ਰਿਲਾਇੰਸ ਜੀਓ ਨੇ ਲਾਂਚ ਕੀਤਾ JioAirFiber, ਫੀਚਰਜ਼ ਜਾਣ ਹੋ ਜਾਓਗੇ ਹੈਰਾਨ!

08/30/2022 1:46:49 PM

ਗੈਜੇਟ ਡੈਸਕ– ਰਿਲਾਇੰਸ ਜੀਓ ਦੀ 5ਜੀ ਸਰਵਿਸ ਨੂੰ ਅਧਿਕਾਰਤ ਤੌਰ ’ਤੇ ਪਸ਼ ਕਰ ਦਿੱਤਾ ਗਿਆ ਹੈ। ਜੀਓ ਦੀ 5ਜੀ ਸਰਵਿਸ ਨੂੰ ਪਹਿਲਾਂ ਦਿੱਲੀ, ਚੇਨਈ ਅਤੇ ਕੋਲਕਾਤਾ ’ਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਮੈਟ੍ਰੋ ਸ਼ਹਿਰਾਂ ’ਚ ਜੀਓ ਦੀ 5ਜੀ ਸੇਵਾ ਦੀਵਾਲੀ 2022 ਤਕ ਮਿਲੇਗੀ। ਇਸਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਇਹ JioAirFiber ਵੀ ਲਾਂਚ ਕਰ ਰਹੀ ਹੈ। 

ਕੀ ਹੈ JioAirFiber
JioAirFiber ਨਾਲ ਕਾਫੀ ਕੁਝ ਬਦਲ ਜਾਵੇਗਾ। ਇਹ ਤੁਹਾਨੂੰ IPL ਮੈਚ ਵੇਖਣ ਦਾ ਵੀ ਅੰਦਾਜ਼ ਬਦਲ ਦੇਵੇਗਾ। ਇਹ ਇਕ ਡਿਵਾਈਸ ਹੈ ਜਿਸ ਨਾਲ ਯੂਜ਼ਰਸ ਬਿਨਾਂ ਵਾਇਰ ਦੇ ਵੀ ਫਾਈਬਰ ਵਰਗੀ ਡਾਟਾ ਸਪੀਡ ਦਾ ਮਜ਼ਾ ਲੈ ਸਕਦੇ ਹਨ। ਇਸ ਰਾਹੀਂ ਯੂਜ਼ਰ ਆਪਣੇ ਘਰ ਵਾਈ-ਫਾਈ ਹਾਟਸਟਾਪ ਕ੍ਰਿਏਟ ਕਰ ਸਕਦੇ ਹਨ। 

ਜੀਓ 5ਜੀ ਕੁਨੈਕਟੀਵਿਟੀ ਨੂੰ JioAirFiber ਰਾਹੀਂ ਹੋਰ ਵੀ ਵਧਾਉਣਾ ਚਾਹੁੰਦਾ ਹੈ। ਆਪਣੀ ਸਾਲਾਨਾ ਆਮ ਬੈਠਕ ਦੌਰਾਨ ਆਕਾਸ਼ ਅੰਬਾਨੀ ਨੇ ਕਿਹਾ ਕਿ ਸਿੰਗਲ ਡਿਵਾਈਸ JioAirFiber ਇਸਤੇਮਾਲ ਕਰਨ ’ਚ ਕਾਫੀ ਆਸਾਨ ਹੋਵੇਗੀ। ਇਸ ਨਾਲ ਘਰ ਜਾਂ ਦਫਤਰ ਨੂੰ ਗੀਗਾਬਿਟਸ-ਸਪੀਡ ਇੰਟਰਨੈੱਟ ਦਿੱਤੀ ਜਾਵੇਗੀ। JioAirFiber ਰਾਹੀਂ ਲੱਖਾਂ ਘਰਾਂ ਅਤੇ ਦਫਤਰਾਂ ਨੂੰ ਅਲਟਰਾ-ਹਾਈ ਸਪੀਡ ਬ੍ਰਾਡਬੈਂਡ ਨਾਲ ਕਾਫੀ ਘੱਟ ਸਮੇਂ ’ਚ ਕੁਨੈਕਟ ਕੀਤਾ ਜਾ ਸਕਦਾ ਹੈ। 

ਜੀਓ ਨੇ ਇਸਦੀ ਕੈਪੇਬਿਲਿਟੀ ਬਾਰੇ ਵੀ ਵਿਖਾਇਆ ਹੈ। ਇਸ ਵਿਚ ਲਾਈਵ ਸਪੋਰਟਸ ਪ੍ਰੋਗਰਾਮ ਨੂੰ ਬਿਨਾਂ ਕਿਸੇ ਲੈਗ ਦੇ ਡਿਵਾਈਸ ’ਤੇ ਵੇਖਿਆ ਜਾ ਸਕਦਾ ਹੈ। ਕੰਪਨੀ ਨੇ ਇਸਤੋਂ ਇਲਾਵਾ ਕਲਾਊਡ ਪੀਸੀ ਨੂੰ ਵੀ ਲਾਂਚ ਕੀਤਾ ਹੈ। ਇਸ ਪਤਲੇ ਡਿਵਾਈਸ ਨੂੰ ਕੰਪਨੀ ਨੇ ਵਰਚੁਅਲ ਪੀਸੀ ਕਿਹਾ ਹੈ । ਹਾਲਾਂਕਿ, ਇਸਦੇ ਫੰਕਸ਼ਨ ਨੂੰ ਲੈ ਕੇ ਪੂਰੀ ਜਾਣਖਾਰੀ ਅਜੇ ਨਹੀਂ ਮਿਲੀ। ਇਸਤੋਂ ਇਲਾਵਾ ਅਜੇ ਕੰਪਨੀ ਨੇ ਜੀਓ 5ਜੀ ਦੇ ਪਲਾਨਜ਼ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ। JioAirFiber ਦੀ ਕੀਮਤ ਨੂੰ ਲੈ ਕੇ ਵੀ ਅਜੇ ਕੰਪਨੀ ਵੱਲੋਂ ਕੋਈ ਬਿਆਨ ਨਹੀਂ ਆਇਆ। ਕੰਪਨੀ ਨੇ ਕਿਹਾ ਹੈ ਕਿ ਦਸੰਬਰ 2023 ਤਕ ਉਹ ਭਾਰਤ ਦੇ ਸਾਰੇ ਸ਼ਹਿਰਾਂ ’ਚ 5ਜੀ ਕੁਨੈਕਟੀਵਿਟੀ ਪਹੁੰਚਾ ਦੇਵੇਗੀ। 

Rakesh

This news is Content Editor Rakesh