30 ਸਕਿੰਟਾਂ ਤੋਂ ਵੀ ਘੱਟ ਸਮੇਂ ’ਚ ‘ਆਊਟ ਆਫ ਸਟਾਕ’ ਹੋਇਆ ਰੈੱਡਮੀ ਦਾ ਇਹ ਸਮਾਰਟਫੋਨ

12/22/2020 1:58:50 PM

ਗੈਜੇਟ ਡੈਸਕ– ਰੈੱਡਮੀ 9 ਪਾਵਰ ਨੂੰ ਅੱਜ ਪਹਿਲੇ ਸੇਲ ’ਚ ਉਪਲੱਬਧ ਕਰਵਾਇਆ ਗਿਆ, ਜਿਥੇ ਇਸ ਨੂੰ ਧਮਾਕੇਦਾਰ ਰਿਸਪਾਂਸ ਮਿਲਿਆ ਹੈ। ਫੋਨ ਸੇਲ ਦੀ ਸ਼ੁਰੂਆਤ ਦੁਪਹਿਰ 12 ਵਜੇ ਹੋਈ ਸੀ ਜਿਸ ਵਿਚ 30 ਸਕਿੰਟਾਂ ’ਚ ਹੀ ਸਾਰੇ ਰੈੱਡਮੀ 9 ਪਾਵਰ ਸਮਾਰਟਫੋਨ ਵਿਕ ਗਏ। ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਮਨੁ ਜੈਨ ਨੇ ਟੀਵਟਰ ’ਚ ਲਿਖਿਆ, ‘#Redmi9Power ਨੇ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਅੱਜ ਪਹਿਲੀ ਸੇਲ ’ਚ ਪੂਰਾ ਸਟਾਕ ਸਿਰਫ 30 ਸਕਿੰਟਾਂ ਤੋਂ ਵੀ ਘੱਟ ਸਮੇਂ ’ਚ ਵਿਕ ਗਿਆ ਹੈ। ਜੇਕਰ ਅੱਜ ਤੁਸੀਂ ਇਸ 6000mAh ਬੈਟਰੀ ਵਾਲੇ ਫੋਨ ਨੂੰ ਨਹੀਂ ਖ਼ਰੀਦ ਸਕੇ ਤਾਂ ਅਗਲੀ ਸੇਲ 29 ਦਸੰਬਰ ਨੂੰ ਰੱਖੀ ਜਾਵੇਗੀ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

ਫੀਚਰਜ਼ ਦੀ ਗੱਲ ਕਰੀਏ ਤਾਂ ਰੈੱਡਮੀ 9 ਪਾਵਰ ’ਚ 6.53 ਇੰਚ ਦੀ ਫੁਲ-ਐੱਚ.ਡੀ. ਪਲੱਸ ਡਾਟ ਨੋਚ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਨਵੇਂ MIUI 12 ਆਪਰੇਟਿੰਗ ਸਿਸਟ ’ਤੇ ਕੰਮ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਰੈੱਡਮੀ 9 ਪਾਵਰ ਸਮਾਰਟਫੋਨ ਟੋਨ 9 4ਜੀ ਦਾ ਰੀਬੈਜ਼ਡ ਮਾਡਲ ਹੈ ਜਿਸ ਨੂੰ ਪਿਛਲੇ ਮਹੀਨੇ ਦੇ ਅਖੀਰ ’ਚ ਚੀਨ ’ਚ ਪੇਸ਼ ਕੀਤਾ ਗਿਆ ਸੀ। ਸ਼ਾਓਮੀ ਦੇ ਇਸ ਸਮਾਰਟਫੋਨ ’ਚ ਤੁਹਾਨੂੰ ਡਿਊਲ ਨੈਨੋ ਸਿਮ ਪੋਰਟ ਮਿਲਣਗੇ। ਉਥੇ ਹੀ ਇਹ ਸਮਾਰਟਫੋਨ ਐਂਡਰਾਇਡ 10 ’ਤੇ ਬੇਸਡ MIUI 12 ’ਤੇ ਕੰਮ ਕਰਦਾ ਹੈ। 

ਇਹ ਵੀ ਪੜ੍ਹੋ– 2020 ’ਚ ਇਸ ਯੂਟਿਊਬਰ ਨੇ ਕਮਾਏ ਸਭ ਤੋਂ ਜ਼ਿਆਦਾ ਪੈਸੇ, ਉਮਰ ਤੇ ਕਮਾਈ ਜਾਣ ਉੱਡ ਜਾਣਗੇ ਹੋਸ਼

ਕੈਮਰੇ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ, ਅਲਟਰਾ-ਵਾਈਡ ਐਂਗਲ ਲੈੱਨਜ਼ ਦੇ ਨਾਲ 8 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲੇਗਾ। ਇਸ ਦੇ ਨਾਲ ਹੀ ਸੈਲਫੀ ਲਈ ਤੁਹਾਨੂੰ ਇਸ ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਸੈਂਸਰ ਮਿਲੇਗਾ। 

ਇਹ ਵੀ ਪੜ੍ਹੋ– ਸੈਮਸੰਗ ਭਾਰਤ ’ਚ ਲਿਆ ਰਹੀ ਨਵਾਂ ਪ੍ਰੋਡਕਟ, ਬਿਨਾਂ ਧੋਤੇ ਹੀ ਮਿੰਟਾਂ ’ਚ ਸਾਫ਼ ਹੋ ਜਾਣਗੇ ਕੱਪੜੇ

ਇੰਨੀ ਹੈ ਫੋਨ ਦੀ ਕੀਮਤ
ਪਾਵਰ ਲਈ ਇਸ ਸਮਾਰਟਫੋਨ ’ਚ 6000mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 18 ਵਾਟ ਦੇ ਫਾਸਟ ਚਾਰਜਿੰਗ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਇਸ ਫੋਨ ’ਚ 4ਜੀ VoLTE, ਡਿਊਲ-ਬੈਂਡ ਵਾਈ-ਫਾਈ, ਬਲੂਟੂਥ ਵਰਜ਼ਨ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ. ਇਨਫ੍ਰਾਰੈੱਡ ਬਲਾਸਟਰ, ਯੂ.ਐੱਸ.ਬੀ. ਟਾਈਪ-ਸੀ ਅਤੇ 3 ਐੱਮ.ਐੱਮ. ਦਾ ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਸ਼ਾਓਮੀ ਨੇ ਇਸ ਸਮਾਰਟਫੋਨ ਨੂੰ ਦੋ ਮਾਡਲਾਂ ’ਚ ਲਾਂਚ ਕੀਤਾ ਹੈ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ ਜਦਕਿ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ। 

Rakesh

This news is Content Editor Rakesh