Redmi K20 ਤੇ K20 Pro ਲਾਂਚ, ਜਾਣੋ ਕੀਮਤ ਤੇ ਖੂਬੀਆਂ

07/17/2019 5:33:15 PM

ਗੈਜੇਟ ਡੈਸਕ– ਚਾਈਨੀਜ਼ ਮੋਬਾਇਲ ਮੇਕਰ ਸ਼ਾਓਮੀ ਨੇ ਆਪਣੀ ਨਵੀਂ K ਸੀਰੀਜ਼ ਦੇ ਮੋਸਟ ਅਵੇਟਿਡ ਸਮਾਰਟਫੋਨ K20 ਅਤੇ K20 ਪ੍ਰੋ ਭਾਰਤ ’ਚ ਲਾਂਚ ਕਰ ਦਿੱਤੇ ਹਨ। ਕੰਪਨੀ ਨੇ ਇਹ ਦੋਵੇਂ ਸਮਾਰਟਫੋਨ ਮਈ ਮਹੀਨੇ ’ਚ ਚੀਨ ’ਚ ਲਾਂਚ ਕੀਤੇ ਸਨ। ਸ਼ਾਓਮੀ ਨੇ ਭਾਰਤ ’ਚ K20 ਸਮਾਰਟਫੋਨ ਦੀ ਕੀਮਤ 21,999 ਰੁਪਏ ਰੱਖੀ ਹੈ ਜਦੋਂਕਿ K20 ਪ੍ਰੋ ਸਮਾਰਟਫੋਨ ਦੀ ਕੀਮਤ 27,999 ਰੁਪਏ ਤੋਂ ਸ਼ੁਰੂ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ K20 ਅਤੇ K20 ਪ੍ਰੋ ਸਮਾਰਟਫੋਨ 22 ਜੁਲਾਈ ਤੋਂ ਫਲੈਸ਼ਸੇਲ ਰਾਹੀਂ ਫਲਿਪਕਾਰਟ ਅਤੇ mi.com ’ਤੇ ਸੇਲ ਲਈ ਉਪਲੱਬਧ ਹੋਣਗੇ। 

ਕੁਆਲਕਾਮ ਦੇ ਲੇਟੈਸਟ ਸਨੈਪਡ੍ਰੈਗਨ 730 ਚਿਪਸੈੱਟ ਨਾਲ ਲੈਸ K20 ਸਮਾਰਟਫੋਨ ਦਾ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ 21,999 ਰੁਪਏ ’ਚ ਮਿਲੇਗਾ, ਜਦੋਂਕਿ ਇਸ ਸਮਾਰਟਫੋਨ ਦਾ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ 23,999 ਰੁਪਏ ’ਚ ਖਰੀਦਿਆ ਜਾ ਸਕੇਗਾ। ਉਥੇ ਹੀ 855 ਚਿਪਸੈੱਟ ਨਾਲ ਲੈਸ K20 ਪ੍ਰੋ ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 27,999 ਰੁਪਏ, ਜਦੋਂਕਿ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 30,999 ਰੁਪਏ ਹੈ। 

K20 ਦੀਆਂ ਖੂਬੀਆਂ
ਰੈੱਡਮੀ ਕੇ20 ਸਮਾਰਟਫੋਨ ’ਚ 6.39 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ। ਸ਼ਾਓਮ ਨੇ ਆਪਣੀ ਕੇ ਸੀਰੀਜ਼ ਦੇ ਦੋਵਾਂ ਹੀ ਸਮਾਰਟਫੋਨਜ਼ ’ਚ ਪਾਪ-ਅਪ ਸੈਲਫੀ ਕੈਮਰਾ ਦਿੱਤਾ ਹੈ। ਕੇ20 ਸਮਾਰਟਫੋਨ ’ਚ ਮਿਡ ਰੇਂਜ ਦਾ ਲੇਟੈਸਟ ਕੁਆਲਕਾਮ ਸਨੈਪਡ੍ਰੈਗਨ 730 ਪ੍ਰੋਸੈਸਰ ਹੈ। ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਦੇ ਨਾਲ 27W ਦਾ ਫਾਸਟ ਚਾਰਜਰ ਦਿੱਤਾ ਗਿਆ ਹੈ। 

K20 ਪ੍ਰੋ ਦੀਆਂ ਖੂਬੀਆਂ
ਕੇ20 ਦੀ ਤਰ੍ਹਾਂ ਕੇ20 ਪ੍ਰੋ ਸਮਾਰਟਫੋਨ ’ਚ ਵੀ 6.39 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ। ਕੇ 20 ਪ੍ਰੋ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 855ਦਾ ਇਸਤੇਮਾਲ ਕੀਤਾ ਗਿਆ ਹੈ। ਦੋਵਾਂ ਸਮਾਰਟਫੋਨਜ਼ ਦੇ ਫਰੰਟ ਕੈਮਰੇ ’ਚ ਕੋਈ ਫਰਕ ਨਹੀਂ ਹੈ। ਫੋਨ ’ਚ 48 ਮੈਗਾਪਿਕਸਲ ਦਾ ਮੇਨ ਰੀਅਰ ਕੈਮਰਾ ਹੈ, ਜਦੋਂਕਿ 8 ਮੈਗਾਪਿਕਸਲ ਅਤੇ 13 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਗਏ ਹਨ। ਦੋਵਾਂ ਹੀ ਸਮਾਰਟਫੋਨਜ਼ ’ਚ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਦੋਵਾਂ ਹੀ ਸਮਾਰਟਫੋਨਜ਼ ’ਚ 4,000mAh ਦੀ ਬੈਟਰੀ ਹੈ। ਦੋਵੇਂ ਸਮਾਰਟਫੋਨ MIUI 10 ’ਤੇ ਚੱਲਦੇ ਹਨ।