ਪੀ.ਐੱਮ. ਕੇਅਰਸ ਫੰਡ 'ਚ ਰਿਲਾਇੰਸ ਇੰਡਸਟਰੀਜ਼ ਦੇਵੇਗੀ 500 ਕਰੋੜ ਰੁਪਏ

03/30/2020 8:53:11 PM

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀਜ਼ ਨੇ ਪੀ. ਐੱਮ. ਕੇਅਰ ਫੰਡ ’ਚ 500 ਕਰੋਡ਼ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ 5.5 ਕਰੋਡ਼ ਰੁਪਏ ਮਹਾਰਾਸ਼ਟਰ ਅਤੇ ਗੁਜਰਾਤ ਮੁੱਖ ਮੰਤਰੀ ਰਾਹਤ ਫੰਡ ’ਚ ਵੀ ਦੇਵੇਗੀ। ਕੰਪਨੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਹ 5 ਲੱਖ ਲੋਕਾਂ ਨੂੰ ਅਗਲੇ 10 ਦਿਨਾਂ ਤੱਕ ਖਾਣਾ ਵੀ ਖੁਆਏਗੀ ਯਾਨੀ 50 ਲੱਖ ਲੋਕਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

 

ਇਸ ਤੋਂ ਪਹਿਲਾਂ ਰਿਲਾਇੰਸ ਫਾਊਂਡੇਸ਼ਨ ਨੇ 100 ਬਿਸਤਰਿਆਂ ਦਾ ਪਹਿਲਾ ਕੋਵਿਡ-19 ਹਸਪਤਾਲ ਸਿਰਫ 2 ਹਫਤਿਆਂ ’ਚ ਤਿਆਰ ਕੀਤਾ ਸੀ। ਰਿਲਾਇੰਸ ਰੋਜ਼ਾਨਾ 1 ਲੱਖ ਮਾਸਕ ਅਤੇ ਹਜ਼ਾਰਾਂ ਦੀ ਗਿਣਤੀ ’ਚ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਵੀ ਤਿਆਰ ਕਰ ਰਹੀ ਹੈ ਤਾਂ ਕਿ ਦੇਸ਼ ਦੇ ਸਿਹਤ ਕਰਮਚਾਰੀਆਂ ਦਾ ਖਿਆਲ ਰੱਖਿਆ ਜਾ ਸਕੇ। ਐਮਰਜੈਂਸੀ ਵਾਹਨਾਂ ’ਚ ਫ੍ਰੀ ਈਂਧਣ ਅਤੇ ਡਬਲ ਡਾਟਾ ਰਿਲਾਇੰਸ ਪਹਿਲਾਂ ਤੋਂ ਹੀ ਉਪਲਬਧ ਕਰਵਾ ਰਹੀ ਹੈ।

PunjabKesari

ਸੰਕਟ ਦੀ ਘੜੀ ’ਚ ਰਿਲਾਇੰਸ ਦੇਸ਼ ਨਾਲ : ਮੁਕੇਸ਼ ਅੰਬਾਨੀ
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ, ‘‘ਸਾਨੂੰ ਵਿਸ਼ਵਾਸ ਹੈ ਕਿ ਭਾਰਤ ਕੋਰੋਨਾ ਵਾਇਰਸ ਦੀ ਆਫਤ ’ਤੇ ਜਲਦ ਤੋਂ ਜਲਦ ਫਤਿਹ ਪ੍ਰਾਪਤ ਕਰ ਲਵੇਗਾ। ਰਿਲਾਇੰਸ ਇੰਡਸਟਰੀਜ਼ ਦੀ ਪੂਰੀ ਟੀਮ ਸੰਕਟ ਦੀ ਇਸ ਘੜੀ ’ਚ ਦੇਸ਼ ਦੇ ਨਾਲ ਹੈ ਅਤੇ ਕੋਵਿਡ-19 ਖਿਲਾਫ ਇਸ ਲੜਾਈ ਨੂੰ ਜਿੱਤਣ ਲਈ ਸਭ ਕੁਝ ਕਰੇਗੀ।’’

ਨੀਤਾ ਅੰਬਾਨੀ ਨੇ ਕੀ ਕਿਹਾ
ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਚੇਅਰਪਰਸਨ ਨੀਤਾ ਅੰਬਾਨੀ ਨੇ ਕਿਹਾ ਕਿ ਜਿਵੇਂ ਰਾਸ਼ਟਰ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਇਕਜੁਟ ਹੈ, ਉਂਝ ਹੀ ਰਿਲਾਇੰਸ ਫਾਊਂਡੇਸ਼ਨ ਆਪਣੇ ਦੇਸ਼ ਵਾਸੀਆਂ ਅਤੇ ਔਰਤਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਜੋ ਪਹਿਲੀ ਕਤਾਰ ’ਚ ਇਸ ਨਾਲ ਲੜ ਰਹੇ ਹਨ। ਸਾਡੇ ਡਾਕਟਰਾਂ ਅਤੇ ਕਰਮਚਾਰੀਆਂ ਨੇ ਭਾਰਤ ਦਾ ਪਹਿਲਾ ਕੋਵਿਡ-19 ਹਸਪਤਾਲ ਸਥਾਪਤ ਕਰਨ ’ਚ ਮਦਦ ਕੀਤੀ ਹੈ ਅਤੇ ਅਸੀਂ ਕੋਵਿਡ-19 ਦੀ ਸਕਰੀਨਿੰਗ, ਪ੍ਰੀਖਣ, ਰੋਕਥਾਮ ਅਤੇ ਇਲਾਜ ’ਚ ਸਰਕਾਰ ਦਾ ਸਹਿਯੋਗ ਕਰਨ ਲਈ ਵਚਨਬੱਧ ਹਾਂ।


Karan Kumar

Content Editor

Related News