ਰੈੱਡਮੀ ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਵਾਇਰਲੈੱਸ ਈਅਰਫੋਨ, ਸ਼ੁਰੂਆਤੀ ਕੀਮਤ 999 ਰੁਪਏ

10/08/2020 11:59:34 AM

ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਭਾਰਤ ’ਚ ਆਪਣੇ ਆਡੀਓ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ 2 ਨਵੇਂ ਪ੍ਰੋਡਕਟ ਪੇਸ਼ ਕੀਤੇ ਹਨ ਜਿਨ੍ਹਾਂ ’ਚ ਰੈੱਡਮੀ ਸੋਨਿਕਬਾਸ ਵਾਇਰਲੈੱਸ ਈਅਰਫੋਨ ਅਤੇ ਰੈੱਡਮੀ ਈਅਰਬਡਸ 2ਸੀ ਸ਼ਾਮਲ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਦੋਵਾਂ ਆਡੀਓ ਪ੍ਰੋਡਕਟਸ ਨਾਲ ਸ਼ਾਨਦਾਰ ਆਡੀਓ ਕੁਆਲਿਟੀ ਮਿਲੇਗੀ। 

Redmi SonicBass ਈਅਰਫੋਨ ਦੀ ਕੀਮਤ ਤੇ ਫੀਚਰਜ਼
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ Redmi SonicBass ਇਕ ਵਾਇਰਲੈੱਸ ਇਨ-ਈਅਰ ਈਅਰਫੋਨ ਹੈ। ਦੂਜੇ ਸ਼ਬਦਾਂ ’ਚ ਕਹੀਏ ਤਾਂ ਇਹ ਇਕ ਨੈੱਕਬੈਂਡ ਹੈ ਜਿਸ ਦੀ ਬਾਡੀ ਐਂਟੀ ਸਲਿੱਪ ਅਤੇ ਫਲੈਕਸੀਬਲ ਮਟੀਰੀਅਲ ਨਾਲ ਬਣੀ ਹੈ। ਇਸ ਵਿਚ ਕਈ ਬਟਨ ਵੀ ਦਿੱਤੇ ਗਏ ਹਨ। ਇਸ ਨੈੱਕਬੈਂਡ ਦਾ ਭਾਰ ਸਿਰਫ 21.2 ਗ੍ਰਾਮ ਹੈ। ਇਸ ਤੋਂ ਇਲਾਵਾ ਇਸ ਵਿਚ ਐਂਟੀ ਵੈਕਸ ਸੀਲੀਕਾਨ ਈਅਰ ਟਿਪਸ ਦਿੱਤੇ ਗਏ ਹਨ ਜਿਨ੍ਹਾਂ ਨਾਲ ਮੈਗਨੇਟਿਕ ਈਅਰਬਡਸ ਹਨ। ਇਸ ਨੈੱਕਬੈਂਡ ’ਚ ਤੁਹਾਨੂੰ ਐਕਸਟਰਾ ਬਾਸ ਮਿਲੇਗੀ ਅਤੇ ਇਸ ਵਿਚ ਬਿਹਤਰ ਆਡੀਓ ਲਈ 9.2 ਐੱਮ.ਐੱਮ. ਡ੍ਰਾਈਵ ਦਾ ਇਸਤੇਮਾਲ ਕੀਤਾ ਗਿਆ ਹੈ। 

