RILAGM: ਜਿਓ ਨੇ ਕੀਤਾ 5G ਨੈੱਟਵਰਕ ਦਾ ਐਲਾਨ, ਜਲਦੀ ਸ਼ੁਰੂ ਹੋਣਗੇ ਟਰਾਇਲ

07/15/2020 4:10:42 PM

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 43ਵੀਂ ਬੈਠਕ ਦੀ ਸ਼ੁਰੂਆਤ ਹੁੰਦੇ ਹੀ ਕੰਪਨੀ ਦੇ ਸ਼ੇਅਰਾਂ ’ਚ ਜ਼ਬਰਦਸਤ ਉਛਾਲ ਵੇਖਣ ਨੂੰ ਮਿਲਿਆ। ਐਨੁਅਲ ਜਨਰਲ ਮੀਟਿੰਗ ’ਚ ਜਿਓ ਨੇ 5ਜੀ ਨੈੱਟਵਰਕ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ 5ਜੀ ਨੈੱਟਵਰਕ ਨੂੰ ਤਿਆਰ ਕਰ ਲਿਆ ਗਿਆ ਹੈ। ਏ.ਜੀ.ਐੱਮ. ’ਚ ਅੰਬਾਨੀ ਨੇ ਦੱਸਿਆ ਕਿ ਕੰਪਨੀ ਨੇ ਜਿਹੜਾ ਜਿਓ ਨੈੱਟਵਰਕ ਤਿਆਰ ਕੀਤਾ ਹੈ ਉਸ ਵਿਚ ਪੂਰੀ ਤਰ੍ਹਾਂ ਘਰੇਲੂ ਉਪਕਰਣਾਂ ਦੀ ਵਰਤੋਂ ਹੋਈ ਹੈ। ਅਜਿਹਾ ਕਰਨ ਲਈ 20 ਤੋਂ ਜ਼ਿਆਦਾ ਸਟਾਰਟਅਪਸ ਦੀ ਮਦਦ ਲਈ ਗਈ ਹੈ। 

5ਜੀ ਤੋਂ ਇਲਾਵਾ ਜਿਓ ਨੇ ‘ਜਿਓ ਗਲਾਸ’ ਨਾਂ ਦੇ ਸਮਾਰਟ ਗਲਾਸਿਸ ਨੂੰ ਵੀ ਪੇਸ਼ ਕੀਤਾ ਹੈ ਜਿਸ ਵਿਚ ਸਪੀਕਰ ਅਤੇ ਮਾਈਕ ਦੋਵਾਂ ਦੀ ਸੁਪੋਰਟ ਦਿੱਤੀ ਗਈ ਹੈ। ਇਸ ਸਮਾਰਟ ਗਲਾਸ ਨਾਲ ਵੀਡੀਓ ਕਾਲਿੰਗ ਵੀ ਕੀਤੀ ਜਾ ਸਕੇਗੀ। 


Rakesh

Content Editor

Related News