ਜਿਓ ਦੇ ਇਨ੍ਹਾਂ ਡਾਟਾ ਵਾਊਚਰਸ ''ਚ ਯੂਜ਼ਰਸ ਨੂੰ ਮਿਲੇਗਾ ਦੁੱਗਣਾ ਡਾਟਾ

05/05/2020 2:13:03 AM

ਗੈਜੇਟ ਡੈਸਕ—ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ, ਅਜਿਹੇ 'ਚ ਨਿੱਜੀ ਕੰਪਨੀਆਂ ਦੇ ਕਰਮਚਾਰੀ ਘਰਾਂ 'ਚੋਂ ਆਫਿਸ ਦਾ ਕੰਮ ਕਰ ਰਹੇ ਹਨ। ਅਜਿਹੇ ਤਣਾਅਪੂਰਣ ਸਮੇਂ 'ਚ ਯੂਜ਼ਰਸ ਦੀ ਸੁਵਿਧਾ ਲਈ ਰਿਲਾਇੰਸ ਜਿਓ ਨੇ ਐਡ ਆਨ ਵਾਊਚਰਸ 'ਤੇ ਡਬਲ ਡਾਟਾ ਆਫਰ ਦਿੱਤਾ ਹੈ। ਜਿਓ ਦੇ ਇੰਟਰਨੈੱਟ ਬੂਸਟਰ ਪੈਕਸ 'ਚ ਹੁਣ ਯੂਜ਼ਰਸ ਨੂੰ ਦੋਗੁਣਾ ਡਾਟਾ ਮਿਲੇਗਾ। ਭਾਵ ਜੇਕਰ ਤੁਸੀਂ ਪਹਿਲਾਂ ਤੋਂ ਕੋਈ ਪੈਕ ਚੱਲਾ ਰਹੇ ਹੋ ਅਤੇ ਉਸ ਦੀ ਰੋਜ਼ਾਨਾ ਹਾਈਸਪੀਡ ਡਾਟਾ ਖਰਚ ਹੋ ਜਾਂਦੀ ਹੈ ਤਾਂ ਤੁਸੀਂ ਇਨ੍ਹਾਂ ਪੈਕਸ ਦੀ ਮਦਦ ਲੈ ਸਕਦੇ ਹੋ।

ਉਦਾਹਰਣ ਦੇ ਤੌਰ 'ਤੇ ਜੇਕਰ ਤੁਹਾਡੇ ਮੌਜੂਦਾ ਪੈਕ 'ਚ ਤੁਹਾਨੂੰ ਰੋਜ਼ਾਨਾ 1.5 ਜੀ.ਬੀ. ਹਾਈਸਪੀਡ ਡਾਟਾ ਮਿਲ ਰਿਹਾ ਹੈ ਤਾਂ ਇਸ ਦੀ ਲਿਮਟ ਖਤਮ ਹੋ ਜਾਣ ਤੋਂ ਬਾਅਦ ਤੁਸੀਂ ਇਨ੍ਹਾਂ ਪੈਕਸ ਦੀ ਵਰਤੋਂ ਕਰ ਸਕਦੇ ਹੋ।

ਪੈਕ ਦੀ ਕੀਮਤ ਹੁਣ ਇੰਨਾ ਮਿਲ ਰਿਹਾ ਡਾਟਾ ਪਹਿਲੇ ਇੰਨਾ ਮਿਲਦਾ ਸੀ ਡਾਟਾ
11 ਰੁਪਏ 800 ਐੱਮ.ਬੀ. 400 ਐੱਮ.ਬੀ.
21 ਰੁਪਏ 2ਜੀ.ਬੀ. 1 ਜੀ.ਬੀ.
51 ਰੁਪਏ 6ਜੀ.ਬੀ. 3ਜੀ.ਬੀ.
101 ਰੁਪਏ 12 ਜੀ.ਬੀ. 6ਜੀ.ਬੀ.

ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਪੈਕਸ ਨਾਲ ਜਿਓ ਤੁਹਾਨੂੰ ਨਾਨ-ਜਿਓ ਨੰਬਰ 'ਤੇ ਕਾਲਿੰਗ ਲਈ ਫ੍ਰੀ ਮਿੰਟਸ ਵੀ ਮੁਹੱਈਆ ਕਰਵਾਵੇਗੀ।

Karan Kumar

This news is Content Editor Karan Kumar