ਏਅਰਟੈੱਲ ਤੋਂ ਬਾਅਦ ਜਿਓ ਵੀ ਲਿਆਈ ਖਾਸ ਫੀਚਰ, ਹੁਣ ਬਿਨਾਂ ਨੈੱਟਵਰਕ ਕਰ ਸਕੋਗੇ ਕਾਲ

12/16/2019 11:34:51 AM

ਗੈਜੇਟ ਡੈਸਕ– ਭਾਰਤ ’ਚ 5ਜੀ ਨੈੱਟਵਰਕ ਦੀ ਸ਼ੁਰੂਆਤ ਤੋਂ ਪਹਿਲਾਂ ਕਾਲਿੰਗ ਲਈ ਇਕ ਨਵੀਂ ਤਕਨੀਕ ਆ ਗਈ ਹੈ। ਹੁਣ ਟੈਲੀਕਾਮ ਕੰਪਨੀਆਂ ਬਿਨਾਂ ਨੈੱਟਵਰਕ ਵੀ ਕਾਲ ਕਰਨ ਦੀ ਸੁਵਿਧਾ ਦੇ ਰਹੀਆਂ ਹਨ। ਹਾਲਾਂਕਿ ਇਸ ਲਈ ਵਾਈ-ਫਾਈ ਦਾ ਹੋਣਾ ਜ਼ਰੂਰੀ ਹੈ। ਭਾਰਤੀ ਏਅਰਟੈੱਲ ਨੇ ਹਾਲ ਹੀ ’ਚ ਆਪਣੇ ਗਾਹਕਾਂ ਲਈ VoWiFi ਸਰਵਿਸ ਦੀ ਸ਼ੁਰੂਆਤ ਕੀਤੀ ਸੀ। ਹੁਣ ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਰਿਲਾਇੰਸ ਜਿਓ ਨੇ ਵੀ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। 

ਰਿਪੋਰਟ ਦੀ ਮੰਨੀਏ ਤਾਂ ਮਹਾਰਾਸ਼ਟਰ ਦੇ ਨਾਸਿਕ ਸਰਕਿਲ ’ਚ ਜਿਓ ਦਾ VoWiFi ਫੀਚਰ ਉਪਲੱਬਧ ਹੋ ਗਿਆ ਹੈ। ਇਕ ਟਵਿਟਰ ਨੇ ਇਸ ਨਾਲ ਜੁੜਿਆ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ ਜੋ ਕਿ ਐਪਲ ਆਈਫੋਨ ਤੋਂ ਲਿਆ ਗਿਆ ਹੈ। ਦੱਸ ਦੇਈਏ ਕਿ ਭਾਰਤੀ ਏਅਰਟੈੱਲ ਨੇ ਇਸ ਫੀਚਰ ਨੂੰ ਫਿਲਹਾਲ 24 ਡਿਵਾਈਸਸ ’ਚ ਸ਼ੁਰੂ ਕੀਤਾ ਹੈ ਜਿਨ੍ਹਾਂ ’ਚ ਵਨਪਲੱਸ 7 ਅਤੇ 7ਟੀ ਸੀਰੀਜ਼ ਦੇ ਸਮਾਰਟਫੋਨਜ਼, Apple iPhone 11 ਸੀਰੀਜ਼, ਸੈਮਸੰਗ ਫਲੈਗਸ਼ਿਪ ਸਮਾਰਟਫੋਨਜ਼ ਅਤੇ ਸ਼ਾਓਮੀ ਦੀ ਰੈੱਡਮੀ ਕੇ20 ਸੀਰੀਜ਼ ਦੇ ਸਮਾਰਟਫੋਨਜ਼ ਸ਼ਾਮਲ ਹਨ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਜਿਓ ਵੀ ਇਸ ਫੀਚਰ ਨੂੰ ਲਿਮਟਿਡ ਡਿਵਾਈਸਿਜ਼ ’ਚ ਹੀ ਲਿਆਏਗੀ। 

ਕੀ ਹੈ VoWiFi ਤਕਨੀਕ
VoWiFi ਨੂੰ ਵਾਇਸ ਓਵਰ ਆਈ.ਪੀ. (VoIP) ਵੀ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਤੁਹਾਡੇ ਮੋਬਾਇਲ ’ਚ ਨੈੱਟਵਰਕ ਨਹੀਂ ਹੈ ਤਾਂ ਤੁਸੀਂ ਕਿਸੇ ਵਾਈ-ਫਾਈ ਜਾਂ ਕਿਸੇ ਤੋਂ ਹਾਟਸਪਾਟ ਲੈ ਕੇ ਫੋਨ ’ਤੇ ਆਰਾਮ ਨਾਲ ਗੱਲ ਕਰ ਸਕਦੇ ਹੋ। ਇਸ ਸਰਵਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਰੋਮਿੰਗ ਦੌਰਾਨ ਹੁੰਦਾ ਹੈ ਕਿਉਂਕਿ ਇਸ ਰਾਹੀਂ ਤੁਸੀਂ ਫ੍ਰੀ ’ਚ ਗੱਲ ਕਰ ਸਕੋਗੇ। 

ਇੰਝ ਹੁੰਦੀ ਹੈ VoWiFi ਰਾਹੀਂ ਕਾਲਿੰਗ
VoWiFi ਕਾਲਿੰਗ ਨੂੰ ਸਮਝਣ ’ਚ ਜੇਕਰ ਤੁਹਾਨੂੰ ਅਜੇ ਵੀ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਸੀਂ ਵਟਸਐਪ ਕਾਲਿੰਗ ਨੂੰ ਉਦਾਹਰਣ ਦੇ ਤੌਰ ’ਤੇ ਲੈ ਸਕਦੇ ਹੋ। ਵਟਸਐਪ ਰਾਹੀਂ ਕਿਸੇ ਨਾਲ ਗੱਲ ਕਰਨ ’ਤੇ ਤੁਹਾਡਾ ਬੈਲੇਂਸ ਖਰਚ ਨਹੀਂ ਹੁੰਦਾ ਕਿਉਂਕਿ ਵਟਸਐਪ ਕਾਲਿੰਗ ਇੰਟਰਨੈੱਟ ਰਾਹੀਂ ਹੀ ਹੁੰਦੀ ਹੈ।