Jio ਦੇ ਸ਼ਾਨਦਾਰ ਪਲਾਨ, 84 ਦਿਨਾਂ ਤਕ ਮਿਲੇਗੀ ਅਨਲਿਮਟਿਡ ਕਾਲਿੰਗ ਤੇ ਡਾਟਾ

08/25/2020 1:56:59 PM

ਗੈਜੇਟ ਡੈਸਕ– ਰਿਲਾਇੰਸ ਜਿਓ ਕੋਲ ਆਪਣੇ ਗਾਹਕਾਂ ਦੀ ਲੋੜ ਦੇ ਹਿਸਾਬ ਨਾਲ ਕਈ ਕੈਟਾਗਿਰੀ ’ਚ ਪ੍ਰੀਪੇਡ ਪਲਾਨ ਮੌਜੂਦ ਹਨ। ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਕੰਪਨੀ ਰੋਜ਼ਾਨਾ 2 ਜੀ.ਬੀ., 3 ਜੀ.ਬੀ. ਅਤੇ 1 ਜੀ.ਬੀ. ਡਾਟਾ ਵਾਲੇ ਪੈਕ ਆਫਰ ਕਰਦੀ ਹੈ। ਗੱਲ ਕਰੀਏ ਮਿਆਦ ਦੀ ਤਾਂ ਵੱਖ-ਵੱਖ ਮਿਲਆਦ ਵਾਲੇ ਪਲਾਨ ਰਿਲਾਇੰਸ ਜਿਓ ਦੇ ਗਾਹਕ ਲੈ ਸਕਦੇ ਹਨ। ਅੱਜ ਅਸੀਂ ਤੁਹਾਨੂੰ ਜਿਓ ਦੇ 84 ਦਿਨਾਂ ਦੀ ਮਿਆਦ ਵਾਲੇ 3 ਪਲਾਨਸ ਬਾਰੇ ਦੱਸ ਰਹੇ ਹਾਂ। ਜਿਓ ਕੋਲ 555, 599 ਅਤੇ 999 ਰੁਪਏ ਵਾਲੇ ਤਿੰਨ ਸ਼ਾਨਦਾਰ ਪਲਾਨ ਹਨ ਜੋ 84 ਦਿਨਾਂ ਦੀ ਮਿਆਦ ਨਾਲ ਆਉਂਦੇ ਹਨ। 

555 ਰੁਪਏ ਵਾਲਾ ਜਿਓ ਪਲਾਨ
ਜਿਓ ਦੇ ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਇਸ ਪੈਕ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਹਿਸਾਬ ਨਾਲ ਕੁਲ 126 ਜੀ.ਬੀ. ਡਾਟਾ ਮਿਲਦਾ ਹੈ। ਹਰ ਰੋਜ਼ ਮਿਲਣ ਵਾਲੀ ਹਾਈ-ਸਪੀਡ ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਗਾਹਕ 64 Kbps ਦੀ ਸਪੀਡ ਨਾਲ ਡਾਟਾ ਇਸਤੇਮਾਲ ਕਰ ਸਕਦੇ ਹਨ। ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਜਦਿਕ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਜਿਓ ਦੇ ਇਸ ਪੈਕ ’ਚ 3000 ਕਾਲਿੰਗ ਮਿੰਟ ਮਿਲਦੇ ਹਨ। ਜਿਓ ਗਾਹਕ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਭੇਜ ਸਕਦੇ ਹਨ। ਜਿਓ ਐਪਸ ਦਾ ਸਬਸਕ੍ਰਿਪਸ਼ਨ ਵੀ ਇਸ ਪੈਕ ’ਚ ਮੁਫ਼ਤ ਮਿਲਦਾ ਹੈ। 

599 ਰੁਪਏ ਵਾਲਾ ਜਿਓ ਪਲਾਨ
ਜਿਓ ਕੋਲ ਮੌਜੂਦ 599 ਰੁਪਏ ਵਾਲੇ ਪਲਾਨ ਦੀ ਮਿਾਦ 84 ਦਿਨਾਂ ਦੀ ਹੈ। ਇਸ ਪੈਕ ’ਚ ਰੋਜ਼ਾਨਾ 2 ਜੀ.ਬੀ. ਡਾਟਾ ਯਾਨੀ ਕੁਲ 168 ਜੀ.ਬੀ. ਡਾਟਾ ਮਿਲਦਾ ਹੈ। ਹਰ ਰੋਜ਼ ਮਿਲਣ ਵਾਲੀ ਹਾਈ-ਸਪੀਡ ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਗਾਹਕ 64 Kbps ਦੀ ਸਪੀਡ ਨਾਲ ਡਾਟਾ ਇਸਤੇਮਾਲ ਕਰ ਸਕਦੇ ਹਨ। ਜਿਓ ਤੋਂ ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਜਿਓ ਤੋਂ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਇਸ ਪੈਕ ’ਚ 3000 ਕਾਲਿੰਗ ਮਿੰਟ ਮਿਲਦੇ ਹਨ। ਜਿਓ ਗਾਹਕ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਭੇਜ ਸਕਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦਾ ਸਬਸਕ੍ਰਿਪਸ਼ਨ ਵੀ ਇਸ ਪੈਕ ’ਚ ਮੁਫ਼ਤ ਮਿਲਦਾ ਹੈ। 

999 ਰੁਪਏ ਵਾਲਾ ਜਿਓ ਪਲਾਨ
ਜਿਓ ਦੇ 999 ਰੁਪਏ ਵਾਲੇ ਰਿਚਾਰਜ ਪੈਕ ਦੀ ਮਿਆਦ 84 ਦਿਨਾਂ ਦੀ ਹੈ। ਇਸ ਪੈਕ ’ਚ ਰੋਜ਼ਾਨਾ 3 ਜੀ.ਬੀ. ਡਾਟਾ ਦੇ ਹਿਸਾਬ ਨਾਲ ਕੁਲ 252 ਜੀ.ਬੀ. ਡਾਟਾ ਮਿਲਦਾ ਹੈ। ਗਾਹਕ ਰੋਜ਼ ਮਿਲਣ ਵਾਲੀ ਹਾਈ-ਸਪੀਡ ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ 64 Kbps ਦੀ ਸਪੀਡ ਨਾਲ ਡਾਟਾ ਇਸਤੇਮਾਲ ਕਰ ਸਕਦੇ ਹਨ। ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਜਿਓ ਤੋਂ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਇਸ ਪੈਕ ’ਚ 3000 ਕਾਲਿੰਗ ਮਿੰਟ ਮਿਲਦੇ ਹਨ। ਜਿਓ ਗਾਹਕ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਭੇਜ ਸਕਦੇ ਹਨ। ਜਿਓ ਐਪਸ ਦਾ ਸਬਸਕ੍ਰਿਪਸ਼ਨ ਵੀ ਇਸ ਪੈਕ ’ਚ ਮੁਫ਼ਤ ਮਿਲਦਾ ਹੈ। 


Rakesh

Content Editor

Related News