Redmi Note 9 ਤੇ 9 Pro ਸਮਾਰਟਫੋਨ ਹੋਏ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ

05/01/2020 2:18:31 AM

ਗੈਜੇਟ ਡੈਸਕ—ਸ਼ਾਓਮੀ ਵੱਲੋਂ ਰੈੱਡਮੀ ਨੋਟ 9 ਅਤੇ ਰੈੱਡਮੀ ਨੋਟ 9 ਪ੍ਰੋ ਸਮਾਰਟਫੋਨ ਗਲੋਬਲ ਮਾਰਕੀਟ 'ਚ ਲਾਂਚ ਕਰ ਦਿੱਤੇ ਗਏ ਹਨ। ਕੰਪਨੀ ਵੱਲੋਂ ਭਾਰਤ 'ਚ ਪਹਿਲਾਂ ਹੀ ਇਸ ਸੀਰੀਜ਼ ਦੇ ਰੈੱਡਮੀ ਨੋਟ 9 ਪ੍ਰੋ, ਪ੍ਰੋ ਮੈਕਸ ਅਤੇ ਰੈੱਡਮੀ ਨੋਟ 9 ਐੱਸ ਲਾਂਚ ਕੀਤੇ ਜਾ ਚੁੱਕੇ ਹਨ। ਨਵੇਂ ਰੈੱਡਮੀ ਨੋਟ 9 'ਚ ਹੋਲ-ਪੰਚ ਡਿਸਪਲੇਅ ਅਤੇ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਰੈੱਡਮੀ ਨੋਟ 9 'ਚ ਰੀਅਰ ਪੈਨਲ 'ਤੇ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਜਦਕਿ ਪ੍ਰੋ ਵੇਰੀਐਂਟ 'ਚ ਸਾਈਡ 'ਚ ਫਿਗਰਪ੍ਰਿੰਟ ਸੈਂਸਰ ਮਿਲਦਾ ਹੈ।

PunjabKesari

ਕੀਮਤ
ਰੈੱਡਮੀ ਨੋਟ 9 ਦੀ ਗਲੋਬਲ ਮਾਰਕੀਟ 'ਚ 3ਜੀ.ਬੀ .ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 199 ਡਾਲਰ ਰੱਖੀ ਗਈ ਹੈ। ਉੱਥੇ 4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 249 ਡਾਲਰ ਰੱਖੀ ਗਈ ਹੈ। ਉੱਥੇ ਗੱਲ ਕਰੀਏ ਨੋਟ 9 ਪ੍ਰੋ ਦੀ ਤਾਂ ਇਸ ਦੇ 6ਜੀ.ਬੀ.+64ਜੀ.ਬੀ. ਵੇਰੀਐਂਟ ਦੀ ਕੀਮਤ 269 ਡਾਲਰ ਅਤੇ 6ਜੀ.ਬੀ.+128ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 299 ਡਾਲਰ ਰੱਖੀ ਗਈ ਹੈ।

ਰੈੱਡਮੀ ਨੋਟ 9 ਦੇ ਸਪੈਸੀਫਿਕੇਸ਼ਨਸ

PunjabKesari
ਇਸ 'ਚ 6.53 ਇੰਚ ਦੀ ਫੁਲ ਐੱਚ.ਡੀ.+ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਇਹ ਸਮਾਰਟਫੋਨ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਅਤੇ  MediaTek Helio G85 ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ 'ਚ 48MP+8MP+2MP+2MP  ਸੈਂਸਰ ਵਾਲਾ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5020mAh  ਦੀ ਵੱਡੀ ਬੈਟਰੀ ਦਿੱਤੀ ਗਈ ਹੈ ਜੋ ਕਿ 18W ਫਾਸਟ ਚਾਰਜ ਸਪੋਰਟ ਨਾਲ ਆਉਂਦੀ ਹੈ।

ਰੈੱਡਮੀ ਨੋਟ 9 ਪ੍ਰੋ ਦੇ ਸਪੈਸੀਫਿਕੇਸ਼ਨਸ

PunjabKesari
ਇਸ 'ਚ 6.7 ਇੰਚ ਦੀ ਫੁਲ ਐੱਚ.ਡੀ.+ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਸ਼ਉਨ 1080x2400 ਪਿਕਸਲ ਹੈ। ਸਮਾਰਟਫੋਨ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 720ਜੀ ਪ੍ਰੋਸੈਸਰ ਨਾਲ ਪਾਵਰਡ ਹੈ। ਇਸ 'ਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ, 5ਮੈਗਾਪਿਕਸਲ ਦਾ ਮੈਕ੍ਰੋ ਲੈਂਸ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 18ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


Karan Kumar

Content Editor

Related News