5 ਸਤੰਬਰ ਨੂੰ ਸ਼ੁਰੂ ਹੋਵੇਗੀ ਜਿਓ ਗੀਗਾ ਫਾਈਬਰ ਬ੍ਰਾਡਬੈਂਡ ਸਰਵਿਸ

08/12/2019 12:28:38 PM

ਗੈਜੇਟ ਡੈਸਕ– ਰਿਲਾਇੰਸ ਆਪਣੀ ਸਾਲਾਨਾ ਜਨਰਲ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਰਿਲਾਇੰਸ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਮੀਟਿੰਗ ’ਚ ਸੰਬੋਧਨ ਕਰ ਰਹੇ ਹਨ। ਰਿਲਾਇੰਸ ਦੀ 42ਵੀਂ ਸਾਲਾਨਾ ਮੀਟਿੰਗ ਦੌਰਾਨ ਕਈ ਵੱਡੇ ਐਲਾਨ ਕੀਤੇ ਜਾਣਗੇ ਜਿਨ੍ਹਾਂ ’ਚ ਜਿਓ ਗੀਗਾ ਫਾਈਬਰ ਤੋਂ ਲੈ ਕੇ ਜਿਓ ਫੋਨ 3 ਦੇ ਵੀ ਲਾਂਚ ਹੋਣ ਦੀ ਉਮੀਦ ਹੈ। ਇਸ ਈਵੈਂਟ ਨੂੰ ਆਨਲਾਈਨ ਰਿਲਾਇਸ ਦੇ ਅਧਿਕਾਰਤ ਯੂਟਿਊਬ, ਫੇਸਬੁੱਕ ਅਤੇ ਟਵਿਟਰ ਅਕਾਊਂਟ ’ਤੇ ਲਾਈਵ ਸਟਰੀਮ ਕੀਤਾ ਜਾਵੇਗਾ। 

- ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਰਿਲਾਇੰਸ ਜਿਓ ਨੇ 340 ਮਿਲੀਅਨ (34 ਕਰੋੜ ਯੂਜ਼ਰਜ਼) ਦਾ ਅੰਕੜਾ ਪਾਰ ਕਰ ਲਿਆ ਹੈ। 
- ਰਿਲਾਇੰਸ ਜਿਓ ਦੇਸ਼ ਦਾ ਸਭ ਤੋਂ ਵੱਡਾ ਮੋਬਾਇਲ ਨੈੱਟਵਰਕ ਬਣ ਗਿਆ ਹੈ। ਅਤੇ ਦੁਨੀਆ ’ਚ ਦੂਜਾ ਸਭ ਤੋਂ ਵੱਡਾ ਟੈਲੀਕਾਮ ਨੈੱਟਵਰਕ ਹੈ।
- ਅੰਬਾਨੀ ਨੇ ਕਿਹਾ, ਅਸੀਂ ਹਰ ਮਹੀਨੇ 1 ਕਰੋੜ ਨਵੇਂ ਗਾਹਕ ਜੋੜ ਰਹੇ ਹਾਂ। 

- ਗੀਗਾ ਫਾਈਬਰ ਲਈ 1.5 ਕਰੋੜ ਤੋਂ ਜ਼ਿਆਦਾ ਰਜਿਸਟ੍ਰੇਸ਼ਨ

- 1 ਸਾਲ ’ਚ ਗੀਗਾ ਫਾਈਬਰ ਪੂਰੇ ਦੇਸ਼ ’ਚ ਪਹੁੰਚੇਗਾ

- ਜਿਓ IoT ਪਲੇਟਫਾਰਮ 1 ਜਨਵਰੀ 2020 ਤੋਂ

- 5 ਲੱਖ ਘਰਾਂ ਤਕ ਪਹੁੰਚ ਚੁੱਕਾ ਹੈ ਗੀਗਾ ਫਾਈਬਰ

- ਸਾਰੇ ਕੇਬਲ ਆਪਰੇਟਰਾਂ ਨਾਲ ਸਾਂਝੇਦਾਰੀ ਕਰੇਗੀ ਰਿਲਾਇੰਸ

-5 ਸਤੰਬਰ ਨੂੰ ਸ਼ੁਰੂ ਹੋਵੇਗੀ ਜਿਓ ਗੀਗਾ ਫਾਈਬਰ ਬ੍ਰਾਡਬੈਂਡ ਸਰਵਿਸ

- ਰਿਲਾਇੰਸ ਜਿਓ ਨੇ ਲਾਂਚ ਕੀਤਾ 4K ਸੈੱਟ-ਟਾਪ-ਬਾਕਸ


 

- ਰਿਲਾਇੰਸ ਜਿਓ ਨੇ ਲਾਂਚ ਕੀਤਾ 4K ਸੈੱਟ-ਟਾਪ-ਬਾਕਸ

- ਜਿਓ ਫਾਈਬਰ ’ਚ ਮਿਲੇਗੀ 100Mbps ਸਪੀਡ, 700 ਰੁਪਏ ਤੋਂ ਸ਼ੁਰੂ ਹੋਵੇਗਾ ਪਲਾਨ 

- ਜਿਓ ਪੋਸਟ ਪੇਡ ਸਰਵਿਸ ਲਾਂਚ

- ਜਿਓ ਗੀਗਾ ਫਾਈਬਰ ਦੇ ਸਾਲਾਨਾ ਪੈਕ ਲੈਣ ’ਤੇ HD TV ਮਿਲੇਗਾ 

- ਜਿਓ ਫਾਈਬਰ ਦੀ ਵੱਡੀ ਸੌਗਾਤ, ਰਿਲੀਜ਼ ਦੇ ਦਿਨ ਹੀ ਦੇਖ ਸਕੋਗੇ ਨਵੀਂ ਫਿਲਮ