World Emoji Day: ਜਾਣੋ ਸਭ ਤੋਂ ਜ਼ਿਆਦਾ ਕਿਸ ਇਮੋਜੀ ਦਾ ਇਸਤੇਮਾਲ ਕਰਦੇ ਹਨ ਭਾਰਤੀ

07/17/2019 12:43:25 PM

ਗੈਜੇਟ ਡੈਸਕ– ਫੇਸਬੁੱਕ, ਵਟਸਐਪ ਅਤੇ ਡੇਟਿੰਗ ਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜੇਕਰ ਖੁਸ਼ੀ ਦੇ ਹੰਜੂਆਂ ਦੇ ਨਾਲ ਹੱਸਣ ਅਤੇ ਬਲੋਇੰਗ ਕਿਸ ਦੇਣ ਵਾਲੇ ਇਮੋਜੀ ਤੁਹਾਡੇ ਪਸੰਦੀਦਾ ਹਨ ਤਾਂ ਤੁਸੀਂ ਦੇਸ਼ ਦੇ ਬਹੁਤ ਸਾਰੇ ਲੋਕਾਂ ’ਚੋਂ ਇਕ ਹੋ। 

17 ਜੁਲਾਈ ਯਾਨੀ ਅੱਜ ਬੁੱਧਵਾਰ ਨੂੰ ਵਰਲਡ ਇਮੋਜੀ ਡੇਅ ਹੈ। ਅਜਿਹੇ ’ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਕ ਅਜਿਹੀ ਰਿਪੋਰਟ ਬਾਰੇ ਜਿਸ ਵਿਚ ਖੁਲਾਸਾ ਹੋਇਾ ਹੈ ਕਿ ਜ਼ਿਆਦਾਤਰ ਭਾਰਤੀਆਂ ਦੁਆਰਾ ਇਨ੍ਹਾਂ ਸੋਸ਼ਲ ਪਲੇਟਫਾਰਮ ’ਤੇ ਇਹੀ ਇਮੋਜੀ ਇਸਤੇਮਾਲ ਕੀਤੇ ਜਾਂਦੇ ਹਨ। 

ਵਰਲਡ ਇਮੋਜੀ ਡੇਅ ਤੋਂ ਇਕ ਦਿਨ ਪਹਿਲਾਂ ਟੈੱਕ ਕੰਪਨੀ ਬੋਬਲ ਏ.ਆਈ. ਨੇ ਇਕ ਰਿਪੋਰਟ ਸ਼ੇਅਰ ਕੀਤੀ ਹੈ, ਜਿਸ ਵਿਚ ‘ਖੁਸ਼ੀ ਦੇ ਹੰਜੂ’ ਅਤੇ ‘ਬਲੋਇੰਕ ਅ ਕਿਸ’ ਇਮੋਜੀ ਨੂੰ ਭਾਰਤ ’ਚ ਸਮਾਰਟਫੋਨ ਕਨਵਰਸੇਸ਼ਨ ’ਚ ਇਸਤੇਮਾਲ ਕੀਤੇ ਜਾਣ ਵਾਲੇ ਟਾਪ 2 ਇਮੋਜੀ ਦੇ ਰੂਪ ’ਚ ਦੱਸਿਆ ਗਿਆ ਹੈ। 

ਜੇਕਰ ਤੁਸੀਂ ਟਾਪ 10 ਇਮੋਜੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਦੱਸ ਦੇਈਏ ਕਿ ਉਨ੍ਹਾਂ ’ਚ ਸਮਾਈਲਿੰਗ ਫੇਸ ਵਿਦ ਹਾਰਟ ਆਈਜ਼, ਕਿਸ ਮਾਰਕ, ਓਕੇ ਹੈਂਡ, ਲਾਊਡਲੀ ਕ੍ਰਾਇੰਗ ਫੇਸ, ਬੀਮਿੰਗ ਫੇਸ ਵਿਦ ਸਮਾਈਲਿੰਗ ਆਈਜ਼, ਥਮਜ਼ ਅਪ, ਫਲੋਡਿਡ ਹੈਂਡਸ ਅਤੇ ਸਮਾਈਲਿੰਗ ਫੇਸ ਵਿਦ ਸਨਗਲਾਸਿਜ਼ ਵਰਗੇ ਇਮੋਜੀ ਸ਼ਾਮਲ ਹਨ।