12GB ਰੈਮ ਨਾਲ Redmi K20 Pro ਦਾ ਇਹ ਖਾਸ ਐਡੀਸ਼ਨ ਲਾਂਚ

09/20/2019 5:50:25 PM

ਗੈਜੇਟ ਡੈਸਕ– ਸ਼ਾਓਮੀ ਨੇ ਰੈੱਡਮੀ ਕੇ20 ਪ੍ਰੋ ਦੇ ਇਕ ਪ੍ਰੀਮੀਅਮ ਐਡੀਸ਼ਨ ਯਾਨੀ ਐਕਸਕਲੂਜ਼ਿਵ ਐਡੀਸ਼ਨ ਨੂੰ ਚੀਨ ’ਚ ਲਾਂਚ ਕੀਤਾ ਹੈ। ਰੈਗੁਲਰ Redmi K20 Pro ਦੇ ਮੁਕਾਬਲੇ Redmi K20 Pro ਐਕਸਕਲੂਜ਼ਿਵ ਐਡੀਸ਼ਨ ’ਚ ਨਵਾਂ ਕੁਆਲਕਾਮ ਪ੍ਰੋਸੈਸਰ, ਜ਼ਿਆਦਾ ਰੈਮ ਅਤੇ ਜ਼ਿਆਦਾ ਸਟੋਰੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਫੋਨ ਦੇ ਨਵੇਂ ਕਲਰ ਵੇਰੀਐਂਟ ‘Cool Black Mech Edition’ ਨੂੰ ਵੀ ਲਾਂਚ ਕੀਤਾ ਹੈ। ਇਸ ਦਾ ਰੀਅਰ ਪੈਨਲ ਬਲੈਕ ਸ਼ਾਰਕ 2 ਗੇਮਿੰਗ ਫੋਨ ਤੋਂ ਪ੍ਰੇਰਿਤ ਹੈ। 

ਰੈੱਡਮੀ ਕੇ20 ਪ੍ਰੋ ਪ੍ਰੀਮੀਅਮ ਐਡੀਸ਼ਨ ਨੂੰ ਤਿੰਨ ਵੇਰੀਐਂਟ ’ਚ ਉਤਾਰਿਆ ਗਿਆ ਹੈ। ਇਥੇ ਬੇਸ ਵੇਰੀਐਂਟ 8 ਜੀ.ਬੀ. ਰੈਮ+128 ਜੀ.ਬੀ. ਦੀ ਕੀਮਤ CNY 2,699 (ਕਰੀਬ 27,000 ਰੁਪਏ), 8 ਜੀ.ਬੀ. ਰੈਮ+512 ਜੀ.ਬੀ. ਵੇਰੀਐਂਟ ਦੀ ਕੀਮਤ CNY 2,999 (ਕਰੀਬ 30,000 ਰੁਪਏ) ਅਤੇ 12 ਜੀ.ਬੀ. +512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ CNY 3,199 (ਕਰੀਬ 32,000 ਰੁਪਏ) ਰੱਖੀ ਗਈ ਹੈ। ਇਸ ਫੋਨ ਨੂੰ 5 ਰੰਗਾਂ- ਗਲੇਸ਼ੀਅਰ ਬਲਿਊ, ਫਲੇਮ ਰੈੱਡ, ਕਾਰਬਨ ਬਲੈਕ, ਵਾਟਰ ਹਨੀ ਅਤੇ ਨਵੇਂ ਕੂਲ ਬਲੈਕ ਮੈਕ ਐਡੀਸ਼ਨ ’ਚ ਲਾਂਚ ਕੀਤਾ ਗਿਆ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਸ ਸਮਾਰਟਫੋਨ ਨੂੰ ਭਾਰਤ ਸਮੇਤ ਦੂਜੇ ਬਾਜ਼ਾਰਾਂ ’ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ। 

ਫੀਚਰਜ਼
ਫੋਨ ’ਚ 6.39 ਇੰਚ ਦੀ ਅਮੋਲੇਡ ਫੁਲ-ਐੱਚ.ਡੀ. ਪਲੱਸ (1080x2340 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਰੈੱਡਮੀ ਕੇ20 ਪ੍ਰੋ ਪ੍ਰੀਮੀਅਮ ਐਡੀਸ਼ਨ ’ਚ 12 ਜੀ.ਬੀ. ਤਕ ਰੈਮ ਅਤੇ 512 ਜੀ.ਬੀ. ਤਕ ਸਟੋਰੇਜ ਦੇ ਨਾਲ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਹੈ। ਇਸ ਵਿਚ 48 ਮੈਗਾਪਿਕਸਲ ਸੋਨੀ IMX586 ਪ੍ਰਾਈਮਰੀ ਸੈਂਸਰ, 13 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼ ਅਤੇ 8 ਮੈਗਾਪਿਕਸਲ ਡੈੱਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 20 ਮੈਗਾਪਿਕਸਲ ਦਾ ਪੱਪ-ਅਪ ਸੈਲਪੀ ਕੈਮਰਾ ਹੈ। ਫੋਨ ਦੀ ਬੈਟਰੀ 4,000mAh ਦੀ ਹੈ ਜੋ ਕਿ 27W ਫਾਸਟ ਚਾਰਜਿੰਗ ਸਪੋਰਟ ਨਾਲ ਲੈਸ ਹੈ।