ਇੰਤਜ਼ਾਰ ਖਤਮ, ਭਾਰਤ ’ਚ ਲਾਂਚ ਹੋਏ Redmi Note 9 pro ਤੇ Note 9 pro Max

03/12/2020 4:27:58 PM

ਗੈਜੇਟ ਡੈਸਕ– ਗੈਜੇਟ ਡੈਸਕ– ਸ਼ਾਓਮੀ ਨੇ ਆਖਿਰਕਾਰ ਆਪਣੇ ਨਵੇਂ ਸਮਾਰਟਫੋਨ Redmi Note 9 pro ਅਤੇ Note 9 pro Max ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੋਰੋਨਾਵਾਇਰਸ ਦੇ ਡਰ ਕਾਰਨ ਇਨ੍ਹਾਂ ਫੋਨਜ਼ ਨੂੰ ਕੰਪਨੀ ਨੇ ਆਫਲਾਈਨ ਈਵੈਂਟ ਦਾ ਆਯੋਜਨ ਕਰਕੇ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਫੋਨਜ਼ ਦੀ ਕੀਮਤ ਅਤੇ ਫੀਚਰਜ਼ ਬਾਰੇ...

Redmi Note 9 pro ਦੇ ਫੀਚਰਜ਼
ਫੋਨ ’ਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਰੈੱਡਮੀ ਨੋਟ 9 ਪ੍ਰੋ ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚੋਂ ਇਕ ਕੈਮਰਾ 48 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ ਚੌਥਾ 2 ਮੈਗਾਪਿਕਸਲ ਦਾ ਡੈਫਥ ਸੈਂਸਰ ਹੈ। ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਵੀ ਹੈ। 

PunjabKesari

ਇਸ ਫੋਨ ’ਚ 5020mAh ਦੀ ਬੈਟਰੀ ਮਿਲੇਗੀ ਪਰ ਇਸ ਦੇ ਨਾਲ 18 ਵਾਟ ਦਾ ਫਾਸਟ ਚਾਰਜਰ ਬਾਕਸ ’ਚ ਮਿਲੇਗਾ। ਫੋਨ ’ਚ ਭਾਰਤੀ ਨੈਵਿਗੇਸ਼ਨ ਸਿਸਟਮ ਨਾਵਿਕ ਦਾ ਵੀ ਸੁਪੋਰਟ ਹੈ। ਇਹ ਫੋਨ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ’ਚ ਮਿਲੇਗਾ ਜਿਨ੍ਹਾਂ ਦੀਆਂ ਕੀਮਤਾਂ 12,999 ਰੁਪਏ ਅਤੇ 15,999 ਰੁਪਏ ਹਨ। ਇਸ ਫੋਨ ਦੀ ਵਿਕਰੀ ਐਮਾਜ਼ੋਨ, ਐੱਮ.ਆਈ. ਹੋਮ ਅਤੇ ਐੱਮ.ਆਈ. ਦੇ ਆਨਲਾਈਨ ਸਟੋਰ ’ਤੇ 17 ਮਾਰਚ ਤੋਂ ਹੋਵੇਗੀ। 

Redmi Note 9 pro Max ਦੇ ਫੀਚਰਜ਼
ਇਸ ਫੋਨ ’ਚ ਵੀ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਤੋਂ ਇਲਾਵਾ ਫੋਨ ’ਚ ਰੈੱਡਮੀ ਨੋਟ 9 ਪ੍ਰੋ ਦੀ ਤਰ੍ਹਾਂ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਇਕ ਕੈਮਰਾ 64 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ ਚੌਥਾ 2 ਮੈਗਾਪਿਕਸਲ ਦਾ ਡੈਫਥ ਸੈਂਸਰ ਹੈ। ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਵੀ ਹੈ। 

PunjabKesari

ਫੋਨ ਨੂੰ ਪਾਵਰ ਦੇਣ ਲਈ 5020mAh ਦੀ ਬੈਟਰੀ ਦਿੱਤੀ ਗਈ ਹੈ ਪਰ ਇਸ ਦੇ ਨਾਲ ਬਾਕਸ ’ਚ 33 ਵਾਟ ਦਾ ਫਾਸਟ ਚਾਰਜਰ ਮਿਲੇਗਾ। ਫੋਨ ’ਚ ਭਾਰਤੀ ਨੈਵੀਗੇਸ਼ਨ ਸਿਸਟਮ ਨਾਵਿਕ ਦੀ ਵੀ ਸੁਪੋਰਟ ਹੈ। ਇਹ ਫੋਨ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ’ਚ ਮਿਲੇਗਾ ਜਿਨ੍ਹਾਂ ਦੀਆਂ ਕੀਮਤਾਂ 14,999 ਰੁਪਏ,16,999 ਰੁਪਏ ਅਤੇ 18,999 ਰੁਪਏ ਹਨ। ਇਸ ਫੋਨ ਦੀ ਵਕਰੀ ਐਮਾਜ਼ੋਨ, ਐੱਮ.ਆਈ. ਹੋਮ ਅਤੇ ਐੱਮ.ਆਈ. ਦੇ ਆਨਲਾਈਨ ਸਟੋਰ ’ਤੇ 25 ਮਾਰਚ ਤੋਂ ਹੋਵੇਗੀ। 


Related News