Redmi Note 8T ਦੀਆਂ ਤਸਵੀਰਾਂ ਲੀਕ, ਜਾਣੋ ਕੀ ਹੋਵੇਗਾ ਖਾਸ

10/28/2019 2:36:34 PM

ਗੈਜੇਟ ਡੈਸਕ– ਭਾਰਤ ’ਚ ਰੈੱਡਮੀ ਨੋਟ 8, ਨੋਟ 8 ਪ੍ਰੋ ਲਾਂਚ ਤੋਂ ਬਾਅਦ ਹੁਣ ਸ਼ਾਇਦ ਜਲਦ ਹੀ ਤੁਹਾਨੂੰ Redmi Note 8T ਲਾਂਚ ਦੀ ਖਬਰ ਮਿਲੇ। ਕਿਉਂਕਿ ਹੁਣ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਅਗਲੇ ਸਮਾਰਟਫੋਨ ਯਾਨੀ Redmi Note 8T ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਮਾਰਟਫੋਨ ਦੀ ਲਾਈਵ ਤਸਵੀਰ ਲੀਕ ਹੋਈ ਹੈ ਅਤੇ ਪਿਛਲੇ ਕੁਝ ਸਮੇਂ ’ਚ ਇਸ ਦੇ ਫੀਚਰਜ਼ ਵੀ ਲੀਕ ਹੋਏ ਹਨ। Redmi Note 8T ਦੀ ਲਾਈਵ ਇਮੇਜ ਟਿਪਸਟਰ Sudhanshu Ambhore ਨੇ ਸ਼ੇਅਰ ਕੀਤੀ  ਹੈ। ਹਾਲਾਂਕਿ, ਇਹ ਸਮਾਰਟਫੋਨ ਦੇਖਣ ’ਚ ਰੈੱਡਮੀ ਨੋਟ 8 ਵਰਗਾ ਹੀ ਲੱਗ ਰਿਹਾ ਹੈ। ਇਸ ਵਿਚ ਵੀ ਰੀਅਰ ਪੈਨਲ ’ਤੇ ਚਾਰ ਕੈਮਰੇ ਦਿੱਤੇ ਗਏ ਹਨ। ਫਰੰਟ ’ਚ ਵੀ ਅਜਿਹਾ ਹੀ ਡਿਜ਼ਾਈਨ ਹੈ ਅਤੇ ਵਾਟਰਡ੍ਰੋਪ ਸਟਾਈਲ ਨੌਚ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ, Redmi Note 8T ’ਚ NFC ਦਾ ਸਪੋਰਟ ਦਿੱਤਾ ਜਾਵੇਗਾ। ਲਾਈਵ ਇਮੇਜ ਲੀਕ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ NFC ਨਾਲ ਜੁੜੇ ਕਈ ਫੀਚਰਜ਼ ਵੀ ਇਸ ਸਮਾਰਟਫੋਨ ’ਚ ਦਿੱਤੇ ਜਾ ਸਕਦੇ ਹਨ। ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਜਾਵੇਗਾ। 

 

Redmi Note 8T ’ਚ 6.3 ਇੰਚ ਦੀ ਡਾਟ ਨੌਚ ਡਿਸਪਲੇਅ ਦਿੱਤੀ ਜਾਵੇਗੀ। ਸਮਾਰਟਫੋਨ ’ਚ 4,000mAh ਦੀ ਬੈਟਰੀ ਦੇ ਨਾਲ ਯੂ.ਐੱਸ.ਬੀ. ਟਾਈਪ-ਸੀ ਦਿੱਤਾ ਜਾਵੇਗਾ। ਇਸ ਫੋਨ ’ਚ ਵੀ 18W ਫਾਸਟ ਚਾਰਜਿੰਗ ਦਾ ਸਪੋਰਟ ਹੋਵੇਗਾ ਅਤੇ ਬਾਕਸ ’ਚ ਕੰਪਨੀ ਫਾਸਟ ਚਾਰਜਰ ਵੀ ਦੇ ਸਕਦੀ ਹੈ। Redmi Note 8T ਦੀ ਲਾਈਵ ਇਮੇਜ ਬਲੂ ਕਲਰ ’ਚ ਹੈ। ਹਾਲਾਂਕਿ ਇਸ ਦੇ ਤਿੰਨ ਕਲਰ ਵੇਰੀਐਂਟ ਲਾਂਚ ਹੋਣਗੇ- ਵਾਈਟ, ਬਲੂ ਅਤੇ ਬਲੈਕ।