ਇਸ ਦੀ ਬੈਟਰੀ ਲਾਈਫ ਨੂੰ ਲੈ ਕੇ ਕੰਪਨੀ ਨੇ 12 ਘੰਟਿਆਂ ਦੇ ਮਿਊਜ਼ਿਕ ਪਲੇਅਬੈਕ ਦਾ ਦਾਅਵਾ ਕੀਤਾ ਹੈ। ਵਾਟਰ ਅਤੇ ਡਸਟਪਰੂਫ ਲਈ ਇਸ ਨੂੰ IPX4 ਰੇਟਿੰਗ ਮਿਲੀ ਹੈ। ਇਸ ਵਿਚ ਡਿਊਲ ਪੇਅਰਿੰਗ ਦੀ ਵੀ ਸੁਵਿਧਾ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ 5.0 ਅਤੇ ਡਿਊਲ ਮਾਈਕ ਹੈ। ਇਸ ਦੀ ਕੀਮਤ 1,299 ਰੁਪਏ ਹੈ ਪਰ ਫੈਸਟਿਵ ਆਫਰ ਤਹਿਤ ਇਸ ਨੂੰ 999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਨੈੱਕਬੈਂਡ ਦੀ ਵਿਕਰੀ ਫਲਿਪਕਾਰਟ, ਮੀ ਡਾਟ ਕਾਮ, ਐੱਮ.ਆਈ. ਹੋਮ, ਐੱਮ.ਆਈ. ਸਟੋਰਾਂ ਅਤੇ ਰਿਟੇਲ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ। 

Redmi Earbuds 2C ਦੀ ਕੀਮਤ ਤੇ ਫੀਚਰਜ਼
ਰੈੱਡਮੀ ਈਅਰਬਡਸ 2ਸੀ ਦਾ ਡਿਜ਼ਾਇਨ ਕੰਪੈਕਟ ਹੈ। ਨਾਲ ਹੀ ਕੰਪਨੀ ਦਾ ਦਾਅਵਾ ਹੈ ਕਿ ਲੰਬੇ ਸਮੇਂ ਤਕ ਇਨ੍ਹਾਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਕੋਈ ਸਮੱਸਿਆ ਨਹੀਂ ਹੋਵੇਗੀ। ਇਹ ਈਅਰਬਡਸ ਮੈਟ ਬਲੈਕ ਰੰਗ ’ਚ ਮਿਲੇਗਾ। ਖ਼ਾਸ ਗੱਲ ਇਹ ਹੈ ਕਿ ਇਕ ਵਾਰ ਪੇਅਰਿੰਗ ਤੋਂ ਬਾਅਦ ਤੁਸੀਂ ਸਿੰਗਲ ਬਡਸ ਨੂੰ ਵੀ ਇਸਤੇਮਾਲ ਕਰ ਸਕੋਗੇ। ਇਸ ਵਿਚ ਕਾਲਿੰਗ ਅਤੇ ਮਿਊਜ਼ਿਕ ਪਲੇਅ/ਪੌਜ਼ ਲਈ ਟੱਚ ਕੰਟਰੋਲ ਵੀ ਦਿੱਤਾ ਗਿਆ ਹੈ। 

ਇਸ ਤੋਂ ਇਲਾਵਾ ਇਸ ਵਿਚ ਵੌਇਸ ਅਸਿਸਟੈਂਟ ਦੀ ਵੀ ਸੁਪੋਰਟ ਹੈ। ਚਾਰਜਿੰਗ ਕੇਸ ਨਾਲ ਇਸ ਦੀ ਬੈਟਰੀ ਨੂੰ ਲੈ ਕੇ 12 ਘੰਟਿਆਂ ਦਾ ਦਾਅਵਾ ਕੀਤਾ ਗਿਆ ਹੈ। ਰੈੱਡਮੀ ਈਅਰਬਡਸ 2ਸੀ ਨਾਲ ਵੀ IPX4 ਦੀ ਰੇਟਿੰਗ ਮਿਲਦੀ ਹੈ। ਇਸ ਦੀ ਵਿਕਰੀ ਵੀ 1,299 ਰੁਪਏ ਦੀ ਕੀਮਤ ’ਚ ਸ਼ੁਰੂ ਹੋ ਗਈ ਹੈ, ਹਾਲਾਂਕਿ ਇਹ ਕੀਮਤ ਆਫਰ ਵਾਲੀ ਹੈ। ਇਸ ਬਡਸ ਦੀ ਅਸਲ ਕੀਮਤ 1,499 ਰੁਪਏ ਹੈ। 

Rakesh

This news is Content Editor Rakesh