16 ਅਕਤੂਬਰ ਨੂੰ ਭਾਰਤ ''ਚ ਲਾਂਚ ਹੋਵੇਗਾ Redmi Note 8 Pro

10/10/2019 1:51:13 AM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਕੰਪਨੀ ਸ਼ਾਓਮੀ ਨੇ ਭਾਰਤ 'ਚ ਰੈੱਡਮੀ 8 ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 7999 ਰੁਪਏ ਹੈ। ਇਸ ਦੇ ਨਾਲ ਹੀ ਹਿੰਟ ਦਿੱਤਾ ਗਿਆ ਹੈ ਕਿ 16 ਅਕਤੂਬਰ ਨੂੰ ਰੈੱਡਮੀ ਨੋਟ 8 ਪ੍ਰੋ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਲਾਂਚ ਦੌਰਾਨ ਕਿਹਾ ਕਿ ਇਸ ਮਹੀਨੇ 16 ਨੂੰ 64MP ਕਵਾਡ ਕੈਮਰਾ ਬੀਸਟ ਲਾਂਚ ਕੀਤਾ ਜਾ ਰਿਹਾ ਹੈ।

ਅਗਸਤ 'ਚ ਕੰਪਨੀ ਨੇ ਚੀਨ 'ਚ ਰੈੱਡਮੀ ਨੋਟ 8 ਪ੍ਰੋ ਲਾਂਚ ਕੀਤਾ ਸੀ ਅਤੇ ਇਸ ਸਮਾਰਟਫੋਨ 'ਚ 64 ਮੈਗਾਪਿਕਸਲ ਦਾ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ MediaTek Helio G90T ਪ੍ਰੋਸੈਸਰ ਦਿੱਤਾ ਗਿਆ ਹੈ। ਹਾਲਾਂਕਿ ਇਸ ਸਮਾਰਟਫੋਨ ਦਾ ਭਾਰਤ 'ਚ ਕੁਝ ਸਮੇਂ ਬਾਅਦ ਲਾਂਚ ਹੋਣਾ ਸੀ ਪਰ ਹੁਣ ਇਸ ਨੂੰ ਜਲਦੀ ਹੀ ਲਾਂਚ ਕਰਨ ਦਾ ਫੈਸਲਾ ਲਿਆ ਗਿਆ ਹੈ।

PunjabKesari

ਫੈਸਟੀਵ ਸੀਜ਼ਨ 'ਚ ਸ਼ਾਓਮੀ ਦੇ ਸਮਾਰਟਫੋਨ ਖੂਬ ਵਿਕ ਰਹੇ ਹਨ। ਹਾਲ ਹੀ 'ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ DiwaliWithMi  ਸੇਲ ਦੌਰਾਨ 50 ਲੱਖ ਤੋਂ ਜ਼ਿਆਦਾ ਸ਼ਾਓਮੀ ਦੇ ਡਿਵਾਈਸ ਦੇ ਵਿਕ ਗਏ ਹਨ। ਹੁਣ ਕੰਪਨੀ ਭਾਰਤ 'ਚ ਦੀਵਾਲੀ ਤੋਂ ਪਹਿਲਾਂ ਰੈੱਡਮੀ ਨੋਟ 8 ਪ੍ਰੋ ਲਾਂਚ ਕਰਕੇ ਜ਼ਿਆਦਾ ਤੋਂ ਜ਼ਿਆਦਾ ਵੇਚਣਾ ਚਾਹੇਗੀ। ਸ਼ਾਇਦ ਇਹ ਕਾਰਨ ਹੈ ਕਿ ਕੰਪਨੀ ਬੈਕ ਟੂ ਬੈਕ ਰੈੱਡਮੀ 8ਏ ਅਤੇ ਰੈੱਡਮੀ 8 ਲਾਂਚ ਕੀਤਾ ਹੈ।

ਰੈੱਡਮੀ ਨੋਟ 8 ਪ੍ਰੋ ਸ਼ਾਓਮੀ ਦਾ ਪਹਿਲਾ 64 ਮੈਗਾਪਿਕਸਲ ਕਵਾਡ ਕੈਮਰਾ ਸੈਟਅਪ ਵਾਲਾ ਸਮਾਰਟਫੋਨ ਹੈ। ਇਸ ਦੇ ਲਈ ਕੰਪਨੀ ਨੇ Samsung GW1 ਸੈਂਸਰ ਨੂੰ ਯੂਜ਼ ਕੀਤਾ ਹੈ। ਭਾਰਤ 'ਚ Realme XT ਵੀ ਲਾਂਚ ਹੋ ਚੁੱਕਿਆ ਹੈ ਜਿਸ 'ਚ 64 ਮੈਗਾਪਿਕਸਲ ਦਾ ਸੈਂਸਰ ਅਤੇ ਇਨ੍ਹਾਂ ਦੋਵਾਂ ਸਮਾਰਟਫੋਨਸ ਦੀ ਟੱਕਰ ਹੋਣ ਦੀ ਪੂਰੀ ਉਮੀਦ ਹੈ। ਗੱਲ ਕਰੀਏ ਨੋਟ 8 ਪ੍ਰੋ ਦੇ ਸਪੈਸੀਫਿਕੇਸ਼ਨਸ ਦੀ ਤਾਂ ਇਸ ਸਮਾਰਟਫੋਨ 'ਚ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 2GHz ਦਾ MediaTek Helio G90T ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਪ੍ਰੋਸੈਸਰ ਗੇਮਿੰਗ ਲਈ ਬਿਹਤਰੀਨ ਮੰਨੀਆ ਜਾ ਰਿਹਾ ਹੈ।

PunjabKesari

ਰੈੱਡਮੀ ਨੋਟ 8 ਪ੍ਰੋ 'ਚ 8ਜੀ.ਬੀ. ਰੈਮ ਨਾਲ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ 18W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਸੈਲਫੀ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।


Karan Kumar

Content Editor

Related News