jio ਨਾਲ ਟੱਕਰ ਲੈਣ ਲਈ ਇਨ੍ਹਾਂ ਕੰਪਨੀਆਂ ਨੂੰ ਕਰਨੀ ਹੋਵੇਗੀ ਭਾਰੀ ਕਟੌਤੀ

Wednesday, Feb 22, 2017 - 03:02 PM (IST)

jio ਨਾਲ ਟੱਕਰ ਲੈਣ ਲਈ ਇਨ੍ਹਾਂ ਕੰਪਨੀਆਂ ਨੂੰ ਕਰਨੀ ਹੋਵੇਗੀ ਭਾਰੀ ਕਟੌਤੀ
ਜਲੰਧਰ- ਭਾਰਤ ਦੀ 4ਜੀ ਨੈੱਟਵਰਕ ਨਿਰਮਾਤਾ ਕੰਪਨੀ ਰਿਲਾਇੰਸ ਜਿਓ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਟੈਰਿਫ ਪਲਾਨ ਦਾ ਐਲਾਨ ਕਰਦੇ ਹੀ ਏਅਰਟੈੱਲ, ਵੋਡਾਫੋਨ ਅਤੇ ਆਈਆ ਵਰਗੀਆਂ ਹੋਰ ਟੈਲੀਕਾਮ ਕੰਪਨੀਆਂ ਦੀ ਨੀਂਦ ਉਡਾ ਦਿੱਤੀ ਹੈ। ਜਿਓ ਨੇ ਹਾਲ ਹੀ ''ਚ 303 ਰੁਪਏ ਦੇ ਮਹੀਨੇ ਫੀਸ ''ਤੇ ਅਨਲਿਮਟਿਡ ਗਾਹਕਾਂ ਨੂੰ ਬਚਾਉਣ ਲਈ ਜਲਦ ਹੀ ਡਾਟਾ ਦੀਆਂ ਦਰਾਂ ''ਚ ਭਾਰੀ ਕਟੌਤੀ ਕਰ ਸਕਦੀ ਹੈ। ਇਕ ਅੰਗਰੇਜ਼ੀ ਅਖਬਾਰ ਦੇ ਮਾਹਿਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਿਓ ਇਸ ਆਫਰ ਨਾਲ ਏਅਰਟੈੱਲ, ਆਈਡੀਆ ਅਤੇ ਵੋਡਾਫੋਨ ਦੇ ਗਾਹਕਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ, ਜਿੰਨ੍ਹਾਂ ਤੋਂ ਉਨ੍ਹਾਂ ਨੂੰ ਮੋਟੀ ਕਮਾਈ ਹੁੰਦੀ ਹੈ। 
ਆਈਡੀਆ ''ਤੇ ਪਵੇਗਾ ਸਭ ਤੋਂ ਜ਼ਿਆਦਾ ਅਸਰ -
ਬਰੋਕਰੇਜ ਫਰਮ ਸੈਨਫੋਰਡ ਬਰਨਸਟੇਨ ਦੇ ਅਨੁਸਾਰ ਏਅਰਟੈੱਲ ਨੇ ਭਾਰਤ ''ਚ ਸਭ ਤੋਂ ਪਹਿਲਾਂ 4ਜੀ ਸਰਵਿਸ ਸ਼ੁਰੂ ਕੀਤੀ ਸੀ ਅਤੇ ਸਿਰਫ ਇਸ ਕੰਪਨੀ ਦੇ ਕੋਲ ਹੀ ਦੇਸ਼ਭਰ ''ਚ 4ਜੀ ਕਵਰੇਜ ਉਪਲੱਬਧ ਹੈ। ਏਅਰਟੈੱਲ ਇਸ ਮਾਰਕੀਟ ਦਾ ਪੁਰਾਣਾ ਖਿਡਾਰੀ ਹੈ, ਜਦ ਕਿ ਆਈਡੀਆ ਦੇ ਕੋਲ ਦਿੱਲੀ ''ਚ 4ਜੀ ਕਵਰੇਜ ਨਹੀਂ ਅਤੇ ਮੁੰਬਈ ''ਚ ਉਸ ਦੋ ਕੋਲ 4ਜੀ ਸਪੇਕਟ੍ਰਮ ਘੱਟ ਹੈ। ਇਸ ਕਾਰਨ ਸਭ ਤੋਂ ਜ਼ਿਆਦਾ ਆਈਡੀਆ ਦੇ ਗਾਹਕ ਜਿਓ ਦਾ ਹੱਥ ਫੜਨਗੇ। ਵੋਡਾਫੋਨ ਦੀ ਸਥਿਤੀ ਇਨ੍ਹਾਂ ਦੋਵਾਂ ਦੇ ਵਿਚਕਾਰ ਹੀ ਰਹੇਗੀ। 
ਜ਼ਿਕਰਯੋਗ ਹੈ ਕਿ ਆਮ-ਤੌਰ ''ਤੇ ਇਨ੍ਹਾਂ ਕੰਪਨੀਆਂ ਨੂੰ ਪ੍ਰੀਮੀਅਮ ਗਾਹਕਾਂ ਤੋਂ ਮਹੀਨੇ ''ਚ ਔਸਤਨ 700 ਤੋਂ 1000 ਰੁਪਏ ਦਾ ਰਾਜਸਵ ਮਿਲਦਾ ਹੈ, ਜਦ ਕਿ ਜਿਓ ਦੇ ਬਰਾਬਰ ਦਾ ਟੈਰਿਫ ਪਲੈਨ ਆਫਰ ਕਰਦੀ ਹੈ ਤਾਂ ਇਨ੍ਹਾਂ ਨਾਲ ਕੰਪਨੀ ਦੀ ਆਮਦਨ ''ਚ ਭਾਰੀ ਗਿਰਾਵਟ ਆ ਸਕਦੀ ਹੈ।
 

Related News