28 ਅਕਤੂਬਰ ਨੂੰ ਲਾਂਚ ਹੋਵੇਗੀ Redmi Note 11 ਸੀਰੀਜ਼, ਆ ਸਕਦੇ ਹਨ 3 ਮਾਡਲ

10/20/2021 4:39:02 PM

ਗੈਜੇਟ ਡੈਸਕ– ਰੈੱਡਮੀ ਨੋਟ 11 ਸੀਰੀਜ਼ ਦੀ ਲਾਂਚਿੰਗ ਲਈ ਕੰਪਨੀ ਨੇ ਲਾਂਚ ਤਾਰੀਖ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਨਵੇਂ ਲਾਈਨਅਪ ਨੂੰ 28 ਅਕਤੂਬਰ ਨੂੰ ਇਕ ਈਵੈਂਟ ’ਚ ਲਾਂਚ ਕੀਤਾ ਜਾਵੇਗਾ। ਲਾਂਚ ਤਾਰੀਖ ਦੇ ਨਾਲ ਰੈੱਡਮੀ ਨੋਟ 11 ਸੀਰੀਜ਼ ਦਾ ਡਿਜ਼ਾਇਨ ਵੀ ਸਾਹਮਣੇ ਆਇਆ ਹੈ। ਨਵੇਂ ਫੋਨਾਂ ’ਚ ਆਈਫੋਨ 13 ਸੀਰੀਜ਼ ਦੀ ਤਰ੍ਹਾਂ ਫਲੈਟ ਮੈਟਲ ਐਜਿੱਜ਼ ਵੇਖਣ ਨੂੰ ਮਿਲ ਸਕਦੇ ਹਨ। ਲਾਂਚ ਤੋਂ ਪਹਿਲਾਂ ਰੈੱਡਮੀ ਨੋਟ 11, ਰੈੱਡਮੀ ਨੋਟ 11 ਪ੍ਰੋ ਅਤੇ ਰੈੱਡਮੀ ਨੋਟ 11 ਪ੍ਰੋ ਪਲੱਸ ਨੂੰ JD.Com ’ਤੇ ਵੀ ਸਪਾਟ ਕੀਤਾ ਗਿਆ ਹੈ। ਸ਼ਾਓਮੀ ਨੇ ਚੀਨੀ ਮਾਈਕ੍ਰੋ ਬਲਾਗਿੰਗ ਵੈੱਬਸਾਈਟ Weibo ’ਤੇ ਰੈੱਡਮੀ 11 ਸੀਰੀਜ਼ ਦੀ ਲਾਂਚ ਤਾਰੀਖ ਦਾ ਐਲਾਨ ਕੀਤਾ ਹੈ। ਇਸ ਨਵੀਂ ਸੀਰੀਜ਼ ਲਈ ਲਾਂਚ ਈਵੈਂਟ ਦਾ ਆਯੋਜਨ 28 ਅਕਤੂਬਰ ਨੂੰ ਭਾਰਤੀ ਸਮੇਂ ਮੁਤਾਬਕ, ਸ਼ਾਮ ਨੂੰ 7 ਵਜੇ ਕੀਤਾ ਜਾਵੇਗਾ। 

ਰੈੱਡਮੀ ਨੋਟ 11 ਨੂੰ ਪੰਚ ਹੋਲ ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾਵੇਗਾ। ਉਥੇ ਹੀ ਟਾਪ ’ਚ ਜੇ.ਬੀ.ਐੱਲ. ਟਿਊਨਡ ਸਪੀਕਰ ਗਰਿੱਲ, 3.5mm ਆਡੀਓ ਜੈੱਕ ਅਤੇ ਮਾਈਕ ਹੋਲਡ ਹੋਣਗੇ। ਇਸੇ ਤਰ੍ਹਾਂ ਬੈਕ ’ਚ ਕਵਾਡ ਕੈਮਰਾ ਸੈੱਟਅਪ ਰੈਕਟੈਂਗੁਲਰ ਸ਼ੇਪ ਵਾਲੇ ਮਾਡਿਊਲ ’ਚ ਮੌਜੂਦ ਹੋਣਗੇ। ਰੈੱਡਮੀ ਨੋਟ 11 ’ਚ ਪਾਵਰ ਬਟਨ ਅਤੇ ਵਾਲਿਊਮ ਰਾਕਰ ਸੱਜੇ ਪਾਸੇ ਹੋਣਗੇ।

ਆਉਣ ਵਾਲੇ ਫੋਨਾਂ ਨੂੰ ਲਾਂਚ ਤੋਂ ਪਹਿਲਾਂ JD.Com ’ਤੇ ਵੀ ਲਿਸਟ ਕੀਤਾ ਗਿਆ ਹੈ। ਇਥੇ ਰੈੱਮਡੀ ਨੋਟ 11, ਰੈੱਡਮੀ ਨੋਟ 11 ਪ੍ਰੋ ਅਤੇ ਰੈੱਡਮੀ ਨੋਟ 11 ਪ੍ਰੋ ਪਲੱਸ ਲਿਸਟਿਡ ਹਨ। ਲਿਸਟ ਤੋਂ ਪਤਾ ਲੱਗਾ ਹੈ ਕਿ ਸਭ ਤੋਂ ਪ੍ਰੀਮੀਅਮ ਰੈੱਡਮੀ ਨੋਟ 11 ਪ੍ਰੋ ਪਲੱਸ ਮਿਸਟੀਰੀਅਸ ਬਲੈਕਲੈਂਡ, ਮਿਸਟੀ ਫੋਰੈਸਟ ਅਤੇ ਟਾਈਮ ਕੁਇੱਕ ਪਰਪਲ ਰੰਗ ’ਚ ਆਏਗਾ। 

ਇਸੇ ਤਰ੍ਹਾਂ ਰੈੱਡਮੀ ਨੋਟ 11 ਪ੍ਰੋ ਮਾਡਲ ਨੂੰ ਮਿਸਟੀਰੀਅਸ ਬਲੈਕਲੈਂਡ, ਮਿਸਟੀ ਫੋਰੈਸਟ, ਸ਼ੈਲੋ ਮੈਂਗ ਸਿੰਘੇ ਅਤੇ ਟਾਈਮ ਕੁਇਟ ਪਰਪਲ ਰੰਗ ’ਚ ਪੇਸ਼ ਕੀਤਾ ਜਾਵੇਗਾ। ਦੋਵੋਂ ਫੋਨ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ’ਚ ਆਉਣਗੇ। ਫਿਲਹਾਲ, ਵੈੱਬਸਾਈਟ ’ਤੇ ਰੈੱਡਮੀ ਨੋਟ 11 ਦੇ ਰੰਗ ਜਾਂ ਸਟੋਰੇਜ ਮਾਡਲ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। 

Rakesh

This news is Content Editor Rakesh