ਟ੍ਰਿਪਲ ਕੈਮਰਾ ਅਤੇ 16GB ਰੈਮ ਨਾ ਲਾਂਚ ਹੋਇਆ ਇਹ ਦਮਦਾਰ ਫੋਨ, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ

06/17/2023 5:43:04 PM

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਰੈੱਡਮੀ ਨੇ ਸ਼ੁੱਕਰਵਾਰ ਨੂੰ ਆਪਣੇ ਨਵੇਂ ਕਿਫਾਇਤੀ ਫੋਨ Redmi 12 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਚੁਣੇ ਹੋਏ ਦੇਸ਼ਾਂ 'ਚ ਲਾਂਚ ਕੀਤਾ ਗਿਆ ਹੈ। ਫੋਨ ਨੂੰ ਤਿੰਨ ਰੈਮ ਆਪਸ਼ਨ ਅਤੇ ਤਿੰਨ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਫੋਨ 'ਚ 16 ਜੀ.ਬੀ. ਤਕ ਰੈਮ (8 ਜੀ.ਬੀ. ਵਰਚੁਅਲ) ਅਤੇ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਫੋਨ 'ਚ 5,000mAh ਦੀ ਬੈਟਰੀ ਅਤੇ ਫਾਸਟ ਚਾਰਜਿੰਗ ਦਾ ਸਪੋਰਟ ਹੈ।

Redmi 12 ਦੀ ਕੀਮਤ

ਫੋਨ ਨੂੰ ਫਿਲਹਾਲ ਥਾਈਲੈਂਡ 'ਚ ਉਪਲੱਬਧ ਕੀਤਾ ਗਿਆ ਹੈ। ਫੋਨ ਤਿੰਨ ਕਲਰ ਆਪਸ਼ਨ ਮਿਡਨਾਈਟ ਬਲੈਕ, ਪੋਲਰ ਸਿਲਵਰ ਅਤੇ ਸਕਾਈ ਬਲਿਊ ਸ਼ੇਡਸ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ THB 5,299 (ਕਰੀਬ 12,500 ਰੁਪਏ) ਹੈ। ਹਾਲਾਂਕਿ ਅਜੇ ਤਕ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ। ਭਾਰਤ ਸਣੇ ਹੋਰ ਬਾਜ਼ਾਰਾਂ 'ਚ ਰੈੱਡਮੀ 12 ਦੀ ਉਪਲੱਬਧਤਾ ਅਤੇ ਕੀਮਤ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ।

Redmi 12 ਦੇ ਫੀਚਰਜ਼

Redmi 12 ਡਿਊਲ-ਸਿਮ ਸਲਾਟ ਅਤੇ ਐਂਡਰਾਇਡ 13 ਆਧਾਰਿਤ MIUI 14 ਦੇ ਨਾਲ ਆਉਂਦਾ ਹੈ। ਫੋਨ 'ਚ 1500:1 ਕੰਟਰਾਸਟ ਰੇਸ਼ੀਓ ਅਤੇ 90Hz ਰਿਫ੍ਰੈਸ਼ ਰੇਟ ਦੇ ਨਾਲ 6.79 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ। ਡਿਸਪਲੇਅ ਦੇ ਨਾਲ (1,080X2,460 ਪਿਕਸਲ) ਰੈਜ਼ੋਲਿਊਸ਼ਨ, SGS ਲੋਅ ਬਲਿਊ ਲਾਈਟ ਸਰਟੀਫਿਕੇਟ ਵਾਲਾ ਪੈਨਲ NTSC ਕਲਰ ਗੈਮਟ ਦਾ 70 ਫੀਸਦੀ ਕਵਰੇਜ ਅਤੇ 550 ਨਿਟਸ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਫੋਨ 'ਚ ਮੀਡੀਆਟੈੱਕ ਹੇਲੀਓ ਜੀ88 ਪ੍ਰੋਸੈਸਰ ਅਤੇ 8 ਜੀ.ਬੀ. ਤਕ LPDDR4X ਰੈਮ ਦਾ ਸਪੋਰਟ ਹੈ। ਰੈਮ ਨੂੰ 16 ਜੀ.ਬੀ. ਤਕ ਵਰਚੁਅਲੀ ਵਧਾਇਆ ਜਾ ਸਕਦਾ ਹੈ।

ਫੋਨ 'ਚ ਏ.ਆਈ. ਸਪੋਰਟ ਵਾਲਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਫੋਨ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਮਿਲਦਾ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ।

Redmi 12 'ਚ 18 ਵਾਟ ਫਾਸਟ ਚਾਰਜਿੰਗ ਲਈ ਸਪੋਰਟ ਦੇ ਨਾਲ 5,000mAh ਦੀ ਬੈਟਰੀ ਮਿਲਦੀ ਹੈ। ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ 37 ਘੰਟਿਆਂ ਤਕ ਦਾ ਟਾਕਟਾਈਮ, 23 ਦਿਨਾਂ ਤਕ ਦਾ ਸਟੈਂਡਬਾਈ ਟਾਈਮ ਅਤੇ ਇਕ ਵਾਰ ਚਾਰਜ ਕਰਨ 'ਤੇ 26 ਘੰਟਿਆਂ ਤਕ ਦਾ ਰੀਡਿੰਗ ਟਾਈਮ ਮਿਲਦਾ ਹੈ। ਫੋਨ 'ਚ ਡਸਟ ਅਤੇ ਵਾਟਰ ਰੈਸਿਸਟੈਂਟ ਲਈ IP53 ਦੀ ਰੇਟਿੰਗ ਮਿਲਦੀ ਹੈ।

Rakesh

This news is Content Editor Rakesh