Redmi Note 8 ਦੀ ਸੇਲ ਅੱਜ ਤੋਂ ਸ਼ੁਰੂ, ਲਾਂਚ ਆਫਰ ’ਚ ਮਿਲਣਗੇ ਇਹ ਫਾਇਦੇ

11/12/2019 12:23:12 PM

ਗੈਜੇਟ ਡੈਸਕ– ਸ਼ਾਓਮੀ ਦਾ Redmi Note 8 ਅੱਜ 12 ਵਜੇ ਤੋਂ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਸ਼ਾਓਮੀ ਇਸ ਨੂੰ ਆਪਣੇ ਵੀਕਲੀ ਫਲੈਸ਼ ਸੇਲ ਤਹਿਤ ਸੇਲ ਕਰ ਰਹੀ ਹੈ। ਹਾਲ ਹੀ ’ਚ ਕੰਪਨੀ ਨੇ ਚਾਰ ਰੀਅਰ ਕੈਮਰੇ ਦੇ ਨਾਲ ਇਸ ਨੂੰ ਲਾਂਚ ਕੀਤਾ ਸੀ। ਇਸ ਦਾ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਬਿਹਤਰੀਨ ਲਾਂਚ ਆਫਰ ਦੇ ਨਾਲ ਇਸ ਨੂੰ ਅੱਜ ਦੀ ਸੇਲ ’ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਇਸ ਫੋਨ ਨੂੰ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਹੈ। ਇਸ ਦੇ ਬੇਸ ਵੇਰੀਐਂਟ ਦੀ ਕੀਮਤ 9,999 ਰੁਪਏ ਅਤੇ ਟਾਪ ਵੇਰੀਐਂਟ ਦੀ ਕੀਮਤ 12,999 ਰੁਪਏ ਹੈ। 

ਸੇਲ ਆਫਰ
ਸੇਲ ਲਈ ਇਹ ਫੋਨ ਐਮਾਜ਼ੋਨ ਇੰਡੀਆ, ਮੀ ਹੋਮ ਸਟੋਰ ਅਤੇ ਮੀ ਡਾਟ ਕਾਮ ਤੋਂ ਖਰੀਦਿਆ ਜਾ ਸਕੇਗਾ। ਏਅਰਟੈੱਲ ਦੇ ਗਾਹਕਾਂ ਨੂੰ ਇਸ ਫੋਨ ਦੀ ਖਰੀਦਣ ’ਤੇ ਡਬਲ ਡਾਟਾ ਦਾ ਫਾਇਦਾ ਦਿੱਤਾ ਜਾਵੇਗਾ। ਇਹ ਡਾਟਾ ਬੈਨਿਫਿਟ 249 ਰੁਪਏ ਅਤੇ 349 ਰੁਪਏ ਵਾਲੇ ਪ੍ਰੀਪੇਡ ਪਲਾਨਸ ’ਤੇ ਮਿਲਣਗੇ। HDFC ਡੈਬਿਟ ਕਾਰਡ ਨਾਲ ਇਸ ਨੂੰ ਖਰੀਦਣ ’ਤੇ 500 ਰੁਪਏ ਦਾ ਕੈਸ਼ਬੈਕ ਅਤੇ HSBC ਕੈਸ਼ਕਾਰਡ ਤੋਂ ਸ਼ਾਪਿੰਗ ਕਰਨ ’ਤੇ 5 ਫੀਸਦੀ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। ਉਥੇ ਹੀ ਜੇਕਰ ਤੁਸੀਂ ICICI ਡਿਟ ਈ.ਐੱਮ.ਆਈ. ’ਤੇ ਇਸ ਫੋਨ ਨੂੰ ਖਰੀਦਦੇ ਹੋ ਤਾਂ ਤੁਹਾਨੂੰ 1500 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ਮੀ ਡਾਟ ਕਾਮ ਤੋਂ ਰੈੱਡਮੀ ਨੋਟ 8 ਖਰੀਦਣ ’ਤੇ ਕੰਪਨੀ ਏਅਰਟੈੱਲ ਗਾਹਕਾਂ ਨੂੰ 1120 ਜੀ.ਬੀ. 4ਜੀ ਡਾਟਾ ਮਿਲੇਗਾ।