ਸਿਰਫ 90 ਸਕਿੰਟਾਂ ’ਚ ਆਊਟ ਆਫ ਸਟਾਕ ਹੋਇਆ ਰੈੱਡਮੀ ਨੋਟ 9 ਪ੍ਰੋ, ਅਗਲੀ ਸੇਲ 24 ਮਾਰਚ ਨੂੰ

03/17/2020 5:56:01 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਹਾਲ ਹੀ ’ਚ ਰੈੱਡਮੀ ਨੋਟ 9 ਪ੍ਰੋ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਹੈ। ਇਸ ਦੀ ਪਹਿਲੀ ਸੇਲ ਅੱਜ ਯਾਨੀ 17 ਮਾਰਚ ਨੂੰ ਆਯੋਜਿਤ ਕੀਤੀ ਗਈ ਸੀ। ਈ-ਕਾਮਰਸ ਵੈੱਬਸਾਈਟ ਐਮਾਜ਼ੋਨ ’ਤੇ ਪਹਿਲੀ ਸੇਲ ਦੌਰਾਨ ਸਿਰਫ 90 ਸਕਿੰਟਾਂ ’ਚ ਹੀ ਇਹ ਫੋਨ ਆਊਟ ਆਫ ਸਟਾਕ ਹੋ ਗਿਆ। ਇਸ ਗੱਲ ਦੀ ਜਾਣਕਾਰੀ ਸ਼ਾਓਮੀ ਇੰਡੀਆ ਦੇ ਗਲੋਬਲ ਵੀਪੀ ਅਤੇ ਐੱਮ.ਡੀ. ਮਨੁ ਕੁਮਾਰ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਫੋਨ ਦੀ ਅਗਲੀ ਸੇਲ 24 ਮਾਰਚ ਨੂੰ ਆਯੋਜਿਤ ਕੀਤੀ ਜਾਵੇਗੀ। 

ਮਨੁ ਕੁਮਾਰ ਜੈਨ ਨੇ ਟਵਿਟਰ ’ਤੇ ਦੱਸਿਆ ਕਿ ਇਹ ਫੋਨ ਪਹਿਲੀ ਸੇਲ ਦੌਰਾਨ ਸਿਰਫ 90 ਸਕਿੰਟਾਂ ’ਚ ਹੀ ਆਊਟ ਆਫ ਸਟਾਕ ਹੋ ਗਿਆ ਹੈ। ਨਾਲ ਹੀ ਮਨੁ ਕੁਮਾਰ ਨੇ ਯੂਜ਼ਰਜ਼ ਦੇ ਇਸ ਸ਼ਾਨਦਾਰ ਰਿਸਪਾਂਸ ਦਾ ਧਿਆਨ ਵੀ ਦਿੱਤ ਾਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਫੋਨ ਦੀ ਅਗਲੀ ਸੇਲ 24 ਮਾਰਚ ਨੂੰ ਆਯੋਜਿਤ ਕੀਤੀ ਜਾਵੇਗੀ। 

 

Redmi Note 9 Pro ਦੀ ਕੀਮਤ ਤੇ ਆਫਰਜ਼
ਇਸ ਸਮਾਰਟਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਹੈ। ਰੈੱਡਮੀ ਨੋਟ 9 ਪ੍ਰੋ ਸਮਾਰਟਫੋਨ ਐਮਾਜ਼ੋਨ , ਮੀ ਹੋਮ ਅਤੇ ਮੀ ਸਟੂਡੀਓ ਸਟੋਰ ’ਤੇ ਵੀ ਉਪਲੱਬਧ ਹੋਵੇਗਾ। 

Redmi Note 9 Pro ਦੇ ਫੀਚਰਜ਼
ਰੈੱਡਮੀ ਨੋਟ 9 ਪ੍ਰੋ ’ਚ 6.67 ਇੰਚ ਦੀ ਫੁੱਲ-ਐੱਚ.ਡੀ.+ ਆਈ.ਪੀ.ਐੱਸ. ਡਿਸਪਲੇਅ ਹੈ, ਜਿਸ ਦੇ ਉਪਰ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਹੈ। ਸਮਾਰਟਫੋਨ ਐਂਡਰਾਇਡ 10 ’ਤੇ ਚਲਦਾ ਹੈ ਅਤੇ ਇਸ ਵਿਚ ਲੇਟੈਸਟ MIUI ਵਰਜ਼ਨ ਦਿੱਤਾ ਗਿਆ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 720G ਪ੍ਰੋਸੈਸਰ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਨ੍ਹਾਂ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੇਂਡਰੀ ਅਲਟਰਾ-ਵਾਈਡ ਸੈਂਸਰ, ਮੈਕ੍ਰੋ ਲੈੱਨਜ਼ ਦੇ ਨਾਲ 5 ਮੈਗਾਪਿਕਸਲ ਦਾ ਤੀਜਾ ਸੈਂਸਰ ਅਤੇ 2 ਮੈਗਾਪਿਕਸਲ ਦਾ ਚੌਥਾ ਸੈਂਸਰ ਹੈ। ਸੈਲਫੀ ਲਈ ਸਮਾਰਟਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 5,020mAh ਦੀ ਹੈ ਜੋ 18 ਵਾਟ ਫਾਸਟ ਚਾਰਜਿੰਗ ਸੁਪੋਰਟ ਕਰਦੀ ਹੈ। 


Related News