੀਏ ਤਾਂ ਮੀਡੀਆਟੈੱਕ ਪ੍ਰੋਸੈਸਰ ਨਾਲ ਇਸ ਨੂੰ ਲਿਆਇਆ ਜਾ ਸਕਦਾ ਹੈ। 

ਇੰਝ ਵੇਖ ਸਕਦੇ ਹੋ AGM Live
ਦੁਪਹਿਰ ਨੂੰ 2 ਵਜੇ ਤੋਂ ਸ਼ੁਰੂ ਹੋਣ ਵਾਲੀ ਇਸ ਬੈਠਕ ਨੂੰ ਕੰਪਨੀ ਦੀ ਅਧਿਕਾਰਤ ਸਾਈਟ, ਫੇਸਬੁੱਕ ਪੇਜ, ਟਵਿਟਰ ਅਤੇ ਯੂਟਿਊਬ ਚੈਨਲ ’ਤੇ ਵੇਖਿਆ ਜਾ ਸਕਦਾ ਹੈ। ਅਜਿਹੇ ’ਚ ਕੰਪਨੀ ਨੇ ਲੋਕਾਂ ਲਈ ਵਟਸਐਪ ਚੈਟਬਾਟ ਵੀ ਪੇਸ਼ ਕੀਤਾ ਹੈ। ਤੁਸੀਂ ਆਪਣੇ ਮੋਬਾਇਲ ’ਚ ਸਿਰਫ +91 79771 11111 ਨੰਬਰ ਸੇਵ ਕਰਕੇ Hi ਲਿਖ ਕੇ ਸੈਂਡ ਕਰੋਗੋ ਜਿਸ ਤੋਂ ਬਾਅਦ ਬੈਠਕ ਨਾਲ ਜੁੜੀ ਅਹਿਮ ਜਾਣਕਾਰੀ ਵਟਸਐਪ ’ਤੇ ਹੀ ਤੁਹਾਨੂੰ ਮਿਲ ਜਾਵੇਗੀ। 

Rakesh

This news is Content Editor Rakesh