RedmiBook 13 ਲੈਪਟਾਪ ਲਾਂਚ, ਜਾਣੋ ਕੀਮਤ ਤੇ ਖੂਬੀਆਂ

12/10/2019 4:20:20 PM

ਗੈਜੇਟ ਡੈਸਕ– ਰੈੱਡਮੀਬੁੱਕ 13 ਨੂੰ ਲਾਂਚ ਕਰ ਦਿੱਤਾ ਗਿਆ ਹੈ। ਫੁਲ-ਸਕਰੀਨ ਅਨੁਭਵ ਦੇਣ ਲਈ ਰੈੱਡਮੀਬੁੱਕ 13 ’ਚ ਪਤਲੇ ਕਿਨਾਰੇ ਵਾਲੀ ਡਿਸਪਲੇਅ ਦਿੱਤੀ ਗਈ ਹੈ। ਦੱਸ ਦੇਈਏ ਕਿ ਹੁਵਾਵੇਈ ਮੈਟਬੁੱਕ 13 ਨੂੰ 4.4 ਮਿਲੀਮੀਟਰ ਮੋਟੇ ਬੇਜ਼ਲ ਅਤੇ 88 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਉਤਾਰਿਆ ਗਿਆ ਸੀ ਤਾਂ ਉਥੇ ਹੀ ਰੈੱਡਮੀਬੁੱਕ 13 ਨੂੰ 89 ਫੀਸਦੀ ਸਕਰੀਨ ਸਪੇਸ ਦੇ ਨਾਲ ਲਾਂਚ ਕੀਤਾ ਗਿਆ ਹੈ। ਰੈੱਡਮੀਬੁੱਕ 13 ’ਚ 10ਵੀਂ ਪੀੜ੍ਹੀ ਦੇ ਇਨਟੈੱਲ ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। 

ਕੀਮਤ ਤੇ ਉਪਲਬੱਧਤਾ
ਰੈੱਡਮੀਬੁੱਕ 13 ਦੀ ਸ਼ੁਰੂਆਤੀ ਕੀਮਤ 4,199 ਚੀਨੀ ਯੁਆਨ (ਕਰੀਬ 42,300 ਰੁਪਏ) ਤੈਅ ਕੀਤੀ ਗਈ ਹੈ, ਇਸ ਕੀਮਤ ’ਚ ਇਨਟੈੱਲ ਕੋਰ ਆਈ5 ਪ੍ਰੋਸੈਸਰ ਦੇ ਨਾਲ 8 ਜੀ.ਬੀ. ਅਤੇ 512 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਹੈ। ਇਨਟੈੱਲ ਕੋਰ ਆਈ7 ਪ੍ਰੋਸੈਸਰ, 8 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਰੈੱਡਮੀਬੁੱਕ 13 ਦੀ ਕੀਮਤ 5,199 ਚੀਨੀ ਯੁਆਨ ਹੈ। ਰੈੱਡਮੀਬੁੱਕ 13 ਪ੍ਰੀ-ਆਰਡਰ ਅੱਜ ਤੋਂ ਚੀਨ ’ਚ ਸ਼ੁਰੂ ਹੋਵੇਗਾ ਅਤੇ 12 ਦਸੰਬਰ ਤੋਂ ਉਪਲੱਬਧ ਕਰਵਾਇਆ ਜਾਵੇਗਾ। ਫਿਲਹਾਲ ਰੈੱਡਮੀਬੁੱਕ 13 ਦੀ ਗਲੋਬਲ ਬਾਜ਼ਾਰ ’ਚ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ। 

ਫੀਚਰਜ਼
ਰੈੱਡਮੀਬੁੱਕ 13 ’ਚ 178 ਡਿਗਰੀ ਵਿਊਇੰਗ ਐਂਗਲ ਅਤੇ 89 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ 13.3 ਇੰਚ ਦੀ ਫੁੱਲ-ਐੱਚ.ਡੀ. ਐਂਟੀ ਗਲੇਅਰ ਡਿਸਪਲੇਅ ਹੈ। ਇਸ ਵਿਚ 10ਵੀਂ ਪੀੜ੍ਹੀ ਦੇ ਇਨਟੈੱਲ ਕੋਰ ਪ੍ਰੋਸੈਸਰ ਦੇ ਨਾਲ ਐਨਵੀਡੀਓ ਜੀਫੋਰਸ ਐੱਮ.ਐਕਸ 250 ਗ੍ਰਾਫਿਕਸ ਅਤੇ 8 ਜੀ.ਬੀ. ਡੀ.ਡੀ.ਆਰ. 4 ਰੈਮ ਦਿੱਤੀ ਗਈ ਹੈ। ਸ਼ਾਓਮੀ ਨੇ ਰੈੱਡਮੀਬੁੱਕ 13 ’ਚ ਥਰਮਲ ਮੈਨੇਜਮੈਂਟ ਸਿਸਟਮ ਦਾ ਇਸਤੇਮਾਲ ਕੀਤਾ ਹੈ, ਇਸ ਵਿਚ 6mm ਡਾਇਆਮੀਟਰ ਦੇ ਨਾਲ ਡਿਊਲ ਹੀਟ ਪਾਈਪ ਵੀ ਸ਼ਾਮਲ ਹੈ। 

ਪਿਛਲੇ ਰੈੱਡਮੀਬੁੱਕ ਮਾਡਲ ਦੀ ਤਰ੍ਹਾਂ ਇਸ ਨੋਟਬੁੱਕ ਮਾਡਲ ’ਚ ਵੀ ਮੈਟਲ ਬਾਡੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਾਕਲੇਟ ਸਟਾਈਲ ਕੀਬੋਰਡ ਅਤੇ ਡੀ.ਟੀ.ਐੱਸ. ਸਰਾਊਂਡ ਸਾਊਂਡ ਆਡੀਓ ਸਪੋਰਟ ਵੀ ਦਿੱਤਾ ਗਿਆ ਹੈ। ਅਜਿਹਾ ਕਿਹਾ ਗਿਆ ਹੈ ਕਿ ਸਿੰਗਲ ਚਾਰਜ ’ਚ ਰੈੱਡਮੀ ਬੁੱਕ 13 ਦੀ ਬੈਟਰੀ 11 ਘੰਟੇ ਦਾ ਬੈਕਅਪ ਪ੍ਰਦਾਨ ਕਰਦੀ ਹੈ। ਦਾਅਵਾ ਕੀਤਾ ਗਿਆ ਹੈ ਕਿ ਨੋਟਬੁੱਕ 35 ਮਿੰਟ ’ਚ 50 ਫੀਸਦੀ ਚਾਰਜ ਹੋ ਜਾਂਦਾ ਹੈ।