ਸ਼ਾਓਮੀ ਰੈਡਮੀ ਨੋਟ 3 ਨੂੰ MIUI 10.2 ਅਪਡੇਟ ਮਿਲਣ ਦੀ ਖਬਰ ਆਈ ਸਾਹਮਣੇ

01/24/2019 12:11:53 PM

ਗੈਜੇਟ ਡੈਸਕ- ਚੀਨ ਦੀ ਮੋਬਾਈਲ ਨਿਰਮਾਤਾ ਕੰਪਨੀ ਸ਼ਾਓਮੀ ਦੇ ਰੈਡਮੀ ਨੋਟ 3 ਸਮਾਰਟਫੋਨ ਨੂੰ ਐੱਮ ਆਈ ਯੂ ਆਈ (MIUI 10.2) ਅਪਡੇਟ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ । ਕੰਪਨੀ ਨੇ ਪਿਛਲੇ ਮਹੀਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਮੀ. ਯੂ. ਆਈ. 10.2 ਰੈਡਮੀ ਨੋਟ 3 ਲਈ ਆਖਰੀ ਅਪਡੇਟ ਹੋਵੇਗੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ Redmi Note 3 ਨੂੰ ਮਿਲਿਆ ਮੀ. ਯੂ. ਆਈ 10.2 ਅਪਡੇਟ ਲੇਟੈਸਟ ਐਂਡ੍ਰਾਇਡ ਪਾਈ ਦੇ ਨਾਲ ਨਹੀਂ ਆ ਰਿਹਾ ਹੈ। ਮੀ ਕੰਮਿਊਨਿਟੀ ਫੋਰਮ 'ਤੇ ਕਈ ਯੂਜ਼ਰ ਨੇ MIUI 10.2 ਅਪਡੇਟ ਦੀ ਗੱਲ ਨੂੰ ਕੰਫਰਮ ਕੀਤਾ ਹੈ। 

ਮੀ ਕੰਮਿਊਨਿਟੀ ਫੋਰਮ 'ਤੇ ਯੂਜ਼ਰ ਦੁਆਰਾ ਜਾਰੀ ਸਕ੍ਰੀਨਸ਼ਾਟ ਤੋਂ ਪਤਾ ਚੱਲਿਆ ਹੈ ਕਿ ਮੀ. ਯੂ. ਆਈ. 10.2 ਅਪਡੇਟ ਦਾ ਸਾਈਜ਼ 178 ਐੱਮ. ਬੀ ਹੈ। Xiaomi Redmi Note 3 ਨੂੰ ਮਿਲੀ ਅਪਡੇਟ ਦਾ ਬਿਲਡ ਨੰਬਰ MIUI V10.2.1.0MHOMIXM ਹੈ ਅਤੇ ਇਹ ਜੁਲਾਈ 2018 ਐਂਡ੍ਰਾਇਡ ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ।  ਚੇਂਜਲਾਗ ਤੋਂ ਪਤਾ ਚੱਲਿਆ ਹੈ ਕਿ ਰੈਡਮੀ ਨੋਟ 3 ਨੂੰ ਮਿਲੀ ਅਪਡੇਟ ਕਈ ਬਗ ਫਿਕਸ ਦੇ ਨਾਲ ਰੋਲ ਆਊਟ ਕੀਤੀ ਗਈ ਹੈ। ਫਲੋਟਿੰਗ ਨੋਟੀਫਿਕੇਸ਼ਨ, ਫਿੰਗਰਪ੍ਰਿੰਟ ਸੈਂਸਰ, ਈਅਰਫੋਨ ਆਇਕਨ ਤੇ ਸਕਰਾਲਿੰਗ ਸਕ੍ਰੀਨਸ਼ਾਟ ਤੋਂ ਸਬੰਧਿਤ ਸਮੱਸਿਆਵਾਂ ਨੂੰ ਨਵੀਂ ਅਪਡੇਟ ਦੇ ਨਾਲ ਠੀਕ ਕੀਤੀ ਦਾ ਸਕਦੀ ਹੈ। ਇਸ ਤੋਂ ਇਲਾਵਾ ਵੀਡੀਓ ਕਾਲਿੰਗ ਦੇ ਦੌਰਾਨ ਫਰੰਟ ਤੇ ਰੀਅਰ ਕੈਮਰਾ ਸੈਂਸਰ ਤੋਂ ਸਬੰਧਿਤ ਯੂ. ਆਈ ਐਲੀਮੇਂਟ ਨੂੰ ਵੀ ਫਿਕਸ ਕੀਤਾ ਗਿਆ ਹੈ।