64MP ਕੈਮਰੇ ਵਾਲਾ Realme XT ਲਾਂਚ, ਜਾਣੋ ਕੀਮਤ ਤੇ ਫੀਚਰਜ਼

09/13/2019 6:14:44 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਰਿਅਲਮੀ ਨੇ ਆਪਣਾ ਨਵਾਂ ਫੋਨ Realme XT ਲਾਂਚ ਕੀਤਾ ਹੈ। Realme XT ਦੀ ਖਾਸ ਗੱਲ ਇਹ ਹੈ ਕਿ ਇਸ ਵਿਚ 64 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ। 64 ਮੈਗਾਪਿਕਸਲ ਕੈਮਰੇ ਦੇ ਨਾਲ ਭਾਰਤ ’ਚ ਲਾਂਚ ਹੋਣ ਵਾਲਾ ਇਹ ਪਹਿਲਾ ਸਮਾਰਟਫੋਨ ਹੈ। Realme XT ਦੀ ਸ਼ੁਰੂਆਤੀ ਕੀਮਤ 15,999 ਰੁਪਏ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ 16 ਸਤੰਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। 

15,999 ਰੁਪਏ ਸ਼ੁਰੂਆਤੀ ਕੀਮਤ
ਰਿਅਲਮੀ ਨੇ Realme XT ਨੂੰ ਤਿੰਨ ਵੇਰੀਐਂਟਸ ’ਚ ਲਾਂਚ ਕੀਤਾ ਹੈ। 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 15,999 ਰੁਪਏ ਹੈ। ਉਥੇ ਹੀ 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਜਦੋਂਕਿ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 18,999 ਰੁਪਏ ਹੈ। 

ਫੋਨ ਦੇ ਬੈਕ ’ਚ ਹਨ 4 ਕੈਮਰੇ
Realme XT ਸਮਾਰਟਫੋਨ ਦੇ ਬੈਕ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਯਾਨੀ ਫੋਨ ਦੇ ਬੈਕ ’ਚ 4 ਕੈਮਰੇ ਦਿੱਤੇ ਗਏ ਹਨ। ਫੋਨ ਦੇ ਬੈਕ ’ਚ 64 ਮੈਗਾਪਿਕਸਲ ਦਾ ਮੇਨ ਕੈਮਰਾ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ ’ਚ 8 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਦਿੱਤਾ ਗਿਆ ਹੈ। 

16 ਮੈਗਾਪਿਕਸਲ ਦਾ ਫਰੰਟ ਕੈਮਰਾ
ਸਮਾਰਟਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ SonY iMX 471 ਸੈਂਸਰ ਦਿੱਤਾ ਗਿਆ ਹੈ। ਫਰੰਟ ਕੈਮਰੇ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਿਊਟਿਫਿਕੇਸ਼ਨ ਫੀਚਰ ਵੀ ਹੈ। ਫੋਨ ’ਚ 6.4 ਇੰਚ ਦੀ ਪੁਲਸ ਅਮੋਲੇਡ ਡਿਸਪਲੇਅ ਹੈ। ਫੋਨ ’ਚ ਸਕਰੀਨ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦਿੱਤੀ ਗਈ ਹੈ। ਫੋਨ ’ਚ 4,000mAh ਦੀ ਬੈਟਰੀ ਹੈ ਜੋ 20 ਵਾਟ VOOC 3.0 ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਮਾਰਟਫੋਨ 80 ਮਿੰਟ ’ਚ 0 ਤੋਂ 100 ਫੀਸਦੀ ਚਾਰਜ ਹੋ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਦੀ ਬੈਟਰੀ ਪੂਰਾ ਦਿਨ ਇਸਤੇਮਾਲ ਕਰਨ ਲਈ ਯੋਗ ਹੈ।