Intel Core i5 ਪ੍ਰੋਸੈਸਰ ਤੇ16GB ਰੈਮ ਨਾਲ ਲਾਂਚ ਹੋਈ RedmiBook Air 13

08/14/2020 6:17:06 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ RedmiBook Air 13 ਨੋਬੁੱਕ ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ Intel Core i5 ਪ੍ਰੋਸੈਸਰ ਅਤੇ 16 ਜੀ.ਬੀ. ਰੈਮ ਨਾਲ ਲਿਆਇਆ ਗਿਆ ਹੈ। ਰੈੱਡਮੀਬੁੱਕ ਏਅਰ 13 ਦੋ ਕੰਫੀਗ੍ਰੇਸ਼ਨ ਅਤੇ ਸਿੰਗਲ ਕਲਰ ਮਾਡਲ ’ਚ ਆਏਗੀ। ਇਸ ਦੇ 8 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ CNY 4,699 (ਕਰੀਬ 50,600 ਰੁਪਏ) ਹੈ ਜਦਕਿ 16 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ CNY 5,199 (ਕਰੀਬ 56,000 ਰੁਪਏ) ਰੱਖੀ ਗਈ ਹੈ। ਚੀਨ ’ਚ ਫਿਲਹਾਲ ਇਸ ਲੈਪਟਾਪ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀ ਸੇਲ 17 ਅਗਸਤ ਤੋਂ ਸ਼ੁਰੂ ਹੋਵੇਗੀ। ਭਾਰਤ ’ਚ ਇਸ ਦੀ ਉਪਲੱਬਧਤਾ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। 

RedmiBook Air 13 ਦੇ ਫੀਚਰਜ਼
ਡਿਸਪਲੇਅ    - 13.3 ਇੰਚ (2,560x1,600 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਕਵਾਡ-ਕੋਰ 10th ਜਨਰੇਸ਼ਨ Intel Core i5-10210Y CPU
ਰੈਮ    - 8GB/16GB
ਬੈਟਰੀ    - 41Wh (8 ਘੰਟਿਆਂ ਦੇ ਬੈਕਅਪ ਦਾ ਦਾਅਵਾ)
ਕੁਨੈਕਟੀਵਿਟੀ    - ਵਾਈ-ਫਾਈ 6, ਬਲੂਟੂਥ ਵੀ5.0, ਦੋ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਹੈੱਡਫੋਨ ਜੈੱਕ

Rakesh

This news is Content Editor Rakesh