ਰੈੱਡਮੀ ਯੂਜ਼ਰਜ਼ ਸਾਵਧਾਨ! ਪੈਂਟ ਦੀ ਜੇਬ 'ਚ ਰੱਖੇ ਫੋਨ ਨੂੰ ਲੱਗੀ ਅੱਗ, ਵਾਲ-ਵਾਲ ਬਚੀ ਸ਼ਖ਼ਸ ਦੀ ਜਾਨ

08/10/2023 12:53:11 PM

ਗੈਜੇਟ ਡੈਸਕ- ਸਮਾਰਟਫੋਨ 'ਚ ਅੱਗ ਲੱਗਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲ ਹੀ 'ਚ ਕੇਰਲ ਦੇ ਤ੍ਰਿਸ਼ੂਰ 'ਚ 8 ਸਾਲ ਦੀ ਇਕ ਬੱਚੀ ਦੀ ਮੋਬਾਇਲ ਫਟਣ ਨਾਲ ਮੌਤ ਹੋ ਗਈ। ਵੀਡੀਓ ਦੇਖਦੇ ਸਮੇਂ ਮੋਬਾਇਲ 'ਚ ਧਮਾਕਾ ਹੋ ਗਿਆ ਸੀ। ਹੁਣ 'ਰੈੱਡਮੀ' ਦੇ ਫੋਨ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸੂਰਤ 'ਚ ਰਹਿਣ ਵਾਲੇ ਵਿਜੇ ਮਰਾਠੇ ਨਾਂ ਦੇ ਇਕ ਟਵਿਟਰ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਉਸਦੇ ਰੈੱਡਮੀ ਸਮਾਰਟਫੋਨ 'ਚ ਅੱਗ ਲੱਗ ਗਈ ਜਿਸਤੋਂ ਬਾਅਦ ਉਸਦਾ ਫੋਨ ਸੜ ਕੇ ਸੁਆਹ ਹੋ ਗਿਆ। ਫੋਨ ਨੂੰ ਅੱਗ ਲੱਗਣ ਕਾਰਨ ਵਿਜੇ ਦੇ ਹੱਥ ਦੀਆਂ ਉਂਗਲੀਆਂ ਵੀ ਸੜ ਗਈਆਂ ਹਨ ਜਿਸਦੀ ਤਸਵੀਰ ਉਸਨੇ ਟਵਿਟਰ 'ਤੇ ਸਾਂਝੀ ਕੀਤੀ ਹੈ। ਫਿਲਹਾਲ ਯੂਜ਼ਰ ਨੇ ਰੈੱਡਮੀ ਫੋਨ ਦੇ ਮਾਡਲ ਨੰਬਰ ਬਾਰੇ ਜਾਣਕਾਰੀ ਨਹੀਂ ਦਿੱਤੀ।

ਵਿਜੇ ਮਰਾਠੇ ਨੇ ਟਵਿਟਰ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਂ ਸ਼ੁੱਕਰਵਾਰ ਦੀ ਰਾਤ ਨੂੰ ਰੇਲ ਰਾਹੀਂ ਸੂਰਤ ਤੋਂ ਭੁਸਾਵਲ ਜਾ ਰਿਹਾ ਸੀ, 12:30 ਵਜੇ ਮੈਨੂੰ ਜੇਬ 'ਚ ਕੁਝ ਗਰਮੀ ਮਹਿਸੂਸ ਹੋਈ। ਅਚਾਨਕ ਉਪਰਲੀ ਸੀਟ ਤੋਂ ਛਾਲ ਮਾਰ ਕੇ ਜੇਬ 'ਚੋਂ ਫੋਨ ਕੱਢ ਕੇ ਫਰਸ਼ 'ਤੇ ਸੁੱਟ ਦਿੱਤਾ। ਫੋਨ ਪੂਰੀ ਤਰ੍ਹਾਂ ਸੜ ਗਿਆ। 

ਵਿਜੇ ਨੇ ਟਵੀਟ ਕਰਕੇ ਦੱਸਿਆ ਕਿ ਇਸ ਘਟਨਾ 'ਚ ਮੇਰੇ ਸੱਜੇ ਹੱਥ ਦੀਆਂ 2 ਉਂਗਲਾਂ ਸੜ ਗਈਆਂ। ਰੇਲ ਦਾ ਸਾਰਾ ਡੱਬਾ ਧੂੰਏਂ ਨਾਲ ਭਰ ਗਿਆ। ਰੇਲ ਦੇ ਡੱਬੇ ਦੀਆਂ ਖਿੜਕੀਆਂ ਵੀ ਬੰਦ ਸਨ ਕਿਉਂਕਿ ਬਾਹਰ ਮੀਂਹ ਪੈ ਰਿਹਾ ਸੀ। ਘਟਨਾ ਡਰਾਉਣੀ ਸੀ। ਪ੍ਰਮਾਤਮਾ ਦੀ ਕਿਰਪਾ ਨਾਲ ਜੇਬ 'ਚ ਧਮਾਕਾ ਨਹੀਂ ਹੋਇਆ ਨਹੀਂ ਤਾਂ ਮੇਰੇ ਪੱਟਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ।

Rakesh

This news is Content Editor Rakesh