ਜੀਓ ਦੇ 3 ਸ਼ਾਨਦਾਰ ਪਲਾਨ, ਰੋਜ਼ਾਨਾ 3GB ਡਾਟਾ ਨਾਲ ਮਿਲੇਗੀ ਅਨਲਿਮਟਿਡ ਕਾਲਿੰਗ

04/03/2021 6:23:34 PM

ਗੈਜੇਟ ਡੈਸਕ– ਗਾਹਕਾਂ ਨੂੰ ਲੁਭਾਉਣ ਲਈ ਟੈਲੀਕਾਮ ਕੰਪਨੀਆਂ ਸਮੇਂ-ਸਮੇਂ ’ਤੇ ਕਈ ਨਵੇਂ ਪਲਾਨ ਲਾਂਚ ਕਰ ਰਹੀਆਂ ਹਨ। ਰਿਲਾਇੰਸ ਜੀਓ ਵੀ ਆਪਣੇ ਗਾਹਕਾਂ ਲਈ ਤਿੰਨ ਸ਼ਾਨਦਾਰ ਪਲਾਨ ਲੈ ਕੇ ਆਈ ਹੈ ਜਿਨ੍ਹਾਂ ’ਚ 3 ਜੀ.ਬੀ. ਡੇਲੀ ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ, ਮੁਫ਼ਤ ਐੱਸ.ਐੱਮ.ਐੱਸ. ਅਤੇ ਡਿਜ਼ਨੀ ਪਲੱਸ ਹਾਟਸਟਾਰ ਵੀ.ਆਈ.ਪੀ. ਦੀ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲਦੀ ਹੈ। 

349 ਰੁਪਏ ਵਾਲਾ ਜੀਓ ਦਾ ਪਲਾਨ
ਰਿਲਾਇੰਸ ਜੀਓ ਦੇ 349 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਇਹ ਇਸ ਸਮੇਂ ਜੀਓ ਦਾ ਸਭ ਤੋਂ ਪ੍ਰਸਿੱਧ ਪਲਾਨ ਹੈ। 28 ਦਿਨਾਂ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ ’ਚ ਕੰਪਨੀ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਦੇ ਰਹੀ ਹੈ। ਇਸ ਪਲਾਨ ’ਚ ਸਬਸਕ੍ਰਾਈਬਰਾਂ ਨੂੰ ਜੀਓ ਟੀ.ਵੀ. ਅਤੇ ਜੀਓ ਸਿਨੇਮਾ ਵਰਗੇ ਐਪਸ ਦਾ ਵੀ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ। 

401 ਰੁਪਏ ਵਾਲਾ ਜੀਓ ਦਾ ਪਲਾਨ
ਰਿਲਾਇੰਸ ਜੀਓ ਦੇ 401 ਰੁਪਏ ਵਾਲੇ ਪਲਾਨ ’ਚ 28 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਕੰਪਨੀ 6 ਜੀ.ਬੀ. ਵਾਧੂ ਡਾਟਾ ਵੀ ਇਸ ਵਿਚ ਦੇ ਰਹੀ ਹੈ। ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਮੁਫ਼ਤ ਐੱਸ.ਐੱਮ.ਐੱਸ. ਵੀ ਮਿਲਦੇ ਹਨ। ਪਲਾਨ ਦੇ ਸਬਸਕ੍ਰਾਈਬਰਾਂ ਨੂੰ ਡਿਜ਼ਨੀ ਪਲੱਸ ਹਾਟਸਟਾਰ ਵੀ.ਆਈ.ਪੀ. ਦੇ ਨਾਲ ਜੀਓ ਐਪਸ ਦੀ ਵੀ ਮੁਫ਼ਤ ਸਬਸਕ੍ਰਿਪਸ਼ਨ ਮਿਲਦੀ ਹੈ। 

999 ਰੁਪਏ ਵਾਲਾ ਜੀਓ ਦਾ ਪਲਾਨ
ਰਿਲਾਇੰਸ ਜੀਓ ਦੇ ਇਸ ਪਲਾਨ ’ਚ ਤੁਹਾਨੂੰ 84 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 3 ਜੀ.ਬੀ. ਡਾਟਾ ਦੇ ਹਿਸਾਬ ਨਾਲ ਕੁਲ 252 ਜੀ.ਬੀ. ਡਾਟਾ ਮਿਲਦਾ ਹੈ। ਬਾਕੀ ਦੇ ਪਲਾਨ ਦੀ ਤਰ੍ਹਾਂ ਹੀ ਇਸ ਪਲਾਨ ’ਚ ਵੀ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਮੁਫ਼ਤ ਐੱਸ.ਐੱਮ.ਐੱਸ. ਮਿਲਦੇ ਹਨ। ਇਸ ਪਲਾਨ ’ਚ ਵੀ ਜੀਓ ਐਪਸ ਦੀ ਮੁਫ਼ਤ ਸਬਸਕ੍ਰਿਪਸ਼ਨ ਮਿਲਦੀ ਹੈ। 


Rakesh

Content Editor

Related News